ਨਵੀਂ ਦਿੱਲੀ (ਪੀਟੀਆਈ) : ਉਪ ਰਾਸ਼ਟਰਪਤੀ ਤੇ ਰਾਜਸਭਾ ਦੇ ਸਪੀਕਰ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਲੋਕਸਭਾ ਦੇ ਸਪੀਕਰ ਓਮ ਬਿਰਲਾ ਸਾਂਝੇ ਤੌਰ ’ਤੇ ਬੁੱਧਵਾਰ ਨੂੰ ‘ਸੰਸਦ ਟੀਵੀ’ ਨੂੰ ਲੋਕ ਅਰਪਣ ਕਰਨਗੇ। ਸੰਯੋਗ ਨਾਲ 15 ਸਤੰਬਰ ਨੂੰ ਕੌਮਾਂਤਰੀ ਲੋਕਤੰਤਰ ਦਿਵਸ ਵੀ ਹੈ।

ਪ੍ਰਧਾਨ ਮੰਤਰੀ ਦਫਤਰ (ਪੀਐੱਮਓ) ਨੇ ਮੰਗਲਵਾਰ ਨੂੰ ਦੱਸਿਆ ਕਿ ਸੰਸਦ ਟੀਵੀ ਦੇ ਪ੍ਰੋਗਰਾਮ ਮੁੱਢਲੇ ਤੌਰ ’ਤੇ ਚਾਰ ਵਰਗਾਂ ’ਚ ਵੰਡੇ ਜਾਣਗੇ। ਇਨ੍ਹਾਂ ’ਚ ਸੰਸਦ ਤੇ ਲੋਕਤੰਤਰੀ ਸੰਸਥਾਵਾਂ ਦੀ ਕਾਰਜ ਪ੍ਰਣਾਲੀ, ਸ਼ਾਸਨ ਤੇ ਯੋਜਨਾਵਾਂ ਨੂੰ ਲਾਗੂ ਕਰਨਾ, ਭਾਰਤੀ ਇਤਿਹਾਸ ਤੇ ਸੱਭਿਆਚਾਰਕ ਅਤੇ ਸਮਕਾਲੀ ਮੁੱਦੇ ਤੇ ਸਰੋਕਾਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਲੋਕਸਭਾ ਟੀਵੀ ਤੇ ਰਾਜਸਭਾ ਟੀਵੀ ਦੇ ਏਕੀਕਰਨ ਦਾ ਫ਼ੈਸਲਾ ਫਰਵਰੀ ’ਚ ਕੀਤਾ ਗਿਆ ਸੀ। ਸੰਸਦ ਟੀਵੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੀ ਨਿਯੁਕਤੀ ਮਾਰਚ ’ਚ ਹੋਈ ਸੀ।

Posted By: Tejinder Thind