ਜੇਐੱਨਐੱਨ, ਨਵੀਂ ਦਿੱਲੀ : ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਤੇ ਓਡੀਸ਼ਾ ਦੇ ਉਘੇ ਅਰਥ ਸ਼ਾਸਤਰੀ ਦੇ ਵਾਤਾਵਰਣਵਾਦੀ ਬਣੇ। ਰਾਧਾਮੋਹਨ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਉਹ 78 ਸਾਲ ਦੇ ਸੀ। ਜਦ ਉਨ੍ਹਾਂ ਦਾ ਭੁਵਨੇਸ਼ਵਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੀ ਮੌਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਪੀਐੱਮ ਮੋਦੀ ਨੇ ਟਵੀਟ ਕਰਕੇ ਲਿਖਿਆ-ਪ੍ਰੋਫੈਸਰ ਰਾਧਾਮੋਹਨ ਜੀ ਖੇਤੀ ਦੇ ਪ੍ਰਤੀ ਵਿਸ਼ੇਸ਼ ਰੂਪ ਨਾਲ ਸਥਾਈ ਤੇ ਜੈਵਿਕ ਅਭਿਆਸਾਂ ਨੂੰ ਅਪਣਾਉਣ ਦੇ ਪ੍ਰਤੀ ਜਨੂੰਨੀ ਸੀ। ਉਨ੍ਹਾਂ ਨੇ ਅਰਥ ਵਿਵਸਥਾ ਤੇ ਵਾਤਾਵਰਣ ਸਬੰਧਿਤ ਵਿਸ਼ਿਆਂ ’ਤੇ ਉਨ੍ਹਾਂ ਦੇ ਗਿਆਨ ਲਈ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀ ਮੌਤ ਤੋਂ ਦੁੱਖੀ ਹਾਂ। ਉਨ੍ਹਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਨੂੰ ਦਿਲਾਸ। ਸ਼ਾਂਤੀ।

ਜੀਵਨ ਦੀ ਜਾਣ-ਪਛਾਣ

ਰਾਧਾਮੋਹਨ ਦਾ ਜਨਮ 30 ਜਨਵਰੀ 1943 ਨੂੰ ਨਿਆਗੜ੍ਹ ਜ਼ਿਲ੍ਹੇ ਦੇ ਰੰਗਾਨੀ ਪਟਨਾ ਪਿੰਡ ’ਚ ਹੋਇਆ ਸੀ। ਉਨ੍ਹਾਂ ਨੇ ਓਡਗਾਓਂ ’ਚ ਆਪਣੀ ਸਕੂਲੀ ਸਿੱਖਿਆ ਪੂਰੀ ਕੀਤੀ ਤੇ ਐੱਸਸੀਐੱਸ ਕਾਲਜ, ਪੁਰੀ ਤੋਂ ਅਰਥ ਸ਼ਾਸਤਰ ’ਚ ਆਨਰਜ਼ ਨਾਲ ਗ੍ਰੈਜੂਏਟ ਹੋਏ।

Posted By: Sarabjeet Kaur