ਰਣਵਿਜੈ ਸਿੰਘ, ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ’ਚ ਆਮ ਆਦਮੀ ਪਾਰਟੀ ਸਰਕਾਰ ਕੋਰੋਨਾ ਵਾਇਰਸ ਸੰਕ੍ਰਮਣ ’ਤੇ ਲਗਾਮ ਲਗਾਉਣ ਦੇ ਨਾਲ ਅਵਿਵਸਥਾਵਾਂ ਖ਼ਿਲਾਫ਼ ਵੀ ਸਖ਼ਤ ਕਦਮ ਚੁੱਕ ਰਹੀ ਹੈ। ਕੋਰੋਨਾ ਦੇ ਮਰੀਜ਼ਾਂ ਤੋਂ ਮਨਮਾਨੀ ਫ਼ੀਸ ਵਸੂਲ ਕਰਨ ਵਾਲੇ ਨਿੱਜੀ ਐਂਬੂਲੈਂਸ ਸੰਚਾਲਕਾਂ ’ਤੇ ਲਗਾਮ ਕੱਸਣ ਲਈ ਸਿਹਤ ਵਿਭਾਗ ਨੇ ਫ਼ੀਸ ਨਿਰਧਾਰਿਤ ਕਰ ਦਿੱਤੀ ਹੈ। ਇਸਦੇ ਤਹਿਤ ਮਰੀਜ਼ਾਂ ਨੂੰ 10 ਕਿਲੋਮੀਟਰ ਦੀ ਦੂਰੀ ਤਕ ਦੀ ਸੁਵਿਧਾ ਉਪਲੱਬਧ ਕਰਵਾਉਣ ਲਈ 1500 ਤੋਂ 4000 ਰੁਪਏ ਕਿਰਾਇਆ ਨਿਰਧਾਰਿਤ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਕੈਟਸ ਐਂਬੂਲੈਂਸ ਸੇਵਾ ਨੇ ਨਿਰਦੇਸ਼ ਦਿੱਤਾ ਹੈ ਕਿ ਤੈਅ ਕਿਰਾਏ ਤੋਂ ਵੱਧ ਫ਼ੀਸ ਲੈਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਕੈਟਸ ਐਂਬੂਲੈਂਸ ਸੇਵਾ ਨੇ ਆਪਣੇ ਆਦੇਸ਼ ’ਚ ਕਿਹਾ ਹੈ ਕਿ ਜੇਕਰ ਕਿਸੀ ਨਿੱਜੀ ਐਂਬੂਲੈਂਸ ਸੰਚਾਲਕ ਨੇ ਇਸਦਾ ਪਾਲਣ ਨਹੀਂ ਕੀਤਾ ਤਾਂ ਚਾਲਕ ਦੀ ਡਰਾਈਵਿੰਗ ਲਾਇਸੰਸ ਰੱਦ ਕੀਤਾ ਜਾ ਸਕਦਾ ਹੈ। ਇਸਤੋਂ ਇਲਾਵਾ ਐਂਬੂਲੈਂਸ ਦਾ ਪੰਜੀਕਰਨ ਰੱਦ ਕਰਨ ਤੋਂ ਲੈ ਕੇ ਐਂਬੂਲੈਂਸ ਜ਼ਬਤ ਵੀ ਹੋ ਸਕਦੀ ਹੈ। ਸਧਾਰਨ ਐਂਬੂਲੈਂਸ ਲਈ 1500 ਰੁਪਏ, ਬੇਸਿਕ ਲਾਈਫ ਐਂਬੂਲੈਂਸ ਲਈ 2000 ਰੁਪਏ ਤੇ ਐਡਵਾਂਸ ਲਾਈਫ ਸਪੋਰਟ ਐਂਬੂਲੈਂਸ ਲਈ 4000 ਰੁਪਏ ਫ਼ੀਸ ਨਿਰਧਾਰਿਤ ਕੀਤੀ ਹੈ। 10 ਕਿਲੋਮੀਟਰ ਤੋਂ ਵੱਧ ਦੂਰੀ ਲਈ ਐਂਬੂਲੈਂਸ ਸੰਚਾਲਕ ਪ੍ਰਤੀ ਕਿਲੋਮੀਟਰ 100 ਰੁਪਏ ਵੱਧ ਫ਼ੀਸ ਲੈ ਸਕਣਗੇ।

ਦੱਸਣਯੋਗ ਹੈ ਕਿ ਐਂਬੂਲੈਂਸ ਸੰਚਾਲਕ ਦੁਆਰਾ ਮਰੀਜ਼ਾਂ ’ਚ ਦਿੱਲੀ ’ਚ 10,000 ਤੋਂ 14,000 ਰੁਪਏ ਤਕ ਵਸੂਲ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਕਾਰਨ ਮਰੀਜ਼ਾਂ ਅਤੇ ਤੀਮਾਰਦਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਕੈਟਸ ਐਂਬੂਲੈਂਸ ਸੇਵਾ ਨੇ ਸਖ਼ਤੀ ਦਿਖਾਉਂਦੇ ਹੋਏ ਕਿਰਾਇਆ ਤੈਅ ਕਰ ਦਿੱਤਾ ਹੈ।

Posted By: Ramanjit Kaur