Pradhan Mantri Ujjwala Yojana PMUY ਨਈਂ ਦੁਨੀਆ : ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਨੂੰ ਲੈ ਕੇ ਇਕ ਜ਼ਰੂਰੀ ਖ਼ਬਰ ਹੈ। ਕੇਂਦਰ ਸਰਕਾਰ ਦੀ ਇਸ ਅਹਿਮ ਯੋਜਨਾ ਤਹਿਤ ਗ਼ਰੀਬ ਵਰਗ ਨੂੰ ਮੁਫ਼ਤ ਰਸੋਈ ਗੈਸ ਸਿਲੰਡਰ ਉਪਲਬਧ ਕਰਵਾਏ ਜਾਂਦੇ ਹਨ। ਲਾਕਡਾਊਨ ਦੇ ਸਮੇਂ ਤੇ ਬਾਅਦ ’ਚ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਤਿੰਨ ਗ਼ਰੀਬ ਸਿਲੰਡਰ ਦਿੱਤੇ ਜਾਣ ਦੀ ਸੌਗਾਤ ਦਿੱਤੀ ਸੀ। ਹਾਲਾਂਕਿ ਇਹ ਸੁਵਿਧਾ 30 ਦਸੰਬਰ ਤੋਂ ਬੰਦ ਹੈ ਪਰ ਉੱਜਵਲਾ ਯੋਜਨਾ ਅਜੇ ਵੀ ਜਾਰੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਦੀ ਖ਼ਬਰ ਚੱਲ ਰਹੀ ਹੈ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਪ੍ਰਧਾਨ ਮੰਤਰੀ ਉੱਜਵਲਾ ਵਿੱਤ ਯੋਜਨਾ ਚਲਾਈ ਜਾ ਰਹੀ ਹੈ। ਇਸ ਯੋਜਨਾ ’ਚ ਲੋਕਾਂ ਨੂੰ ਲੈ ਕੇ ਇਕ ਕਰਜ਼ ਦਿੱਤਾ ਜਾ ਰਿਹਾ ਹੈ ਤੇ ਪ੍ਰੋਸੈਸਿੰਗ ਫੀਸ ਦੇ ਰੂਪ ’ਚ ਬਿਨੈਕਾਰ ਨੂੰ 3200 ਰੁਪਏ ਦੇਣੇ ਪਾਣਗੇ। ਪਰ ਤੁਹਾਨੂੰ ਦੱਸ ਦਈਏ ਕਿ ਇਹ ਇਕ Fake News ਹੈ।

ਸਰਕਾਰ ਨੇ ਇਸ ਖ਼ਬਰ ਦਾ ਖੰਡਨ ਕੀਤਾ ਹੈ ਤੇ ਇਸ ਨੂੰ ਫੇਕ ਨਿਊਜ਼ ਦੱਸਦੇ ਹੋਏ ਇਸ ’ਚ ਕੀਤੇ ਗਏ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਪ੍ਰੈੱਸ ਇੰਫਾਰਮੇਸ਼ਨ ਬਿਊਰੋ PIB ਦੀ ਫੈਕਟ ਚੈੱਕ ਵਿੰਗ PIB Fact Check ਨੇ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ’ਤੇ ਇਹ ਸੂਚਨਾ ਜਨਹਿੱਤ ’ਚ ਜਾਰੀ ਕੀਤੀ ਹੈ ਤਾਂਕਿ ਲੋਕ ਇਸ ਗ਼ਲਤ ਖ਼ਬਰ ਨੂੰ ਸੱਚ ਮੰਨ ਕੇ ਥੋਖਾ-ਧੜੀ ’ਚ ਨਾ ਆਵੇ। ਇਸ ਪ੍ਰਕਾਰ ਇਕ ਹੋਰ ਝੂਠੀ ਖ਼ਬਰ ਚੱਲ ਰਹੀ ਹੈ ਕਿ ਪੀਐੱਮ ਪੈਨਸ਼ਨ ਯੋਜਨਾ ਤਹਿਤ ਲੋਕਾਂ ਦੀ ਯੋਗਤਾ ਦੀ ਪੁਸ਼ਟੀ ਕੀਤੀ ਗਈ ਹੈ ਤੇ ਇਸ ਲਈ ਸਬੰਧਿਤ ਵਿਅਕਤੀ ਨੂੰ 70 ਹਜ਼ਾਰ ਰੁਪਏ ਮਿਲਣਗੇ। ਇਹ #PIB Fact Check ਮੋਬਾਈਲ ’ਤੇ ਆ ਰਿਹਾ ਹੈ।

Posted By: Sarabjeet Kaur