ਏਐਨਆਈ, ਨਵੀਂ ਦਿੱਲੀ : ਸੀਏਏ ਅਤੇ ਐੱਨਸੀਆਰ ਦੇ ਵਿਰੋਧ ਵਿਚ ਸ਼ਾਹੀਨ ਬਾਗ ਵਿਚ ਚੱਲ ਰਿਹਾ ਪ੍ਰਦਰਸ਼ਨ ਜਾਰੀ ਹੈ। ਸੋਸ਼ਲ ਮੀਡੀਆ 'ਤੇ ਇਕ ਵੈਲੇਨਟਾਈਨ ਕਾਰਡ ਵਾਇਰਲ ਕਰ ਪੀਐੱਮ ਨਰਿੰਦਰ ਮੋਦੀ ਨੂੰ ਸ਼ਾਹੀਨ ਬਾਗ ਆ ਕੇ ਉਨ੍ਹਾਂ ਨਾਲ ਵੈਲੇਨਟਾਈਨ ਮਨਾਉਣ ਦੀ ਅਪੀਲ ਕੀਤੀ ਹੈ। ਕਾਰਡ ਵਿਚ ਪ੍ਰਧਾਨ ਮੰਤਰੀ ਲਈ ਇਕ ਪ੍ਰੇਮ ਗੀਤ ਵੀ ਸਮਰਪਿਤ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਇਹ ਕਾਰਡ ਵਾਇਰਲ ਹੋ ਰਿਹਾ ਹੈ। ਖਾਸ ਕਰਕੇ ਪ੍ਰਦਰਸ਼ਨਕਾਰੀਆਂ ਦੇ ਟਵਿੱਟਰ ਹੈਂਡਲ, ਵਟਸਐਪ ਗਰੁੱਪ ਅਤੇ ਫੇਸਬੁੱਕ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਸ਼ਾਹੀਨ ਬਾਗ ਪ੍ਰਦਰਸ਼ਨ ਨੂੰ ਹੋਏ 2 ਮਹੀਨੇ ਪੂਰੇ

ਸੀਏਏ ਐੱਨਆਰਸੀ ਦੇ ਵਿਰੋਧ ਵਿਚ ਸ਼ਾਹੀਨ ਬਾਗ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ ਬੁੱਧਵਾਰ ਨੂੰ ਦੋ ਮਹੀਨੇ ਪੂਰੇ ਹੋ ਗਏ। ਪਿਛਲੇ ਸਾਲ 13 ਦਸੰਬਰ ਤੋਂ ਜਾਮੀਆ ਮਾਲੀਆ ਇਸਲਾਮਿਆ ਵਿਚ ਐੱਨਆਰਸੀ ਦੇ ਵਿਰੋਧ ਵਿਚ ਧਰਨਾ ਪ੍ਰਦਰਸ਼ਨ ਦੀ ਸ਼ੁਰੂਆਤ ਹੋਈ ਸੀ।

ਸੀਏਏ ਅਤੇ ਐੱਨਆਰਸੀ ਦੇ ਵਿਰੋਧ ਵਿਚ ਸ਼ੁਰੂ ਹੋਏ ਸ਼ਾਹੀਨ ਬਾਗ ਧਰਨੇ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਪਰ ਇੰਜ ਲੱਗਦਾ ਹੈ ਕਿ ਲੋਕਾਂ ਦੀ ਪਰੇਸ਼ਾਨੀ ਨਾਲ ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਹੈ। ਪ੍ਰਦਰਸ਼ਨਕਾਰੀ ਇਕ ਵਾਰ ਜੰਤਰ ਮੰਤਰ ਤਕ ਅਤੇ ਇਕ ਵਾਰ ਸੰਸਦ ਭਵਨ ਤਕ ਮਾਰਚ ਕੱਢਣ ਦੀ ਕੋਸ਼ਿਸ਼ ਕਰ ਚੁੱਕੇ ਹਨ। ਸੜਕਾਂ 'ਤੇ ਕਬਜ਼ਾ ਕਰ ਧਰਨੇ 'ਤੇ ਬੈਠੇ ਇਨ੍ਹਾਂ ਲੋਕਾਂ ਕਾਰਨ ਆਲੇ ਦੁਆਲੇ ਦੀਆਂ ਕਲੋਨੀਆਂ ਦੇ ਨਾਲ ਹੀ ਦਿੱਲੀ ਐੱਨਸੀਆਰ ਦੇ ਲੱਖਾਂ ਲੋਕ ਪਰੇਸ਼ਾਨ ਹਨ।

ਪ੍ਰਦਰਸ਼ਨਕਾਰੀ ਨੋਇਡਾ ਨੂੰ ਦਿੱਲੀ ਨਾਲ ਜੋੜਨ ਵਾਲੀ ਸੜਕ ਨੂੰ ਬੰਦ ਕਰੀ ਬੈਠੇ ਹਨ। ਜਦਕਿ ਇਸ ਦੌਰਾਨ ਇਸ ਸੜਕ ਦੇ ਬੰਦ ਹੋਣ ਨਾਲ ਆਲੇ-ਦੁਆਲੇ ਸੁਸਾਇਟੀ ਵਿਚ ਰਹਿਣ ਵਾਲੇ ਲੋਕਾਂ ਦੇ ਨਾਲ-ਨਾਲ ਨੋਇਡਾ, ਫਰੀਦਾਬਾਦ ਅਤੇ ਦਿੱਲੀ ਦੇ ਹੋਰ ਇਲਾਕਿਆਂ ਵਿਚ ਰਹਿਣ ਵਾਲੇ ਲਗਪਗ 20 ਲੱਖ ਤੋਂ ਜ਼ਿਆਦਾ ਲੋਕ ਪਰੇਸ਼ਾਨ ਹਨ। ਲੋਕਾਂ ਨੂੰ ਉਮੀਦ ਸੀ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਪ੍ਰਦਰਸ਼ਨਕਾਰੀ ਸੜਕ ਤੋਂ ਉਠ ਜਾਣਗੇ ਅਤੇ ਰਾਹ ਖੁੱਲ੍ਹ ਜਾਵੇਗਾ ਪਰ ਅਜਿਹਾ ਨਹੀਂ ਹੋਇਆ।

ਹੁਣ ਲੋਕਾਂ ਨੂੰ ਸੁਪਰੀਮ ਕੋਰਟ ਵਿਚ 17 ਫਰਵਰੀ ਨੂੰ ਹੋਣ ਵਾਲੀ ਸੁਣਵਾਈ ਤੋਂ ਉਮੀਦ ਹੈ।

Posted By: Tejinder Thind