ਏਜੰਸੀਆਂ, ਨਵੀਂ ਦਿੱਲੀ : ਇਕ ਸਾਲ ਪਹਿਲਾਂ ਅੱਜ ਦੇ ਦਿਨ ਪਾਕਿਸਤਾਨ ਦੀ ਨਾਪਾਕ ਹਰਕਤ ਕਾਰਨ 40 ਜਵਾਨ ਸ਼ਹੀਦ ਹੋ ਗਏ। ਅਸੀਂ ਸੀਆਰਪੀਐੱਫ ਦੇ 40 ਜਵਾਨਾਂ ਦੀ ਸ਼ਹਾਦਤ ਦਿੱਤੀ। ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਅੱਜ ਪਹਿਲੀ ਬਰਸੀ ਹੈ। ਬਰਸੀ ਮੌਕੇ ਸੀਆਰਪੀਐੱਫ ਨੇ ਆਪਣੇ ਬਹਾਦਰ ਜਵਾਨਾਂ ਨੂੰ ਯਾਦ ਕੀਤਾ ਹੈ। ਸੀਆਰਪੀਐੱਫ ਨੇ ਸ਼ਹੀਦ ਜਵਾਨਾਂ ਨੂੰ ਯਾਦ ਕਰਦਿਆਂ ਲਿਖਿਆ,'ਹਮੇਂ ਭੂਲੇ ਨਹੀਂ, ਹਮਨੇ ਭੂਲਾਇਆ ਨਹੀਂ...'

ਅੱਜ ਸੀਆਰਪੀਐਫ ਨੇ ਟਵੀਟ ਕੀਤਾ, 'ਤੁਮਾਹਰੇ ਸ਼ੌਰਯ ਕੇ ਗੀਤ, ਕਰਕਸ਼ ਸ਼ੋਰ ਮੇਂ ਖੋਏ ਨਹੀਂ। ਗਰਵ ਇਤਨਾ ਥਾ ਕਿ ਹਮ ਦੇਰ ਤਕ ਰੋਏ ਨਹੀਂ।'' ਟਵੀਟ 'ਚ ਅੱਗੇ ਲਿਖਿਆ, 'ਅਸੀਂ ਨਹੀਂ ਭੁੱਲਦੇ, ਅਸੀਂ ਨਹੀਂ ਭੁਲਾਇਆ, ਅਸੀਂ ਆਪਣੇ ਉਨ੍ਹਾਂ ਭਰਾਵਾਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਪੁਲਵਾਮਾ ਵਿਚ ਦੇਸ਼ ਖ਼ਾਤਰ ਆਪਣਾ ਕੁਰਬਾਨੀ ਦਿੱਤੀ। ਅਸੀਂ ਆਪਣੇ ਬਹਾਦਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ।

ਦੱਸ ਦੇਈਏ ਕਿ ਪਿਛਲੇ ਸਾਲ 14 ਫਰਵਰੀ ਨੂੰ ਪਾਕਿਸਤਾਨ ਦੇ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੇ ਪੁਲਵਾਮਾ 'ਚ ਆਤਮਘਾਤੀ ਅੱਤਵਾਦੀ ਹਮਲਾ ਕੀਤਾ ਸੀ ਜਿਸ ਵਿਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ 'ਚ ਇਕ ਬੰਬਾਂ ਨਾਲ ਭਰੀ ਗੱਡੀ ਸੀਆਰਪੀਐੱਫ ਦੇ ਕਾਫ਼ਲੇ ਨਾਲ ਟਕਰਾ ਗਈ ਸੀ।

Posted By: Tejinder Thind