ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਫ਼ਰਾਂਸ ਸਮੇਤ ਤਿੰਨ ਦੇਸ਼ਾਂ ਦੇ ਦੌਰੇ 'ਤੇ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਦੇ ਦੌਰੇ ਦੀ ਸ਼ੁਰੂਆਤ ਫ਼ਰਾਂਸ ਤੋਂ ਹੋਵੇਗੀ ਜਿੱਥੇ ਉਹ G-7 Summit 'ਚ ਸ਼ਮੂਲੀਅਤ ਕਰਨਗੇ। ਫ਼ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਵੀ ਪੀਐੱਮ ਮੋਦੀ ਦੁਵੱਲੀ ਵਾਰਤਾ ਕਰਨਗੇ। ਇਸ ਗੱਲਬਾਤ ਦਾ ਏਜੰਡਾ ਰੱਖਿਆ ਸਹਿਯੋਗ, ਅਣੂ ਊਰਜਾ, ਸਮੁੰਦਰੀ ਸਹਿਯੋਗ ਤੇ ਅੱਤਵਾਦ ਰੋਕੂ ਉਪਾਅ ਹੋਣਗੇ।

ਇਸ ਤੋਂ ਬਾਅਦ 23 ਅਗਸਤ ਨੂੰ ਤਿੰਨ ਰੋਜ਼ਾਂ ਯਾਤਰਾ 'ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੇ ਬਹਿਰੀਨ ਜਾਣਗੇ। ਮੋਦੀ ਉੱਥੇ ਦੋਵਾਂ ਦੇਸ਼ਾਂ ਦੇ ਸਰਬਉੱਚ ਆਗੂਆਂ ਨਾਲ ਮੁਲਕਾਤ ਕਰਨਗੇ ਤੇ ਦੁਵੱਲੇ, ਖੇਤਰੀ ਤੇ ਕੌਮਾਂਤਰੀ ਮੁੱਦਿਆਂ 'ਤੇ ਚਰਚਾ ਕਰਨਗੇ।


ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਪੀਐੱਮ ਮੋਦੀ ਫ਼ਰਾਂਸ ਦੇ ਦੌਰੇ ਮਗਰੋਂ ਯੂਏਈ ਜਾਣਗੇ। ਇੱਥੇ ਉਨ੍ਹਾਂ ਨੂੰ ਦੇਸ਼ਾਂ ਦਾ ਸਰਬਉੱਚ ਨਾਗਰਿਕ ਸਨਮਾਨ 'ਆਰਡਰ ਆਫ਼ ਜ਼ਾਇਦ' ਨਾਲ ਸਨਮਾਨਿਤ ਕੀਤਾ ਜਾਵੇਗਾ। 24 ਅਗਸਤ ਨੂੰ ਉਹ ਦੋ ਰੋਜ਼ਾਂ ਦੌਰੇ ਲਈ ਬਹਿਰੀਨ ਰਵਾਨਾ ਹੋਣਗੇ। ਇਹ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੀ ਖਾੜ੍ਹੀ ਦੇ ਇਨ੍ਹਾਂ ਦੇਸ਼ਾਂ ਦੀ ਪਹਿਲੀ ਯਾਤਰਾ ਹੈ।

Posted By: Akash Deep