ਨਵੀਂ ਦਿੱਲੀ : ਦਿੱਲੀ 'ਚ ਜਹਾਂਪਨਾਹ ਜੰਗਲ 'ਚ ਗੁਰੂ ਰਵਿਦਾਸ ਦਾ ਮੰਦਰ ਢਾਹੁਣ ਤੋਂ ਬਾਅਦ ਇਸ ਮਾਮਲੇ ਜ਼ੋਰ ਫੜ੍ਹ ਲਿਆ ਹੈ। ਬੁੱਧਵਾਰ ਨੂੰ ਰਾਮਲੀਲਾ ਮੈਦਾਨ ਤੋਂ ਭਾਰੀ ਇਕੱਠ ਤੁਗ਼ਲਕਾਬਾਦ ਲਈ ਨਿਕਲਿਆ ਤਾਂ ਰਸਤੇ 'ਚ ਭੜਕਾਊ ਹੋ ਗਿਆ। ਹਮਦਰਦ ਚੌਕ 'ਤੇ ਅੱਗ ਲੱਗਣ ਦੀ ਵੀ ਘਟਨਾ ਹੋਈ ਹੈ। ਇਸ 'ਚ ਭੀਮ ਆਰਮੀ ਦੇ ਚੀਫ ਚੰਦਰਸ਼ੇਖਰ ਵੀ ਸ਼ਾਮਲ ਹਨ, ਪਰ ਪ੍ਰਦਰਸ਼ਨਕਾਰੀ ਉਨ੍ਹਾਂ ਦੀ ਵੀ ਗੱਲ ਨਹੀਂ ਮੰਨ ਰਹੀ ਹੈ। ਦਿੱਲੀ ਪੁਲਿਸ ਨੇ ਆਵਾਜਾਈ ਨੂੰ ਕੰਟਰੋਲ ਕਰਨ ਲਈ ਕੋਈ ਪ੍ਰਬੰਧ ਨਹੀਂ ਕੀਤਾ, ਇਸ ਲਈ ਕਈ ਵਾਹਨ ਇਸ ਰੋਸ ਪ੍ਰਦਰਸ਼ਨ 'ਚ ਫਸ ਗਏ। ਇਨ੍ਹਾਂ 'ਚ ਸਕੂਲ ਦੀਆਂ ਬੱਸਾਂ ਵੀ ਸ਼ਾਮਲ ਹਨ।

ਪ੍ਰਦਰਸ਼ਨਕਾਰੀ ਕਨਾਟ ਪਲੇਸ ਵੱਲ ਵੱਧ ਰਹੀ ਹੈ, ਜ਼ਿਆਦਾਤਰ ਲੋਕਾਂ ਦੇ ਹੱਥਾਂ 'ਚ ਲਾਠੀਆਂ ਹਨ। ਇਸ ਨਾਲ ਭੱਜ-ਦੌੜ ਦਾ ਖ਼ਤਰਾ ਪੈਦਾ ਹੋ ਗਿਆ ਹੈ। ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਦਿੱਲੀ ਪੁਲਿਸ ਭੀਮ ਆਰਮੀ ਚੀਫ ਚੰਦਰਸ਼ੇਖਰ ਦੇ ਆਉਣ ਤੇ ਇੰਨੇ ਇਕੱਠ ਹੋਣ ਦੇ ਬਾਵਜੂਦ ਵੀ ਬੇਪਰਵਾਹ ਰਹੀ, ਇਸ ਲਈ ਨੀਮ ਫ਼ੌਜੀ ਬਲਾਂ ਨੂੰ ਵੀ ਤਾਇਨਾਤ ਨਹੀਂ ਕੀਤਾ ਗਿਆ।

ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਆਦੇਸ਼ 'ਤੇ ਦਿੱਲੀ 'ਚ ਗੁਰੂ ਰਵਿਦਾਸ ਦਾ ਮੰਦਰ ਢਾਹੇ ਜਾਣ ਤੋਂ ਬਾਅਦ ਰਵਿਦਾਸ ਭਾਈਚਾਰਾ ਗੁੱਸੇ 'ਚ ਹੈ। ਇਨ੍ਹਾਂ ਲੋਕਾਂ ਨੇ ਐਲਾਨ ਕੀਤਾ ਸੀ ਕਿ ਇਸ ਫ਼ੈਸਲੇ ਖ਼ਿਲਾਫ਼ ਬੁੱਧਵਾਰ ਨੂੰ ਰਾਜਧਾਨੀ ਦੇ ਜੰਤਰ-ਮੰਤਰ 'ਤੇ ਧਰਨਾ ਤੇ ਪ੍ਰਦਰਸ਼ਨ ਕਰਨਗੇ।

Posted By: Amita Verma