ਨਵੀਂ ਦਿੱਲੀ, ਆਈਏਐੱਨਐੱਸ : ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ 'ਚ ਕੈਬਨਿਟ ਦਾ ਪਹਿਲਾਂ ਵਿਸਥਾਰ ਹੋਣ ਵਾਲਾ ਹੈ। ਇਹ ਕੈਬਨਿਟ ਵਿਸਥਾਰ ਸਾਉਣ ਦੇ ਅੰਤ 'ਚ ਹੋਣ ਵਾਲਾ ਹੈ। ਸਾਉਣ ਤਿੰਨ ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੰਤਰੀ ਮੰਡਲ ਦਾ ਵਿਸਥਾਰ ਅਗਸਤ ਦੇ ਦੂਜੇ ਹਫ਼ਤੇ 'ਚ ਹੋ ਸਕਦਾ ਹੈ। ਭਾਜਪਾ ਦਾ ਮੰਨਣਾ ਹੈ ਕਿ ਸਾਉਣ ਦੀ ਸਮਾਪਤੀ 'ਤੇ ਕੈਬਨਿਟ ਵਿਸਥਾਰ ਲਈ ਸ਼ੁੱਭ ਘੜੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 57 ਮੰਤਰੀਆਂ ਨਾਲ 30 ਮਈ 2019 ਨੂੰ ਦੁਬਾਰਾ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ ਸੀ। ਨਿਯਮਾਂ ਮੁਤਾਬਕ ਲੋਕ ਸਭਾ ਦੇ ਕੁੱਲ ਮੈਂਬਰਾਂ ਦੀ ਗਿਣਤੀ ਦਾ 15 ਫ਼ੀਸਦੀ ਹੀ ਮੰਤਰੀ ਮੰਡਲ ਹੋ ਸਕਦਾ ਹੈ। ਇਸ ਲਿਹਾਜ਼ ਨਾਲ ਕੇਂਦਰ ਸਰਕਾਰ 'ਚ ਕੁੱਲ 81 ਮੰਤਰੀ ਨਿਯੁਕਤ ਹੋ ਸਕਦੇ ਹਨ। ਪਿਛਲੀ ਮੋਦੀ ਸਰਕਾਰ 'ਚ ਕੁੱਲ 70 ਮੰਤਰੀ ਸਨ। ਅਜਿਹੇ ਹਾਲਾਤ 'ਚ ਮੰਨਿਆ ਜਾ ਰਿਹਾ ਹੈ ਕਿ ਪੀਐੱਮ ਮੋਦੀ ਘੱਟ ਤੋਂ ਘੱਟ 13 ਹੋਰ ਨਵੇਂ ਮੰਤਰੀਆਂ ਨੂੰ ਨਿਯੁਕਤ ਕਰ ਸਕਦੇ ਹਨ। ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਜੂਨ 'ਚ ਇਨ੍ਹਾਂ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਘ ਦੇ ਦੂਜੇ ਵੱਡੇ ਆਗੂ ਕ੍ਰਿਸ਼ਨਗੋਪਾਲ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤੇ ਪਾਰਟੀ ਸੰਗਠਨ ਦੇ ਸਕੱਤਰ ਬੀਐੱਲ ਸੰਤੋਖ ਮਿਲੇ ਸਨ। ਕ੍ਰਿਸ਼ਨਗੋਪਾਲ ਹੀ ਸੰਘ ਤੇ ਭਾਜਪਾ 'ਚ ਤਾਲਮੇਲ ਦੇਖਦੇ ਹਨ। ਇਕ ਭਾਜਪਾ ਆਗੂ ਨੇ ਦੱਸਿਆ ਕਿ ਭਾਜਪਾ ਆਗੂ ਨੱਡਾ ਦੀ ਟੀਮ ਦੀ ਇਕ ਸੂਚੀ ਤਿਆਰ ਹੈ। ਇਸ ਨਾਲ ਤੈਅ ਹੋਵੇਗਾ ਕਿ ਕਿਹੜੇ ਲੋਕ ਸੰਗਠਨ ਨਾਲ ਸਰਕਾਰ ਦਾ ਹਿੱਸਾ ਬਣਨਗੇ ਤੇ ਕਿਹੜੇ ਲੋਕ ਸਰਕਾਰ ਨਾਲ ਸੰਗਠਨ 'ਚ ਵਾਪਸੀ ਕਰਨਗੇ। ਇਸ ਦਾ ਪੂਰਾ ਬਲੂ ਪ੍ਰਿੰਟ ਤਿਆਰ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਜਨਰਲ ਸਕੱਤਰ ਭੁਪਿੰਦਰ ਯਾਦਵ, ਅਨਿਲ ਜੈਨ, ਅਨਿਲ ਬੁਲਾਨੀ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਜਦਕਿ ਰਾਜਸਥਾਨ ਦੇ ਇਕ ਮੰਤਰੀ ਨੂੰ ਹਟਾਇਆ ਜਾ ਸਕਦਾ ਹੈ। ਅੱਠ ਕੈਬਨਿਟ ਮੰਤਰੀਆਂ ਕੋਲ ਦੋ ਤੋਂ ਤਿੰਨ ਮੰਤਰਾਲੇ ਹਨ। ਮੰਤਰੀਆਂ ਦਾ ਕੰਮ ਕੁਝ ਘੱਟ ਕੀਤਾ ਜਾ ਸਕਦਾ ਹੈ।

ਦੱਸਿਆ ਜਾ ਰਿਹਾ ਹੈ ਵਿਦੇਸ਼ੀ ਮੰਤਰੀ ਐੱਸ. ਜੈਸ਼ੰਕਰ ਦੀ ਤਰਜ਼ 'ਤੇ ਕੁਝ ਮਾਹਿਰਾਂ ਨੂੰ ਵੀ ਕੈਬਨਿਟ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਨਵੰਬਰ 'ਚ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਰਕਾਰ 'ਚ ਜਦਯੂ ਨੂੰ ਵੀ ਕੋਈ ਮੰਤਰਾਲਾ ਸੌਂਪਿਆ ਜਾ ਸਕਦਾ ਹੈ।

Posted By: Ravneet Kaur