ਜੇਐੱਨਐੱਨ, ਨਵੀਂ ਦਿੱਲੀ : PUBG Mobile ਯੂਜ਼ਰਜ਼ ਵਿਚਕਾਰ ਪਹਿਲਾਂ ਤੋਂ ਹੀ ਲੋਕਪ੍ਰਿਅ ਹੈ ਤੇ ਆਏ ਦਿਨ ਇਸ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ। Sensor Tower ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਆਲਾਮੀ ਮਹਾਮਾਰੀ ਦੇ ਦੌਰ 'ਚ ਇਸ ਗੇਮ ਦੀ ਲੋਕਪ੍ਰਿਅਤਾ 'ਚ ਕਾਫੀ ਇਜ਼ਾਫ਼ਾ ਦੇਖਿਆ ਗਿਆ ਹੈ ਪਰ ਗੇਮਿੰਗ ਦੇ ਚੱਕਰ 'ਚ ਕੋਈ ਲੱਖਾਂ ਰੁਪਏ ਖਰਚ ਕਰ ਸਕਦਾ ਹੈ, ਇਹ ਇਕ ਬੇਹੱਦ ਹੈਰਾਨ ਕਰਨ ਵਾਲੀ ਗੱਲ ਹੈ ਪਰ ਅਜਿਹਾ ਹੀ ਇਕ ਮਾਮਲਾ ਹਾਲ ਹੀ 'ਚ ਸਾਹਮਣੇ ਆਇਆ ਹੈ। ਜਿਸ 'ਚ ਇਕ 17 ਸਾਲ ਦੇ ਬੱਚੇ ਨੇ PUBG Mobile ਖੇਡਦੇ ਸਮੇਂ ਆਪਣੇ ਮਾਂ-ਪਿਓ ਦੇ ਅਕਾਊਂਟ ਤੋਂ 16 ਲੱਖ ਰੁਪਏ ਖਰਚ ਕਰ ਦਿੱਤੇ ਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਿਆ।

Tribune India ਦੀ ਇਕ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਦੇ ਇਕ 17 ਸਾਲ ਦੇ ਬੱਚੇ ਨੇ PUBG Mobile ਖੇਡਦੇ ਸਮੇਂ ਆਪਣੇ ਮਾਂ-ਪਿਓ ਦੇ ਅਕਾਊਂਟ ਤੋਂ 16 ਲੱਖ ਰੁਪਏ ਖਰਚ ਕਰ ਦਿੱਤੇ। ਬੱਚੇ ਨੇ ਇਨ੍ਹਾਂ ਪੈਸਿਆਂ ਨੂੰ PUBG Mobile ਅਕਾਊਂਟ ਅਪਗ੍ਰੇਡ ਕਰਨ 'ਤੇ ਗੇਮਿੰਗ ਦੌਰਾਨ ਸ਼ੌਪਿੰਗ ਕਰਨ ਲਈ ਖਰਚ ਕੀਤਾ ਹੈ। ਇਸ ਕਿਸ਼ੋਰ ਨੇ ਇਨ੍ਹਾਂ ਪੈਸਿਆਂ ਤੋਂ ਆਪਣੇ ਤੇ ਆਪਣੇ ਸਾਥੀਆਂ ਲਈ ਇਨ੍ਹਾਂ-ਐਪ ਦੀ ਸ਼ਾਪਿੰਗ ਕੀਤੀ ਸੀ ਪਰ ਇਨ੍ਹਾਂ ਪੈਸਿਆਂ ਦੇ ਖਰਚ ਹੋਣ ਦੀ ਖ਼ਬਰ ਉਸ ਦੇ ਮਾਂ-ਪਿਓ ਨੂੰ ਨਹੀਂ ਪਤਾ ਲੱਗੀ। ਉਨ੍ਹਾਂ ਦੇ ਬੈਂਕ ਸਟੇਟਮੈਂਟ ਦੇਖਣ ਤੋਂ ਬਾਅਦ ਇਹ ਝਟਕਾ ਲਗਿਆ।

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਬੱਚੇ ਦੇ ਪਿਤਾ ਇਕ ਸਰਕਾਰੀ ਮੁਲਾਜ਼ਮ ਹੈ ਤੇ ਉਨ੍ਹਾਂ ਨੇ ਬਿਮਾਰੀ ਦਾ ਇਲਾਜ ਕਰਨ ਲਈ ਇਹ ਪੈਸੇ ਇਕੱਠੇ ਕੀਤੇ ਸਨ ਜੋ ਕਿ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ ਸੀ। ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਬੱਚਾ ਆਪਣੀ ਮਾਂ ਨਾਲ ਰਹਿੰਦਾ ਸੀ ਤੇ ਪਿਤਾ ਕਿਤੇ ਬਾਹਰ ਪੋਸਟੇਡ ਸਨ। ਅਜਿਹੇ 'ਚ ਮਾਂ ਦੇ ਬੈਂਕ 'ਚ ਲੈਣ-ਦੇਣ ਨਾਲ ਜੁੜੇ ਮੈਸੇਜ ਆਉਂਦੇ ਸਨ। ਬੱਚੇ ਨੇ 16 ਲੱਖ ਰੁਪਏ ਖਰਚ ਕਰਨ ਤੋਂ ਬਾਅਦ ਮਾਂ ਦੇ ਮੋਬਾਈਲ ਤੋਂ ਉਹ ਮੈਸੇਜ ਡਿਲੀਟ ਕਰ ਦਿੱਤਾ ਸੀ।

Posted By: Amita Verma