v> ਏਐਨਆਈ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਉਲੰਘਣਾ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਉਨ੍ਹਾਂ ਦੀ ਸਜ਼ਾ ’ਤੇ 20 ਅਗਸਤ ਨੂੰ ਬਹਿਸ ਹੋਵੇਗੀ। ਵਕੀਲ ਪ੍ਰਸ਼ਾਂਤ ਭੂਸ਼ਣ ਨੇ ਚੀਫ ਜਸਟਿਸ ਆਫ ਇੰਡੀਆ ’ਤੇ ਕਥਿਤ ਤੌਰ ’ਤੇ ਇਤਰਾਜ਼ਯੋਗ ਟਵੀਟ ਕੀਤਾ ਸੀ, ਜਿਸੇ ਕੰਟੈਮਪਟ ਆਫ ਕੋਰਟ ਮੰਨਿਆ ਗਿਆ ਹੈ।

ਸੁਪਰੀਮ ਕੋਰਟ ਨੇ ਜੂਨ ਵਿਚ ਪ੍ਰਸ਼ਾਂਤ ਭੂਸ਼ਣ ਵੱਲੋਂ ਚੀਫ ਜਸਟਿਸ ਬਾਰੇ ਕੀਤੇ ਗਏ ਦੋ ਟਵੀਟ ’ਤੇ ਉਲੰਘਣਾ ਦਾ ਨੋਟਿਸ ਲਿਆ ਸੀ। ਭੂੁਸ਼ਣ ਨੇ ਸੀਜੇਆਈ ਬੀਐਸ ਬੋਬਡੇ ਦੀ ਮੋਟਰ ਬਾਈਕ ’ਤੇ ਬੈਠੇ ਦੇ ਤਸਵੀਰ ਪ੍ਰਕਾਸ਼ਿਤ ਹੋਣ ’ਤੇ ਟਵੀਟ ਕੀਤਾ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਵਿਚ ਸਰੀਰਕ ਦੂਰੀ ਬਣਾਈ ਰੱਖਣ ਲਈ ਸੁਪਰੀਮ ਕੋਰਟ ਦੇ ਆਮ ਕੰਮਕਾਜ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸੀਜੇਆਈ ਬਿਨਾ ਮਾਸਕ ਲਾਏ ਲੋਕਾਂ ਵਿਚ ਮੌਜੂੁਦ ਹਨ। ਜਸਟਿਸ ਅਰੁਣ ਮਿਸ਼ਰ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਉਨ੍ਹਾਂ ਦੀ ਇਸ ਟਵੀਟ ਨੂੰ ਅਦਾਲਤ ਦੀ ਉਲੰਘਣਾ ਮੰਨਦੇ ਹੋਏ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ।

Posted By: Tejinder Thind