ਰਘੁਵਰਸ਼ਰਨ, ਅਯੁੱਧਿਆ : ਜਨਮ ਭੂਮੀ 'ਤੇ ਸ਼ਾਨਦਾਰ ਮੰਦਰ ਦੀ ਮੰਗ ਦੇ ਉਲਟ ਪੁਰਾਣੇ ਮਾਡਲ ਮੁਤਾਬਕ ਨਿਰਮਾਣ ਦੀ ਤਿਆਰੀ ਪ੍ਰਵਾਨ ਚੜ੍ਹ ਰਹੀ ਹੈ। ਨਿਰਮਾਣ ਲਈ ਸਰਗਰਮ ਸੰਸਥਾ ਲਾਰਸਨ ਐਂਡ ਟੁਬਰੋ (ਐੱਲਐਂਡਟੀ) ਪ੍ਰਤੀਨਿਧੀਆਂ ਦੀ ਭੱਜ-ਨੱਠ ਦੱਸ ਰਹੀ ਹੈ ਕਿ ਨਿਰਮਾਣ ਕਾਰਜ ਸ਼ੁਰੂ ਹੋਣ 'ਚ ਜ਼ਿਆਦਾ ਦਿਨ ਨਹੀਂ ਹੈ। ਐੱਲਐਂਡਟੀ ਦੇ ਪ੍ਰਰਾਜੈਕਟ ਮੈਨੇਜਰ ਪੰਕਜ ਸ਼੍ਰੀਵਾਸਤਵ ਸਮੇਤ ਕਈ ਹੋਰ ਮੁਲਾਜ਼ਮ ਰਾਮ ਨਗਰੀ 'ਚ ਡੇਰਾ ਵੀ ਲਾ ਚੁੱਕੇ ਹਨ ਤੇ ਹੁਣ ਉਹ ਮੰਦਰ ਨਿਰਮਾਣ 'ਚ ਲੱਗਣ ਵਾਲੇ 100 ਤੋਂ ਵੱਧ ਸਟਾਫ ਮੈਂਬਰਾਂ ਲਈ ਰਿਹਾਇਸ਼ੀ ਕੰਪਲੈਕਸ ਯਕੀਨੀ ਬਣਾਉਣ 'ਚ ਲੱਗੇ ਹਨ।

ਪਹਿਲਾਂ ਸਮਿਝਆ ਜਾ ਰਿਹਾ ਸੀ ਕਿ ਮੰਦਰ ਨਿਰਮਾਣ 'ਚ ਰੁੱਝਣ ਵਾਲੇ ਮੁਲਾਜ਼ਮ ਰਾਮ ਜਨਮ ਭੂਮੀ ਕੰਪਲੈਕਸ 'ਚ ਹੀ ਡੇਰਾ ਲਾਉਣਗੇ ਪਰ ਕੰਪਨੀ ਨੇ ਇਸ ਸੰਭਾਵਨਾ ਨੂੰ ਖਾਰਜ ਕਰ ਕੇ ਵਿਹਿਪ ਦੀ ਮਾਲਕੀ ਵਾਲੀ ਰਾਮਸੇਵਕਪੁਰਮ ਵਰਕਸ਼ਾਪ ਤੇ ਰਾਮਕਥਾਕੁੰਜ ਵਰਕਸ਼ਾਪ ਕੰਪਲੈਕਸ 'ਚ ਸਟਾਫ ਲਈ ਰਿਹਾਇਸ਼ੀ ਕੰਪਲੈਕਸ ਦੀ ਸੰਭਾਵਨਾ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।

ਐੱਲਐਂਡਟੀ ਦੇ ਪ੍ਰਰਾਜੈਕਟ ਮੈਨੇਜਰ ਚੋਣਵੇਂ ਸਹਿਯੋਗੀਆਂ ਨਾਲ ਰਾਮਘਾਟ ਸਥਿਤ ਟਰੱਸਟ ਦੀ ਵਰਕਸ਼ਾਪ ਦਾ ਨਿਰੀਖਣ ਕਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਵਰਕਸ਼ਾਪ ਦਾ ਨਿਰੀਖਣ ਕੀਤਾ। ਤਰਾਸ਼ੇ ਗਏ ਪੱਥਰਾਂ ਨੂੰ ਟਰੱਸਟ ਦੀ ਵਰਕਸ਼ਾਪ ਤੋਂ ਰਾਮ ਜਨਮ ਭੂਮੀ ਕੰਪਲੈਕਸ ਤਕ ਲੈ ਕੇ ਜਾਣ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕੀਤਾ। ਇਸੇ ਤਹਿਤ ਤਰਾਸ਼ੇ ਗਏ ਪੱਥਰਾਂ ਨਾਲ ਟਰੱਸਟ ਦੀ ਵਰਕਸ਼ਾਪ ਦੀ ਦੱਖਣੀ ਪਾਸੇ ਦੀ ਕੰਧ ਤੋੜ ਕੇ ਵਿਸ਼ਾਲ ਗੇਟ ਬਣਾਇਆ ਜਾਵੇਗਾ। ਪੱਥਰਾਂ ਨੂੰ ਪੰਚਕੋਸੀ ਪਰਿਕ੍ਰਮਾ ਮਾਰਗ ਦੇ ਰਸਤਿਓਂ ਸ਼ਾਹਨੇਵਾਜਪੁਰ, ਮਹੋਬਰਾ ਤੇ ਟੇਢੀਬਾਜ਼ਾਰ ਚੌਕ ਤੋਂ ਹੁੰਦਿਆਂ ਪਹੁੰਚ ਸਥਾਨ ਤਕ ਪਹੁੰਚਾਏ ਜਾਣ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ, 11 ਮਈ ਤੋਂ ਸ਼ੁਰੂ ਕੰਪਲੈਕਸ ਦੇ ਸਮਤਲੀਕਰਨ ਦਾ ਕੰਮ ਬੀਤੇ ਹਫ਼ਤੇ ਹੀ ਪੂਰਾ ਹੋ ਗਿਆ ਹੈ। ਇਸ ਹਫ਼ਤੇ ਮੰਦਰ ਦੀ ਬੁਨਿਆਦ ਰੱਖੀ ਜਾ ਸਕਦੀ ਹੈ।