ਵਾਰਾਨਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਆਪਣੇ ਸੰਸਦੀ ਖੇਤਰ ਬਨਾਰਸ 'ਚ ਅੰਨ ਸੇਵੀਓਂ ਤੋਂ ਗੱਲਬਾਤ ਕਰਨ ਲਈ ਵੀਡੀਓ ਕਾਨਫਰੰਸਿਗ ਨਾਲ ਜੁੜ ਗਏ ਹਨ। ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਬਨਾਰਸੀ ਅੰਦਾਜ਼ 'ਚ ਨਜ਼ਰ ਆਏ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹੀ ਬੋਲਿਆ 'ਹਰ-ਹਰ ਮਹਾਦੇਵ।' ਕਾਸ਼ੀ ਦੀ ਧਰਤੀ ਦੇ ਸਾਰੇ ਸੰਤ ਲੋਕਾਂ ਨੂੰ ਪ੍ਰਣਾਮ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਮਨੁੱਖੀ ਸੇਵਾ ਦਾ ਅਦਭੁੱਤ ਨਜ਼ੀਰ ਪੇਸ਼ ਕਰਨ ਵਾਲੀਆਂ ਵੱਖ-ਵੱਖ ਸੰਸਥਾਵਾਂ ਨਾਲ ਗੱਲਬਾਤ ਸ਼ੁਰੂ ਕੀਤੀ। ਵੀਡੀਓ ਕਾਨਫਰੰਸਿਗ ਦੌਰਾਨ ਗੰਗਾਧਰ ਉਪਾਧਿਆਏ ਗਾਇਤਰੀ ਪਰਿਵਾਰ ਰਚਨਾਤਮਕ ਟਰੱਸਟ ਵਾਰਾਨਸੀ, ਮਨੀਸ਼ ਟੰਡਨ ਐੱਚਡੀਐੱਫਸੀ ਬੈਂਕ ਵਾਰਾਨਸੀ ਦੇ ਸਰਕਲ ਹੈੱਡ, ਪੂਨਮ ਸਿੰਘ ਰੋਟੀ ਬੈਂਕ ਦੀ ਪ੍ਰਧਾਨ ਤੇ ਸੈਂਟਰਲ ਸਿੰਧੀ ਪੰਚਾਇਤ ਦੇ ਸਮਾਜਸੇਵੀ ਸਰੇਂਦਰ ਲਾਲਵਾਨੀ ਤੇ ਸਮਾਜਿਕ ਵਰਕਰ ਹਾਜੀ ਅਨਵਰ ਨੇ ਸਿੱਧੀ ਗੱਲਬਾਤ ਕੀਤੀ ਤੇ ਆਪਣਾ ਤਜਰਬਾ ਸਾਂਝਾ ਕੀਤਾ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਗਾਇਤਰੀ ਪਰਿਵਾਰ ਰਚਨਾਤਮਕ ਟਰੱਸਟ ਦੇ ਗੰਗਾਧਰ ਉਪਾਧਿਆਏ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਅਖਿਲ ਭਾਰਤੀ ਕੇਸ਼ਰਵਾਨੀ ਵੈਸ਼ਯ ਯੁਵਕ ਸੇਵਾ ਦੇ ਪ੍ਰਤੀਨਿਧੀ ਸੰਦੀਪ ਕੇਸਰੀ ਨਾਲ ਵੀ ਗੱਲਬਾਤ ਕੀਤੀ ਤੇ ਲਾਕਡਾਊਨ ਦੌਰਾਨ ਕੀਤੇ ਕੰਮਾਂ ਦੀ ਉਨ੍ਹਾਂ ਦੀ ਸ਼ਲਾਘਾ ਕੀਤੀ।

ਕਾਸ਼ੀ ਨੇ ਵੱਡੇ ਸੰਕਟ ਦਾ ਡਟ ਕੇ ਕੀਤਾ ਮੁਕਾਬਲਾ

ਪ੍ਰਧਾਨ ਮੰਤਰੀ ਨਰਿੰਦਰ ਨੇ ਕਿਹਾ ਕਿ ਇਹ ਭਗਵਾਨ ਭੋਲੇ ਸ਼ੰਕਰ ਦਾ ਹੀ ਆਸ਼ੀਰਵਾਦ ਹੈ ਕਿ ਕੋਰੋਨਾ ਦੇ ਇਸ ਸੰਕਟਕਾਲ 'ਚ ਵੀ ਸਾਡੀ ਕਾਸ਼ੀ ਉਮੀਦ ਤੇ ਉਤਸ਼ਾਹ ਨਾਲ ਭਰੀ ਹੋਈ ਹੈ। ਇਹ ਸਹੀ ਹੈ ਕਿ ਲੋਕ ਬਾਬਾ ਵਿਸ਼ਵਨਾਥ ਧਾਮ ਨਹੀਂ ਜਾ ਸਕਦੇ। ਇਹ ਵੀ ਸਹੀ ਹੈ ਕਿ ਮਾਨਸ ਮੰਦਿਰ, ਦੁਰਗਾਕੁੰਡ, ਸੰਕਟਮੋਚਨ 'ਚ ਸਾਵਣ ਮੇਲੇ ਨਹੀਂ ਲੱਗ ਰਹੇ ਪਰ ਇਹ ਵੀ ਸਹੀ ਹੈ ਕਿ ਇਸ ਸੰਕਟ ਦੇ ਸਾਹਮਣੇ 'ਚ ਸਾਡੀ ਕਾਸ਼ੀ ਨੇ ਇਸ ਵੱਡੇ ਸੰਕਟ ਦਾ ਡਟ ਕੇ ਮੁਕਾਬਲਾ ਕੀਤਾ ਹੈ।

ਗਾਇਤਰੀ ਪਰਿਵਾਰ ਨੇ ਦਿਖਾਈ ਸੇਵਾ ਭਾਵਨਾ

ਗੰਗਾਧਰ ਉਪਾਧਿਆਏ ਗਾਇਤਰੀ ਪਰਿਵਾਰ ਰਚਨਾਤਮਕ ਟਰੱਸਟ ਦੇ ਮੁੱਖ ਟਰੱਸਟੀ ਹਨ। ਲਾਕਡਾਊਨ ਦੌਰਾਨ ਜ਼ਰੂਰਤਮੰਦਾਂ ਦੀ ਸੇਵਾ ਲਈ ਸੰਸਥਾ ਵੱਲੋਂ ਪੰਜ 'ਭੋਜਨਾਲਿਆਂ' ਸੰਚਾਲਿਤ ਕੀਤੇ ਗਏ। ਤਿੰਨ ਭੋਜਨਾਲਿਆਂ ਦੇ ਪੈਕੇਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਜਾ ਰਹੇ ਸਨ। ਦੋ ਹੋਰ ਭੋਜਨਾਲਿਆਂ ਤੋਂ ਬੀਐੱਚਯੂ ਟਰਾਮਾ ਸੈਂਟਰ ਤੇ ਕੈਂਸਰ ਹਸਪਤਾਲ 'ਚ ਮਰੀਜ਼ਾਂ ਨੂੰ ਭੋਜਨ ਕਰਵਾਇਆ ਗਿਆ। ਸੰਸਥਾ ਨੇ 260 ਜ਼ਰੂਰਤਮੰਦ ਪਰਿਵਾਰਾਂ ਨੂੰ ਵੀ ਗੋਦ ਲਿਆ ਸੀ । ਲਾਕਡਾਊਨ ਦੌਰਾਨ 51 ਦਿਨ ਲਗਾਤਾਰ 32 ਹਜ਼ਾਰ ਰਾਸ਼ਨ ਕਿੱਟਾਂ ਵੰਡੀਆਂ ਗਈਆਂ।

ਬੈਂਕ ਨਾਲ ਮਨੀਸ਼ ਟੰਡਨ ਦਾ ਪੂਰਾ ਪਰਿਵਾਰ ਰਿਹਾ ਸੇਵਾ ਨੂੰ ਸਮਰਪਿਤ

ਮਨੀਸ਼ ਟੰਡਨ ਐੱਚਡੀਐੱਫਸੀ ਬੈਂਕ ਵਾਰਾਨਸੀ ਦੇ ਸਰਕਲ ਹੈੱਡ ਹਨ। ਉਨ੍ਹਾਂ ਦੀ ਪਤਨੀ ਤ੍ਰਿਪਤੀ ਟੰਡਨ ਨੇ ਘਰ 'ਚ ਖਾਣਾ ਬਣਾ ਕੇ ਵੰਡਿਆ ਤਾਂ ਬੱਚਿਆਂ ਨੇ ਆਪਣੀ ਗੋਲਕ ਦੀ ਰਾਸ਼ੀ ਡੀਐੱਮ ਨੂੰ ਭੇਟ ਕੀਤੀ। ਬੈਂਕ ਵੱਲੋਂ ਮਨੀਸ਼ ਟੰਡਨ ਨੇ ਆਪਣੀ ਟੀਮ ਨਾਲ 9 ਹਜ਼ਾਰ ਖ਼ੁਰਾਕੀ ਪੈਕੇਟ, 1500 ਰਾਸ਼ਨ ਕਿੱਟਾਂ, 500 ਸੈਨੇਟਾਈਜ਼ਰ ਤੇ ਤਿੰਨ ਹਜ਼ਾਰ ਮਾਸਕ ਵੰਡੇ। ਜ਼ਿਲ੍ਹਾ ਹਸਪਤਾਲ 'ਚ ਦੋ ਤੇ ਬੀਐੱਚਯੂ ਹਸਪਤਾਲ ਨੂੰ ਇਕ ਵੈਂਟੀਲੇਟਰ ਭੇਟ ਕੀਤਾ। ਸਿਹਤ ਕਰਮੀਆਂ ਨੂੰ 200 ਪੀਪੀਆਈ ਕਿੱਟਾਂ ਦਿੱਤੀਆਂ ਤੇ ਹਾਟਸਪਾਟ ਏਰੀਏ 'ਚ ਮੋਬਾਈਵ ਏਟੀਐੱਨ ਲਗਾਏ।

ਪੂਨਮ ਸਿੰਘ ਦੇ ਹੱਥੋਂ ਘਰ-ਘਰ ਪਹੁੰਚੀ ਰੋਟੀ

ਪੂਨਮ ਸਿੰਘ ਰਾਸ਼ਟਰੀ ਰੋਟੀ ਬੈਂਕ ਦੀ ਰਾਸ਼ਟਰੀ ਪ੍ਰਧਾਨ ਹੈ। ਉਨ੍ਹਾਂ ਦੀ ਸੰਸਥਾ ਘਰਾਂ-ਹੋਟਲਾਂ ਤੇ ਰੈਸਟੋਰੈਂਟਾਂ ਦੇ ਨਾਲ ਹੀ ਵਿਆਹ ਸਮਾਗਮਾਂ 'ਚ ਬਚੇ ਖਾਣੇ ਨੂੰ ਜ਼ਰੂਰਤਮੰਦਾਂ 'ਚ ਵੰਡਦੀ ਹੈ। ਲਾਕਡਾਊਨ ਦੌਰਾਨ ਸੰਸਥਾ ਨੇ ਅੰਨ ਬਚਾਓ-ਹਰ ਪੇਟ ਤਕ ਪਹੁੰਚਾਓ ਅਭਿਆਨ ਤਹਿਤ ਘਰਾਂ 'ਚ ਸੰਪਰਕ ਕੀਤਾ। ਜ਼ਿਆਦਾ ਮਾਤਰਾ 'ਚ ਖਾÎਣਾ ਬਣਾ ਕੇ ਜ਼ਰੂਰਤਮੰਦਾਂ ਨੂੰ ਵੰਡਿਆ। ਮਾਸਕ ਤੇ ਸੈਨੇਟਾਈਜ਼ਰ ਵੀ ਵੰਡੇ।

ਸਿੰਧੀ ਪੰਚਾਇਤ ਨੇ 67 ਦਿਨਾਂ 'ਚ ਵੰਡੇ ਡੇਢ ਲੱਖ ਫੂਡ ਪੈਕੇਟ

ਸਮਾਜਸੇਵੀ ਸੁਰੇਂਦਰ ਲਾਲਵਾਨੀ ਸੈਂਟਰਲ ਸਿੰਧੀ ਪੰਚਾਇਤ ਦੇ ਸਾਬਕਾ ਮਹਾਮੰਤਰੀ ਹਨ। ਲਾਕਡਾਊਨ ਦੌਰਾਨ ਸਮਾਜ ਦੇ ਸਹਿਯੋਗ ਨਾਲ 67 ਦਿਨਾਂ 'ਚ 1.50 ਲੱਖ ਫੂਡ ਪੈਕੇਟ ਵੰਡੇ। ਇਸ 'ਚ 500 ਤੋਂ ਜ਼ਿਆਦਾ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ। ਪੁਲਿਸ ਤੇ ਸਫਾਈ ਕਰਮਚਾਰੀਆਂ ਨੂੰ ਮਾਸਕ ਤੇ ਸੈਨੇਟਾਈਜ਼ਰ ਵੰਡੇ ਗਏ। ਸਿੰਧੀ ਸਮਾਜ ਦੀਆਂ ਵਿਧਵਾਔਰਤਾਂ ਨੂੰ ਰਾਸ਼ਨ ਕਿੱਟਾਂ ਵੰਡੀÎਆਂ ਗਈਆਂ।

Posted By: Harjinder Sodhi