ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੇ ਨਿੱਜੀ ਹਸਪਤਾਲਾਂ ਨੂੰ 1 ਜੁਲਾਈ ਤੋਂ ਨਿਰਮਾਤਾਵਾਂ ਤੋਂ ਸਿੱਧੇ ਕੋਰੋਨਾ ਵੈਕਸੀਨ ਖਰੀਦਣ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਉਨ੍ਹਾਂ ਨੂੰ ਕੇਂਦਰ ਦੇ ਕੋਵਿਨ ਪੋਰਟਲ (Cowin Portal) 'ਤੇ ਆਰਡਰ ਦੇਣੇ ਹੋਣਗੇ। ਇਸਲਈ ਸਾਰੇ ਨਿੱਜੀ ਹਸਪਤਾਲਾਂ ਨੂੰ ਕੋਵਿਨ ਤੇ ਇਕ ਨਿੱਜੀ ਕੋਰੋਨਾ ਟੀਕਾਕਰਨ ਕੇਂਦਰ (PCVC) ਦੇ ਰੂਪ 'ਚ ਪੰਜੀਕਰਨ ਕਰਨਾ ਹੋਵੇਗਾ। ਸੂਤਰਾਂ ਨੇ ਕਿਹਾ ਕਿ ਜ਼ਿਆਦਾਤਰ ਹਸਪਤਾਲਾਂ ਨੇ ਪਹਿਲਾਂ ਹੀ ਪੋਰਟਲ 'ਤੇ ਪੰਜੀਕਰਨ ਕਰਵਾ ਲਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ, 'ਮੰਤਰਾਲੇ ਵੱਲੋਂ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਇਕ ਮਹੀਨੇ 'ਚ ਨਿੱਜੀ ਟੀਕਾਕਰਨ ਕੇਂਦਰ ਲਈ ਉਪਲਬੱਧ ਖੁਰਾਕ ਦੀ ਕੁੱਲ ਮਾਤਰਾ ਬਾਰੇ ਸੂਚਿਤ ਕੀਤਾ ਜਾਵੇਗਾ। ਉਹ ਇਨ੍ਹਾਂ ਮਾਤਰਾਵਾਂ ਨੂੰ ਧਿਆਨ 'ਚ ਰੱਖਦਿਆਂ ਨਿੱਜੀ ਸੀਵੀਸੀ (CVC) ਦੀ ਮੰਗ ਨੂੰ ਪੂਰਾ ਕਰਨਗੇ।

ਨਿਰਦੇਸ਼ 'ਚ ਕਿਹਾ ਗਿਆ ਹੈ ਕਿ ਸਰਕਾਰ ਤੋਂ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਸਰਕਾਰੀ ਪੋਰਟਲ 'ਤੇ ਖਰੀਦ ਆਦੇਸ਼ ਸਫਲਤਾਪੂਰਵਕ ਜਮ੍ਹਾਂ ਕਰਨਾ ਠੀਕ ਹੋਵੇਗਾ। ਐੱਨਐੱਚਏ ਪੋਰਟਲ ਰਾਹੀਂ ਇਲੈਕਟ੍ਰਾਨਿਕ ਰੂਪ ਤੋਂ ਭੁਗਤਾਨ ਕੀਤੇ ਜਾਣ ਤੋਂ ਬਾਅਦ ਸਿਹਤ ਮੰਤਰਾਲੇ ਨਿੱਜੀ ਹਸਪਤਾਲਾਂ ਨੂੰ ਇਨ੍ਹਾਂ ਵੈਕਸੀਨ ਦੀ ਸਪਲਾਈ ਦੀ ਸੁਵਿਧਾ ਪ੍ਰਦਾਨ ਕਰੇਗਾ। ਨਿੱਜੀ ਸੀਵੀਸੀ ਵੱਲੋਂ ਪਿਛਲੇ ਮਹੀਨੇ 'ਚ ਚੁਣੇ ਗਏ ਹਫ਼ਤੇ ਦੌਰਾਨ ਦੈਨਿਕ ਔਸਤ ਖ਼ਪਤ ਨੂੰ 30 ਤੋਂ ਗੁਣਾ ਕਰ ਕੇ ਸੰਭਾਵਿਤ ਮਾਸਿਕ ਖਪਤ ਦਾ ਅਨੁਮਾਨ ਲਾਇਆ ਜਾਵੇਗਾ।

ਉਦਾਹਰਨ ਦੇ ਦੌਰ 'ਤੇ, ਜੇ ਜੁਲਾਈ 2021 ਦੇ ਮਹੀਨੇ ਲਈ ਆਰਡਰ ਦਿੰਦੇ ਸਮੇਂ, ਪੀਸੀਵੀਸੀ ਵੱਲੋਂ ਚੁਣੀ ਗਈ 7 ਦਿਨਾਂ ਦੀ ਮਿਆਦ 10 ਜੂਨ ਤੋਂਂ 16 ਜੂਨ ਹੈ। ਜੇ ਕੋਵਿਨ ਮੁਤਾਬਿਕ ਇਸ ਮਿਆਦ 'ਚ 630 ਖੁਰਾਕ ਦਿੱਤੀਆਂ ਗਈਆਂ ਹਨ ਤਾਂ ਦੈਨਿਕ ਖੁਰਾਕ ਦੀ ਔਸਤ ਗਿਣਤੀ 630/7 ਯਾਨੀ 90 ਹੋਵੇਗੀ। ਇਸਲਈ ਜੁਲਾਈ 2021 ਦੇ ਮਹੀਨੇ ਲਈ ਜ਼ਿਆਦਾਤਰ ਆਦੇਸ਼ ਮਾਤਰਾ (MOQ)= 90x30x2 = 5,400 ਹੋਵੇਗੀ। ਇਹ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।

ਸਿਹਤ ਮੰਤਰਾਲੇ ਵੱਲੋਂ ਜਾਰੀ ਐੱਸਓਪੀ ਮੁਤਾਬਿਕ ਵੈਕਸੀਨਾਂ ਦੀ ਖਰੀਦ ਤੇ ਸਪਲਾਈ ਲਈ ਹਸਪਤਾਲਾਂ ਵੱਲੋਂ ਅਪਣਾਈ ਜਾਣ ਵਾਲੀ ਪ੍ਰਕਿਰਿਆ ਦੇ ਇਹ ਆਦੇਸ਼ 1 ਜੁਲਾਈ ਤੋਂ ਲਾਗੂ ਹੋਣਗੇ। ਪੀਸੀਵੀਸੀ ਕੋਵੀਸ਼ੀਲਡ ਜਾਂ ਕੋਵੈਕਸੀਨ ਲਈ ਚਾਰ ਕਿਸ਼ਤਾਂ 'ਚ ਆਰਡਰ ਦੇ ਸਕਦੇ ਹਨ ਤੇ ਉਨ੍ਹਾਂ ਨੂੰ ਆਰਡਰ ਦੇਣ ਦੇ ਤਿੰਨ ਦਿਨਾਂ ਦੇ ਅੰਦਰ ਭੁਗਤਾਨ ਕਰਨਾ ਹੋਵੇਗਾ। ਭੁਗਤਾਨ ਸਿਰਫ਼ ਇਲੈਕਟ੍ਰਾਨਿਕ ਜਾਂ ਡਿਜੀਟਲ ਮੋਡ ਰਾਹੀਂ ਸਵੀਕਾਰ ਕੀਤੇ ਜਾਣਗੇ।

Posted By: Amita Verma