ਜੇਐੱਨਐੱਨ, ਨਵੀਂ ਦਿੱਲੀ : ਸਿਹਤ ਮੁਲਾਜ਼ਮਾਂ ਨੂੰ ਕੋਰੋਨਾ ਵਾਇਰਸ ਨਾਲ ਲੜਾਈ 'ਚ ਮਦਦ ਪ੍ਰਦਾਨ ਕਰਨ ਲਈ 30 ਮਾਰਚ ਨੂੰ 90 ਦਿਨਾਂ ਲਈ ਲਿਆਇਆ ਗਿਆ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਇੰਸ਼ੋਰਐਂਸ ਸਕੀਮ ਦਾ ਵਿਸਤਾਰ ਕਰ ਦਿੱਤਾ ਗਿਆ ਹੈ। ਇਸ ਯੋਜਨਾ ਨੂੰ 90 ਦਿਨ ਹੋਰ ਅੱਗੇ ਵਧਾ ਦਿੱਤਾ ਗਿਆ ਹੈ। ਇਕ ਸਰਕਾਰੀ ਇਲ਼ਾਜ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ। ਇਹ ਯੋਜਨਾ ਭਾਈਚਾਰਕ ਸਿਹਤ ਵਰਕਰਾਂ ਸਮੇਤ ਉਨ੍ਹਾਂ ਸਾਰੇ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਵਾਲੇ ਲੋਕਾਂ ਲਈ ਲਿਆਈ ਗਈ ਸੀ, ਜੋ ਕੋਰੋਨਾ ਦੇ ਮਰੀਜ਼ਾਂ ਨਾਲ ਸਿੱਧਾ ਸੰਪਰਕ 'ਚ ਆਉਂਦੇ ਹਨ ਤੇ ਉਨ੍ਹਾਂ ਦੀ ਦੇਖਭਾਲ ਕਰਦੇ ਹਨ। ਅਜਿਹੇ ਲੋਕਾਂ ਨੂੰ ਸੰਕ੍ਰਮਿਤ ਹੋਣ ਦਾ ਖ਼ਤਰਾ ਕਾਫੀ ਜ਼ਿਆਦਾ ਹੈ।

ਇਕ ਸਰਕਾਰੀ ਰਿਲੀਜ਼ 'ਚ ਕਿਹਾ ਗਿਆ, 'ਕੋਰੋਨਾ ਵਾਇਰਸ ਨਾਲ ਲੜਾਈ ਲੜ ਰਹੇ ਸਿਹਤ ਮੁਲਾਜ਼ਮਾਂ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਬੀਮਾ ਯੋਜਨਾ 30 ਮਾਰਚ ਨੂੰ 90 ਦਿਨ ਦੀ ਮਿਆਦ ਲਈ ਲਾਂਚ ਕੀਤਾ ਗਿਆ ਸੀ। ਇਸ ਯੋਜਨਾ ਨੂੰ ਅਗਲੇ 90 ਦਿਨਾਂ ਲਈ ਹੋਰ ਅੱਗੇ ਵਧਾ ਦਿੱਤਾ ਗਿਆ ਹੈ।'

ਇਹ ਯੋਜਨਾ ਸਿਹਤ ਸੇਵਾਵਾਂ ਉਪਲਬੱਧ ਕਰਵਾਉਣ ਵਾਲੇ ਲੋਕਾਂ ਨੂੰ 50 ਲੱਖ ਰੁਪਏ ਦੀ ਬੀਮਾ ਕਵਰ ਪ੍ਰਦਾਨ ਕਰਦੀ ਹੈ। ਰਿਲੀਜ਼ 'ਚ ਕਿਹਾ ਗਿਆ, ਇਸ ਯੋਜਨਾ 'ਚ ਕੋਈ ਉਮਰ ਸੀਮਾ ਨਹੀਂ ਹੈ। ਨਾਲ ਹੀ ਇਸ ਯੋਜਨਾ 'ਚ ਵਿਅਕਤੀਗਤ ਰੂਪ ਤੋਂ ਨਾਮਜ਼ਦਗੀ ਕਰਵਾਉਣ ਦੀ ਲੋੜ ਨਹੀਂ ਹੈ। ਇਸ ਯੋਜਨਾ ਲਈ ਪ੍ਰੀਮਿਅਮ ਨੂੰ ਪੂਰੀ ਰਾਸ਼ੀ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਵਹਿਨ ਕੀਤੀ ਜਾ ਰਹੀ ਹੈ। ਇਸ ਪਾਲਿਸੀ ਤਹਤਿ ਲਾਭ/ਕਲੇਮ ਕਿਸੇ ਵੀ ਹੋਰ ਪਾਲਿਸੀਜ਼ ਤਹਿਤ ਮਿਲਣ ਵਾਲੀ ਰਾਸ਼ੀ ਦੇ ਜ਼ਿਆਦਾਤਰ ਹੋਵੇਗਾ।

Posted By: Amita Verma