ਨਵੀਂ ਦਿੱਲੀ (ਆਈਏਐੱਨਐੱਸ) : ਦੇਸ਼ ਦੇ ਸਿਖਰਲੇ ਮਾਈਕ੍ਰੋਬਾਇਓਲਾਜਿਸਟ ਦਾ ਮੰਨਣਾ ਹੈ ਕਿ 21 ਦਿਨ ਦੇ ਲਾਕਡਾਊਨ ਤੋਂ ਬਾਅਦ ਗਰਮੀ ਨਾਲ ਵਧਿਆ ਤਾਪਮਾਨ ਕੋਰੋਨਾ ਵਾਇਰਸ ਕੋਵਿਡ-19 ਦੇ ਵਿਸਥਾਰ ਨੂੰ ਰੋਕਣ 'ਚ ਬਹੁਤ ਕਾਰਗਾਰ ਸਾਬਤ ਹੋ ਸਕਦਾ ਹੈ। ਦੇਸ਼ ਦੇ ਸਿਖਰਲੇ ਮਾਈਕ੍ਰੋਬਾਇਓਲਾਜਿਸਟ ਤੇ ਐਸੋਸੀਏਸ਼ਨ ਆਫ ਤੇ ਮਾਈਕ੍ਰੋਬਾਇਓਲਾਜਿਸਟ ਇਨ ਇੰਡੀਆ (ਏਐੱਮਆਈ) ਦੇ ਮੁਖੀ ਪ੍ਰਰੋਫੈਸਰ ਜੇਐੱਸ ਵਿਰਦੀ ਨੇ ਕਿਹਾ ਕਿ ਮੈਂ ਪੂਰੀ ਉਮੀਦ ਹੈ ਕਿ ਅਪ੍ਰੈਲ ਦੇ ਅੰਤ ਤਕ ਤਾਪਮਾਨ ਏਨਾ ਵਧ ਚੁੱਕਾ ਹੋਵੇਗਾ ਕਿ ਉਹ ਇਸ ਤਰ੍ਹਾਂ ਵਾਇਰਸ ਨੂੰ ਫੈਲਣ ਤੋਂ ਰੋਕਣ 'ਚ ਸਹਾਇਕ ਹੋਵੇਗਾ।

ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਦੀਆਂ ਵੱਕਾਰੀ ਸੰਸਥਾਵਾਂ 'ਚ ਚੱਲ ਰਹੇ ਅਧਿਐਨਾਂ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਵੱਖ-ਵੱਖ ਤਰ੍ਹਾਂ ਦੇ ਕੋਰੋਨਾ ਵਾਇਰਸ ਦੇ ਪੈਦਾ ਹੋਣ ਲਈ ਠੰਢ ਦਾ ਮੌਸਮ ਜ਼ਿਆਦਾ ਮੁਫੀਦ ਹੁੰਦਾ ਹੈ। ਔਖੇ ਸ਼ਬਦਾਂ 'ਚ ਇਹ ਦਸੰਬਰ ਤੋਂ ਅਪ੍ਰੈਲ ਵਿਚਾਲੇ ਜ਼ਿਆਦਾ ਸਰਗਰਮ ਰਹਿੰਦਾ ਹੈ।

ਕਈ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੂਨ ਤਕ ਇਸ ਬਿਮਾਰੀ ਦਾ ਓਨਾ ਪ੍ਰਕੋਪ ਨਹੀਂ ਰਹਿ ਜਾਵੇਗਾ ਜਿਸ ਤਰ੍ਹਾਂ ਹਾਲੇ ਹੈ। ਏਐੱਮਆਈ ਦੇ ਜਨਰਲ ਸਕੱਤਰ ਪ੍ਰਤਿਊਸ਼ ਸ਼ੁਕਲਾ ਨੇ ਦੱਸਿਆ ਕਿ ਬਹੁਤ ਸਾਰੇ ਵਿਗਿਆਨੀ ਤਾਪਮਾਨ ਵਧਣ 'ਤੇ ਕੋਰੋਨਾ ਦਾ ਪ੍ਰਕੋਪ ਸ਼ਾਂਤ ਹੋਣ ਦੀ ਥਿਊਰੀ ਸਮਝਾ ਰਹੇ ਹਨ। ਮੇਰੀ ਚੀਨ ਦੇ ਕੁਝ ਵਿਗਿਆਨੀਆਂ ਨਾਲ ਗੱਲ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਜ਼ਿਆਦਾ ਤਾਪਮਾਨ 'ਚ ਸਰਗਰਮ ਨਹੀਂ ਰਹਿ ਸਕਦਾ। ਸਾਰਸ, ਸਮੇਤ ਜ਼ਿਆਦਾ ਵਾਇਰਸ ਅਕਤੂਬਰ ਤੋਂ ਮਾਰਚ ਤਕ ਹੀ ਸਰਗਰਮ ਰਹਿੰਦੇ ਹਨ। ਵਾਇਰਸ ਦੇ ਫੈਲਣ 'ਚ ਤਾਪਮਾਨ ਦਾ ਵੱਡਾ ਹੱਥ ਹੁੰਦਾ ਹੈ।

ਐਡਿਨਬਰਗ ਯੂਨੀਵਰਸਿਟੀ ਦੇ ਸੈਂਟਰ ਫਾਰ ਇਨਫੈਕਿਸਅਸ ਡਿਜੀਜ਼ ਦੇ ਮਰੀਜ਼ਾਂ ਦੇ ਸਰੀਰ ਲਈ ਕੋਰੋਨਾ ਵਾਇਰਸ ਦੇ ਤਿੰਨ ਨਮੂਨਿਆਂ ਦੀ ਜਾਂਚ 'ਚ ਪਾਇਆ ਗਿਆ ਕਿ ਇਨ੍ਹਾਂ ਵਿਚ ਸਰਦੀਆਂ 'ਚ ਫੈਲਣ ਦਾ ਗੁਣ ਹੈ। ਇਹ ਇਨਫਲੂਐਂਜਾ ਦੀ ਤਰ੍ਹਾਂ ਦਸੰਬਰ ਤੋਂ ਅਪ੍ਰਰੈਲ ਵਿਚਾਲੇ ਲੋਕਾਂ ਨੂੰ ਇਨਫੈਕਟਿਡ ਕਰਨਾ ਵਾਲਾ ਹੈ। ਮਾਈਕ੍ਰੋਬਾਇਓਲਾਜਿਸਟ ਦਾ ਮੰਨਣਾ ਹੈ ਕਿ ਕੋਵਿਡ-19 ਵਾਇਰਸ ਦਾ ਵੀ ਤਾਪਮਾਨ ਨਾਲ ਸਬੰਧ ਹੈ। ਠੰਢਾ ਤੇ ਖੁਸ਼ਕ ਮਾਹੌਲ ਇਸ ਲਈ ਜ਼ਿਆਦਾ ਮੁਫੀਦ ਹੈ।

ਪ੍ਰੋ. ਵਿਰਦੀ ਨੇ ਦੱਸਿਆ ਕਿ ਮੈਂ 50 ਦੇ ਆਪਣੇ ਕਰੀਅਰ 'ਚ ਕਿਸੇ ਹੋਰ ਵਾਇਰਸ ਨੂੰ ਏਨੀ ਤੇਜ਼ੀ ਨਾਲ ਫੈਲਦਿਆਂ ਨਹੀਂ ਦੇਖਿਆ। ਇਹ ਹੀ ਦੂਜੇ ਵਾਇਰਸ ਦੇ ਮੁਕਾਬਲੇ ਕਿਸੇ ਸਤ੍ਹਾ 'ਤੇ ਕੋਵਿਡ-19 ਜ਼ਿਆਦਾ ਸਮੇਂ ਤਕ ਸਰਗਰਮ ਰਹਿੰਦਾ ਹੈ। ਇਸੇ ਵਜ੍ਹਾ ਨਾਲ ਉਸ ਨੂੰ ਆਸਾਨੀ ਨਾਲ ਰੋਕਿਆ ਨਹੀਂ ਜਾ ਸਕਦਾ।

ਉਨ੍ਹਾਂ ਨੇ ਕਿਹਾ ਕਿ 21 ਦਿਨ ਦੇ ਲਾਕਡਾਊਨ ਨਾਲ ਇਸ ਵਾਇਰਸ ਦੇ ਵਿਸਥਾਰ ਦੀ ਲੜੀ ਟੁੱਟੇਗੀ। ਅਸੀਂ ਸਰਕਾਰ ਦੇ ਇਸ ਫ਼ੈਸਲੇ ਨਾਲ ਹਾਂ। ਇਸ ਸਮੇਂ ਸਭ ਤੋਂ ਬਿਹਤਰ ਉਪਾਅ ਕੀਤਾ ਜਾ ਸਕਦਾ ਹੈ।