ਜੇਐਨਐਨ, ਨਵੀਂ ਦਿੱਲੀ : ਗਣਤੰਤਰ ਦਿਹਾੜੇ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਅਤੇ ਦਿੱਲੀ ’ਚ ਸਥਿਤੀ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਚ ਪੱਧਰੀ ਬੈਠਕ ਕੀਤੀ। ਦਿੱਲੀ ’ਚ ਸਵੇਰ ਤੋਂ ਲੈ ਕੇ ਹੁਣ ਤਕ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰਾਲੇ ’ਚ ਬੈਠਕਾਂ ਦਾ ਦੌਰ ਜਾਰੀ ਹੈ। ਇਸ ਬੈਠਕ ’ਚ ਗ੍ਰਹਿ ਸਕੱਤਰ, ਦਿੱਲੀ ਪੁਲਿਸ ਦੇ ਅਧਿਕਾਰੀ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ। ਅੱਜ ਦੀ ਹਿੰਸਾ ਨਾਲ ਜੁੜੀ ਹਰ ਪਹਿਲੂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਹੁਣ ਤਕ ਤਿੰਨ ਅਹਿਮ ਬੈਠਕਾਂ ਹੋ ਚੁੱਕੀਆਂ ਹਨ। ਗ੍ਰਹਿ ਮੰਤਰਾਲੇ ਅਤੇ ਦਿੱਲੀ ਪੁਲਿਸ ਵੱਲੋਂ ਬਣਾਈ ਗਈ ਵਿਸ਼ੇਸ਼ ਟੀਮ ਦਿੱਲੀ-ਐੱਨਸੀਆਰ ਦੇ ਅਧਿਕਾਰੀਆਂ ਤੋਂ ਜਾਣਕਾਰੀ ਲੈ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਹਿੰਸਾ ’ਤੇ ਪੁਲਿਸ ਅਧਿਕਾਰੀਆਂ ਤੋਂ ਸਥਿਤੀ ਬਾਰੇ ਜਾਇਜ਼ਾ ਲਿਆ। ਦੱਸਿਆ ਜਾ ਰਿਹਾਾ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਬੈਠਕ ਹਾਲੇ ਜਾਰੀ ਹੈ। ਦਿੱਲੀ ’ਚ ਕਿਸਾਨਾਂ ਦੀ ਹਿੰਸਾ ’ਤੇ ਬੋਲਦਿਆਂ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਨੇ ਕਿਹਾ ਕਿ ਕੌਮੀ ਦਿਹਾੜੇ ’ਤੇ ਕਿਸਾਨਾਂ ਵੱਲੋਂ ਦਿੱਲੀ ’ਚ ਹਿੰਸਾ ਅਤੇ ਅਰਾਜਕਤਾ ਦਾ ਮਾਹੌਲ ਪੈਦਾ ਕਰਨਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲੇ ਹੀ ਦਿਨ ਤੋਂ ਕਹਿ ਰਹੇ ਸਾਂ ਕਿ ਇਹ ਅੰਦੋਲਨ ਦਿਸ਼ਾਹੀਣ ਹੈ। ਟਰੈਕਟਰ ਪਰੇਡ ਦਾ ਰੂਟ ਤੈਅ ਕਰਨ ਵਾਲੇ ਕਿਸਾਨ ਜਥੇਬੰਦੀਆਂ ਦੇ ਆਗੂ ਕਿਤੇ ਨਜ਼ਰ ਨਹੀਂ ਆ ਰਹੇ। ਇਸ ਹਿੰਸਾ ਲਈ ਕਿਸਾਨ ਜਥੇਬੰਦੀਆਂ ਜ਼ਿੰਮੇਵਾਰੀ ਲੈਣ ਅਤੇ ਤੁਰੰਤ ਕਿਸਾਨ ਦਿੱਲੀ ਬਾਰਡਰ ਖ਼ਾਲੀ ਕਰਨ। ਉਹ ਆਪਣੇ ਘਰਾਂ ਨੂੰ ਪਰਤ ਜਾਣ। ਸਰਕਾਰ ਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਨਾ ਕਰੋ। ਉਨ੍ਹਾਂ ਕਿਹਾ ਕਿ ਮੋਦੀ ਵਿਰੋਧੀ ਅਤੇ ਮੋਦੀ ਸਰਕਾਰ ਨੂੰ ਅਸਥਿਰ ਕਰਨ ਵਾਲੀਆਂ ਸਿਆਸੀ ਪਾਰਟੀਆਂ ਕਿਸਾਨਾਂ ਨੂੰ ਮੋਹਰਾ ਬਣਾ ਕੇ ਦੇਸ਼ ਨੂੰ ਅੱਗ ’ਚ ਝੋਕਣਾ ਚਾਹੁੰਦੇ ਹਨ। ਸੰਯੁਕਤ ਕਿਸਾਨ ਮੋਰਚੇ ਨੇ ਬਿਆਨ ਜਾਰੀ ਕਰ ਕੇ ਲਾਲ ਕਿਲ੍ਹੇ ’ਚ ਵਾਪਰੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਲੋਕਾਂ ਨੇ ਤੈਅ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਨਿੰਦਣਯੋਗ ਕਾਰਾ ਕੀਤਾ ਹੈ। ਗ਼ੈਰ ਸਮਾਜੀ ਅਨਸਰਾਂ ਨੇ ਸ਼ਾਂਤੀਪੂਰਨ ਅੰਦੋਲਨ ’ਚ ਘੁਸਪੈਠ ਕੀਤੀ ਸੀ। ਅਸੀਂ ਹਮੇਸ਼ਾ ਮੰਨਿਆ ਹੈ ਕਿ ਸ਼ਾਂਤੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨਾਲ ਅੰਦੋਲਨ ਨੂੰ ਨੁਕਸਾਨ ਹੋਵੇਗਾ।

ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਹਰਿਆਣਾ ਦੇ ਸਿੰਘੂ ਬਾਰਡਰ ’ਤੇ ਚੱਲ ਰਿਹਾ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਮੰਗਲਵਾਰ ਨੂੰ 62ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਦੌਰਾਨ ਦਿੱਲੀ ਦੇ ਤਿੰਨ ਰੂਟਾਂ ’ਤੇ ਮੰਗਲਵਾਰ ਨੂੰ ਕਿਸਾਨ ਸੰਗਠਨ ਟਰੈਕਟਰ ਪਰੇਡ ਵੀ ਕੱਢ ਰਹੇ ਹਨ। ਦਿੱਲੀ ਦੇ ਟਿਕਰੀ ਬਾਰਡਰ ਤੋਂ ਕਿਸਾਨਾਂ ਨੇ ਟਰੈਕਟਰ ਪਰੇਡ ਕੱਢਣੀ ਸ਼ੁਰੂ ਕਰ ਦਿੱਤੀ ਹੈ। ਉਥੇ ਟਰੈਕਟਰ ਪਰੇਡ ਦੌਰਾਨ ਆਈਟੀਓ ਸਮੇਤ ਦਿੱਲੀ ’ਚ ਕਈ ਥਾਵਾਂ ’ਤੇ ਕਿਸਾਨ ਭੜਕ ਚੁੱਕੇ ਹਨ। ਗੱਡੀਆਂ ’ਚ ਤੋੜ ਫੋੜ ਦੇ ਨਾਲ ਪੁਲਿਸ ਕਰਮੀਆਂ ਨਾਲ ਕੁੱਟਮਾਰ ਦੀਆਂ ਖਬਰਾਂ ਵੀ ਆ ਰਹੀਆਂ ਹਨ।

ਮਿਲੀ ਜਾਣਕਾਰੀ ਅਨੁਸਾਰ ਸਿੰਘੂ ਬਾਰਡਰ-ਯੂਪੀ ਗੇਟ, ਟਿਕਰੀ ਬਾਰਡਰ, ਗਾਜ਼ੀਪੁਰ ਬਾਰਡਰ ਸਮੇਤ ਦਿੱਲੀ ਦੀਆਂ ਸਾਰੀਆਂ ਹੱਦਾਂ ’ਤੇ ਮੰਗਲਵਾਰ ਰਾਤ 12 ਵਜੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਉਧਰ ਨੋਇਡਾ, ਗਾਜੀਆਬਾਦ ’ਚ ਕਿਸਾਨਾਂ ’ਤੇ ਲਾਠੀ ਚਾਰਜ ਵੀ ਕੀਤਾ ਗਿਆ ਹੈ। ਇਸ ਵਿਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਅਧਿਕਾਰਿਕ ਬਿਆਨ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਦਿੱਲੀ ’ਚ ਵੜ ਕੇ ਹਿੰਸਾ, ਤੋੜਫੋੜ ਤੇ ਕੁੱਟਮਾਰ ਕਰਨ ਵਾਲਿਆਂ ਦਾ ਉਨ੍ਹਾਂ ਦੇ ਸੰਗਠਨ ਨਾਲ ਕੋਈ ਵਾਸਤਾ ਨਹੀਂ ਹੈ। ਇਸ ਵਿਚ ਕਿਸਾਨਾਂ ਦੇ ਹਿੰਸਕ ਪ੍ਰਦਰਸ਼ਨ ਨੂੰ ਦੇਖਦੇ ਹੋਏ ਦਿੱਲੀ ਮੈਟਰੋ ਦੇ ਕਈ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਗਏ ਹਨ, ਇਨ੍ਹਾਂ ’ਚ ਆਈਟੀਓ ਮੈਟਰੋ ਸਟੇਸ਼ਨ ਵੀ ਸ਼ਾਮਲ ਹਨ। ਦੁਪਹਿਰ ਬਾਅਦ ਪ੍ਰਦਰਸ਼ਨਕਾਰੀ ਕਿਸਾਨ ਲਾਲ ਕਿਲ੍ਹੇ ’ਤੇ ਪਹੁੰਚੇ। ਜਿਥੋਂ ਕੁੱਝ ਨਜ਼ਦੀਕ ਹੀ ਕਿਸਾਨਾਂ ਨੇ ਆਈਐੱਸਬੀਟੀ ਦੇ ਕੋਲ ਟ੍ਰੈਫਿਕ ਪੁਲਿਸ ਨਾਲ ਕੁੱਟਮਾਰ ਕੀਤੀ।

LIVE Kisan Tractor March:

-ਦਿੱਲੀ ਦੀ ਕਿਸਾਨਾਂ ਦੀ ਪਰੇਡ ਜਾਰੀ ਹੈ। ਉਥੇ ਕਈ ਥਾਵਾਂ ’ਤੇ ਕਿਸਾਨ ਗੁਸੈਲ ਹੋ ਗਏ ਹਨ। ਗੱਡੀਆਂ ਦੀ ਭੰਨ ਤੋੜ ਦੇ ਨਾਲ ਪੁਲਿਸ ਮੁਲਾਜ਼ਮਾਂ ਨੂੰ ਨਾਲ ਵੀ ਝੜਪ ਹੋਈ ਹੈ। ਉਧਰ ਨੋਇਡਾ ਗਾਜ਼ੀਆਬਾਦ ਵਿਚ ਕਿਸਾਨਾਂ ’ਤੇ ਲਾਠੀਚਾਰਜ ਵੀ ਕੀਤਾ ਗਿਆ। -ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਵੱਲੋਂ ਅਧਿਕਾਰਿਤ ਬਿਆਨ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਦਿੱਲੀ ਵਿਚ ਵੜ ਕੇ ਹਿੰਸਾ, ਤੋੜ ਭੰਨ ਅਤੇ ਮਾਰ ਕੁੱਟ ਕਰਨ ਵਾਲਿਆਂ ਦਾ ਉਨ੍ਹਾਂ ਦੇ ਸੰਗਠਨਾਂ ਨਾਲ ਕੋਈ ਵਾਸਤਾ ਨਹੀਂ ਹੈ। ਇਸ ਦੌਰਾਨ ਕਿਸਾਨਾਂ ਨੇ ਹਿੰਸਕ ਪ੍ਰਦਰਸ਼ਨ ਨੂੰ ਦੇਖਦੇ ਹੋਏ ਦਿੱਲੀ ਮੈਟਰੋ ਦੇ ਕਈ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਗਏ ਹਨ।

-ਆਈਟੀਓ ’ਤੇ ਪੁਲਿਸ ਅਤੇ ਕਿਸਾਨਾਂ ਵਿਚ ਝੜਪ ਹੋਈ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ’ਤੇ ਕਾਬੂ ਪਾਉਣ ਲਈ ਲਾਠੀਚਾਰਜ ਕੀਤਾ ਪਰ ਕਿਸਾਨ ਅੱਗੇ ਵੱਧ ਗਏ। ਇਥੇ ਸਥਿਤੀ ਕਾਫੀ ਤਣਾਅਪੂਰਨ ਹੈ। ਕਈ ਕਿਸਾਨ, ਪੁਲਿਸ ਮੁਲਾਜ਼ਮ ਤੇ ਪੱਤਰਕਾਰ ਵੀ ਜ਼ਖ਼ਮੀ ਹੋ ਗਏ ਹਨ।

-ਗਾਜ਼ੀਪੁਰ, ਆਈਟੀਓ ਅਤੇ ਨਾਂਗਲੋਈ ਵਿਚ ਕਿਸਾਨਾਂ ਨੇ ਪੁਲਿਸ ਦੀ ਮੌਜੂਦਗੀ ਵਿਚ ਹੀ ਬੈਰੀਕੇਡ ਤੋੜ ਦਿੱਤੇ।

-ਕਰਨਾਲ ਬਾਈਪਾਸ ਦੇ ਨਾਲ ਸਾਰੇ ਪਾਸੇ ਸਥਿਤੀ ਤਣਾਅਪੂਰਨ,ਟਿਕਰੀ ਤੇ ਸਿੰਘੂੁ ਬਾਰਡਰ ਤੋਂ ਦਾਖਲ ਹੋਣ ਵਾਲੇ ਕਿਸਾਨਾਂ ਦੀ ਮੰਗ-ਸੰਸਦ ਭਵਨ ਤੇ ਲਾਲ ਕਿਲ੍ਹਾ ਵੀ ਜਾਣਗੇ

-ਕਿਸਾਨਾਂ ਨੇ ਦਿੱਲੀ ਪੁਲਿਸ ਦੇ ਤੈਅ ਰੂਟ ਦੀ ਉਲੰਘਣਾ ਕਰਦੇ ਹੁਣ ਬਾਹਰੀ ਰਿੰਗ ਰੋਡ ਤੋਂ ਹੁੰਦੇ ਹੋਏ ਦਿੱਲੀ ਵੱਲ ਕੂਚ ਕਰ ਗਏ ਹਨ। ਪੁਲਿਸ ਵੀ ਉਨ੍ਹਾਂ ਨੂੰ ਰੋਕ ਰਹੀ ਹੈ, ਜਿਸ ਕਾਰਨ ਹਾਲਾਤ ਤਣਾਅਪੂਰਨ ਹੁੰਦੇ ਨਜ਼ਰ ਆ ਰਹੇ ਹਨ।

-ਕਿਸਾਨ ਸਿੰਘੂ ਬਾਰਡਰ ਤੋਂ ਆਊਟਰ ਰਿੰਗ ਰੋਡ ਵੱਲ ਕੂਚ ਕਰ ਰਹੇ ਹਨ। ਇਥੇ ਲੱਗੇ ਬੈਰੀਕੇਡ ਤੋੜ ਕੇ ਸਭ ਤੋਂ ਪਹਿਲਾਂ ਨਿਹੰਗ ਸਿੰਘਾਂ ਦੇ ਜਥੇ ਹਨ ਅਤੇ ਉਨ੍ਹਾਂ ਪਿੱਛੇ ਕਿਸਾਨ ਟਰੈਕਟਰ ਲੈ ਕੇ ਅੱਗੇ ਵੱਧ ਰਹੇ ਹਨ। ਇਥੇ ਪੁਲਿਸ ਵੱਲੋਂ ਕਿਸਾਨ ਅੰਦੋਲਨ ਨੂੰ ਰੋਕਣ ਲਈ ਲਾਏ ਗਏ ਟਰੱਕ ਅਤੇ ਬੈਰੀਕੇਡ ਨੂੰ ਤੋੜ ਕੇ ਨਿਹੰਗ ਸਿੰਘ ਅੱਗੇ ਵੱਧ ਰਹੇ ਹਨ। ਦਿੱਲੀ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਵੀ ਕੀਤੀਆਂ ਪਰ ਹਾਲਾਤ ਕਾਬੂ ਨਾ ਕਰ ਸਕਣ ’ਤੇ ਦਿੱਲੀ ਪੁਲਿਸ ਅਤੇ ਪੈਰਾ ਮਿਲਟਰੀ ਫੌਜਾਂ ਪਿਛੇ ਹੱਟ ਗਈਆਂ ਹਨ। ਨਿਹੰਗ ਸਿੰਘ ਅਤੇ ਕਿਸਾਨ ਅੱਗੇ ਵੱਧ ਰਹੇ ਹਨ।

-ਕਰਨਾਲ ਬਾਈਪਾਸ ਦੇ ਨਾਲ ਸਾਰੇ ਪਾਸੇ ਸਥਿਤੀ ਤਣਾਅਪੂਰਨ, ਦਿੱਲੀ ਦੀ ਜਨਤਾ ਕਰ ਰਹੀ ਫੁੱਲਾਂ ਦੀ ਵਰਖਾ ਕਰਕੇ ਸਵਾਗਤ

-ਟਿਕਰੀ ਬਾਰਡਰ ਤੋਂ ਬਾਅਦ ਯੂਪੀ ਗੇਟ ਤੋਂ ਵੀ ਦਿੱਲੀ ਵਿਚ ਕਿਸਾਨ ਟਰੈਕਟਰ ਲੈ ਕੇ ਦਾਖਲ ਹੋ ਗਏ ਹਨ। ਦੋਵੇਂ ਥਾਵਾਂ ’ਤੇ ਕਿਸਾਨਾਂ ਵੱਲੋਂ ਬੈਰੀਕੇਡ ਤੋੜੇ ਗਏ ਹਨ। ਪੂਰਬੀ ਦਿੱਦੀ ਸਥਿਤ ਯੂਪੀ ਗੇਟ ’ਤੇ ਬੈਰੀਕੇਡ ਤੋੜ ਕੇ ਕਿਸਾਨ ਦਿੱਲੀ ਵਿਚ ਵੜੇ। ਇਥੋਂ ਤਕ ਕਿ ਗਾਜ਼ੀਪੁਰ ਡੇਅਰੀ ਫਾਰਮ ਤਕ ਪਹੁੰਚ ਗਏ ਹਨ।

-ਉਥੇ ਨੌਜਵਾਨ ਪਰੇਡ ਦੇ ਨਾਂ ’ਤੇ ਸੜਕਾਂ ’ਤੇ ਹੱਲਾ ਗੁੱਲਾ ਕਰਦੇ ਨਜ਼ਰ ਆਏ। ਯੂਪੀ ਗੇਟ ਅਤੇ ਟਿਕਰੀ ਬਾਰਡਰ ’ਤੇ ਕਿਸਾਨਾਂ ਨੇ ਬੈਰੀਕੇਡ ਤੋੜੇ ਗਏ ਹਨ। ਉਥੇ ਐਨਐਚ 9 ਅਤੇ ਐਕਸਪ੍ਰੈਸ ਵੇਅ ’ਤੇ ਪੂੁਰੀ ਤਰ੍ਹਾਂ ਕਿਸਾਨਾਂ ਦਾ ਕਬਜ਼ਾ ਹੈ। ਇਸ ਦੌਰਾਨ ਡੀਟੀਸੀ ਬੱਸ ਨੇ ਵੀ ਤੋੜੇ ਜਾਣ ਦੀ ਖਬਰ ਆਈ ਹੈ।

-ਦੱਸਿਆ ਜਾ ਰਿਹਾ ਹੈ ਕਿ ਕਿਸਾਨ ਸੰਜੇ ਗਾਂਧੀ ਟਰਾਂਸਪੋਰਟ ਨਗਰ ਵੱਲ ਵੱਧ ਰਹੇ ਹਨ। ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਗਾਜ਼ੀਪੁਰ ਬਾਰਡਰ ਤੋਂ ਰਸਤਾ ਨਾ ਮਿਲਣ ਕਾਰਨ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ ਹਨ ਅਤੇ ਦਿੱਲੀ ਅੰਦਰ ਦਾਖਲ ਹੋ ਗਏ ਹਨ।

-ਟਿਕਰੀ ਬਾਰਡਰ ’ਤੇ ਰੈਲੀ ਵਿਚ ਟਰੈਕਟਰਾਂ ਦੇ ਨਾਲ ਜੇਸੀਬੀ ਵੀ ਸ਼ਾਮਲ।

-ਟਿਕਰੀ ਬਾਰਡਰ ਤੋਂ ਕੱਢੀ ਗਈ ਪਰੇਡ ਵਿਚ 35 ਲੱਖ ਰੁਪਏ ਦੀ ਕੀਮਤ ਦਾ ਟਰੈਕਟਰ ਵੀ ਸ਼ਾਮਲ ਹੈ ਜੋ ਲੋਕਾਂ ਨੂੰ ਕਾਫੀ ਲੁਭਾ ਰਿਹਾ ਹੈ।

-ਮੰਗਲਵਾਰ ਸਵੇਰੇ ਦਿੱਲੀ ਸਥਿਤ ਟਿਕਰੀ ਬਾਰਡਰ ’ਤੇ ਧਰਨਾ ਦੇ ਰਹੇ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤਾ।

-ਉਥੇ ਦਿੱਲੀ ਲੰਬੇ ਸਮੇਂ ਤੋਂ ਬਾਅਦ ਟਿਕਰੀ ਬਾਰਡਰ ਦਾ ਨਜ਼ਾਰ ਸੋਮਵਾਰ ਨੂੰ ਕੁਝ ਬਦਲਿਆ ਬਦਲਿਆ ਨਜ਼ਰ ਆਇਆ। ਸੋਮਵਾਰ ਨੂੰ ਜਿਵੇਂ ਜਿਵੇਂ ਦਿਨ ਚੜਿਆ ਬਾਰਡਰ ’ਤੇ ਬਦਲਾਅ ਵੀ ਹੁੰਦਾ ਹੈ। ਤਾਂਕਿ ਟਰੈਕਟਰ ਮਾਰਚ ਦੌਰਾਨ ਕਿਸੇ ਤਰ੍ਹਾਂ ਦਾ ਮਾਹੌਲ ਨਾ ਵਿਗੜੇ। ਸੜਕ ਸਾਫ਼ ਕਰਨ ਸਾਥ ਹੀ ਪੁਲਿਸ ਨੇ ਰਣਨੀਤੀ ਰੂਪ ਨਾਲ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਕੰਕਰੀਟ ਦੇ ਡਿਵਾਇਡਰਾਂ ਨੂੰ ਸੜਕ ਕੰਢੇ ਹੀ ਰੱਖਿਆ ਹੋਇਆ ਹੈ। ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਬਾਰਡਰ ਪਾਰ ਕਰਨ ਤੋਂ ਰੋਕਣ ਲਈ ਬੈਰੀਕੇਡ ਲਾਏ ਹੋਏ ਸਨ। ਸੋਮਵਾਰ ਨੂੰ ਦਿੱਲੀ ਪੁਲਿਸ ਦੇ ਜਵਾਨ ਹੀ ਕਿਸਾਨ ਨੇਤਾਵਾਂ ਦੇ ਵਾਹਨਾਂ ਨੂੰ ਰਸਤਾ ਦਿੰਦੇ ਨਜ਼ਰ ਆਏ।

Posted By: Tejinder Thind