ਜੇਐੱਨਐੱਨ, ਮੁੰਬਈ : Maharashtra Government Formation : ਮਹਾਰਾਸ਼ਟਰ 'ਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੱਲੋਂ ਸ਼ਿਵਸੈਨਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤੇ ਜਾਣ ਤੋਂ ਬਾਅਦ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਊਧਵ ਠਾਕਰੇ ਤੇ ਸ਼ਰਦ ਪਵਾਰ ਦੀ ਮੁਲਾਕਾਤ ਜਾਰੀ ਹੈ। ਥੋੜ੍ਹੀ ਦੇਰ 'ਚ ਕਾਂਗਰਸ ਆਗੂਆਂ ਦੀ ਦਿੱਲੀ 'ਚ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਬੈਠਕ ਹੋਣ ਵਾਲੀ ਹੈ। ਸਮਾਚਾਰ ਏਜੰਸੀ ਆਈਏਐੱਨਐੱਸ ਮੁਤਾਬਿਕ, ਸੂਬੇ 'ਚ ਸਰਕਾਰ ਬਣਾਉਣ ਲਈ ਐੱਨਸੀਪੀ ਮੁਖੀ ਪਵਾਰ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲ ਕਰਨ ਵਾਲੇ ਹਨ।

ਇਸੇ ਦਰਮਿਆਨ ਕੇਂਦਰੀ ਮੰਤਰੀ ਤੇ ਸ਼ਿਵਸੈਨਾ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਮੋਦੀ ਕੈਬਨਿਟ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਸ਼ਰਦ ਪਵਾਰ (Sharad Pawar) ਨੇ ਕਿਹਾ ਹੈ ਕਿ ਮੇਰੇ ਕੋਲ ਕਿਸੇ ਦੇ ਅਸਤੀਫ਼ੇ ਬਾਰੇ ਕਹਿਣ ਲਈ ਕੋਈ ਸ਼ਬਦ ਨਹੀਂ ਹੈ। ਅਸੀਂ ਇੱਕੋ ਗੱਲ ਕਹਾਂਗੇ ਕਿ ਮੇਰੇ ਕੋਲ ਕਿਸੇ ਦੇ ਅਸਤੀਫ਼ੇ ਬਾਰੇ ਕਹਿਣ ਲਈ ਕੋਈ ਸ਼ਬਦ ਨਹੀਂ ਹੈ। ਅਸੀਂ ਇੱਕੋ ਹੀ ਗੱਲ ਕਹਾਂਗੇ ਕਿ ਜੋ ਵੀ ਫ਼ੈਸਲਾ ਲੈਣਾ ਹੈ, ਉਹ ਕਾਂਗਰਸ ਨਾਲ ਚਰਚਾ ਤੋਂ ਬਾਅਦ ਲਿਆ ਜਾਵੇਗਾ। ਉੱਥੇ ਹੀ ਕਾਂਗਰਸ ਦੀ ਵਰਕਿੰਗ ਕਮੇਟੀ 'ਚ ਸ਼ਿਵਸੈਨਾ ਨਾਲ ਸਰਕਾਰ ਬਣਾਉਣ ਸਬੰਧੀ ਫ਼ੈਸਲਾ ਨਹੀਂ ਹੋ ਸਕਿਆ ਹੈ। ਐੱਨਸੀਪੀ ਨੇ ਕਿਹਾ ਹੈ ਕਿ ਕਾਂਗਰਸ ਦੇ ਫ਼ੈਸਲੇ ਤੋਂ ਬਾਅਦ ਹੀ ਉਹ ਕੋਈ ਫ਼ੈਸਲਾ ਲਵੇਗੀ। ਹੁਣ ਨਜ਼ਰਾਂ ਕਾਂਗਰਸ ਦੀ ਸ਼ਾਮ ਚਾਰ ਵਜੇ ਹੋਣ ਵਾਲੀ ਉਸ ਬੈਠਕ 'ਤੇ ਟਿਕ ਗਈਆਂ ਹਨ ਜਿਸ ਵਿਚ ਸ਼ਿਵਸੈਨਾ ਨੂੰ ਸਮਰਥਨ ਦੇਣ 'ਤੇ ਕੋਈ ਫ਼ੈਸਲਾ ਹੋ ਸਕਦਾ ਹੈ।

Live Updates :

-ਮਹਾਰਾਸ਼ਟਰ ਦੇ ਰਾਜਪਾਲ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਸ਼ਿਵਸੇਨਾ ਨੇਤਾ ਏਕਨਾਥ ਸ਼ਿੰਦੇ ਨੂੰ ਸਰਕਾਰ ਬਣਾਉਣ ਲਈ ਆਪਣੀ ਇੱਛਾ ਅਤੇ ਸਮਰੱਥਾ ਪ੍ਰਗਟ ਕਰਨ ਲਈ ਬੁਲਾਇਆ ਗਿਆ ਸੀ। ਸ਼ਿਵਸੇਨਾ ਆਗੂਆਂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਇਕ ਪੱਤਰ ਸੌਂਪ ਕੇ ਸਰਕਾਰ ਬਣਾਉਣ ਦੀ ਇੱਛਾ ਪ੍ਰਗਟ ਕੀਤੀ। ਹਾਲਾਂਕਿ, ਉਹ ਗਠਜੋੜ ਸਹਿਯੋਗੀਆਂ ਤੋਂ ਸਮਰੱਥਨ ਦਾ ਲੋੜੀਂਦਾ ਪੱਤਰ ਪੇਸ਼ ਨਹੀਂ ਕਰ ਸਕੇ। ਇਸ ਲਈ ਰਾਜਪਾ ਨੇ ਰਾਜ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਐੱਨਸੀਪੀ ਪਾਰਟੀ ਦੇ ਚੁਣੇ ਹੋਏ ਮੈਂਬਰਾਂ ਦੇ ਨੇਤਾ ਅਜਿਤ ਪਵਾਰ ਨੂੰ ਆਪਣੀ ਇੱਛਾ ਅਤੇ ਸਰਕਾਰ ਬਣਾਉਣ ਦੀ ਸਮਰੱਥਾ ਦੱਸਣ ਲਈ ਕਿਹਾ ਹੈ।

-ਭਾਜਪਾ ਕੋਰ ਟੀਮ ਦੀ ਬੈਠਕ ਖਤਮ ਹੋਈ। ਭਾਜਪਾ ਨੇਤਾ ਸੁਧੀਰ ਮੁਨਗੰਟੀਵਰ ਨੇ ਕਿਹਾ ਕਿ ਵੇਟ ਐਂਡ ਵਾਚ ਦੇ ਰੂਪ 'ਚ ਮੌਜੂਦਾ ਹਾਲਾਤ 'ਤੇ ਸਾਡੀ ਨਜ਼ਰ ਹੈ।

-ਭਾਜਪਾ ਕੋਰ ਟੀਮ ਦੀ ਬੈਠਕ ਖ਼ਤਮ ਹੋਈ। ਭਾਜਪਾ ਨੇਤਾ ਸੁਧੀਰ ਮੁਨਗੰਟੀਵਰ ਨੇ ਕਿਹਾ ਕਿ ਵੇਟ ਐਂਡ ਵਾਚ ਦੇ ਰੂਪ 'ਚ ਮੌਜੂਦਾ ਹਾਲਾਤ 'ਤੇ ਸਾਡੀ ਨਜ਼ਰ ਹੈ।

-ਐੱਨਸੀਪੀ ਦੇ ਜੈਅੰਤ ਪਾਟਿਲ ਨੇ ਕਿਹਾ, ਪ੍ਰਕਿਰਿਆ ਅਨੁਸਾਰ ਸਰਕਾਰ ਬਣਾਉਣ ਲਈ ਰਾਜਪਾਲ ਨੇ ਸਾਨੂੰ ਚਿੱਠੀ ਦਿੱਤੀ ਹੈ। ਐੱਨਸੀਪੀ ਮਹਾਰਾਸ਼ਟਰ 'ਚ ਤੀਜੀ ਸਭ ਤੋਂ ਵੱਡੀ ਪਾਰਟੀ ਹੈ। ਅਸੀਂ ਉਸ ਨੂੰ ਸੁਝਾਅ ਦਿੱਤਾ ਕਿ ਸਾਨੂੰ ਆਪਣੇ ਸਹਿਯੋਗੀਆਂ ਨਾਲ ਗੱਲਬਾਤ ਕਰਨੀ ਪਵੇਗੀ ਅਤੇ ਅਸੀਂ ਜਲਦ ਤੋਂ ਜਲਦ ਉਨ੍ਹਾਂ ਦੇ ਕੋਲ ਜਾਵਾਂਗੇ। ਸਮਾਂ ਹੱਦ ਮੰਗਲਵਾਰ ਰਾਤ 8:30 ਵਜੇ ਹੈ।

-ਐੱਨਸੀਪੀ ਨੂੰ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਹਮਾਇਤ ਲਈ ਮੰਗਲਵਾਰ 8:30 ਵਜੇ ਤਕ ਦਾ ਸਮਾਂ ਮਿਲਿਆ।

-ਐੱਨਸੀਪੀ ਨੇਤਾ ਨਵਾਬ ਮਲਿਕ ਨੇ ਕਿਹਾ ਕਿ 18 ਦਿਨਾਂ ਬਾਅਦ ਵੀ ਮਹਾਰਾਸ਼ਟਰ 'ਚ ਸਰਕਾਰ ਨਹੀਂ ਬਣੀ। ਗਠਜੋੜ ਦੇ ਬਾਵਜੂਦ ਮੁੱਖ ਮੰਤਰੀ ਅਹੁਦੇ ਲਈ ਭਾਜਪਾ ਅਤੇ ਸ਼ਿਵਸੇਨਾ ਵੱਖ ਹੋ ਗਏ। ਸਰਕਾਰ ਬਣਾਉਣ ਲਈ ਐੱਨਸੀਪੀ ਕਾਂਗਰਸ ਨਾਲ ਮਿਲ ਕੇ ਫ਼ੈਸਲਾ ਲਵੇਗੀ। ਰਾਜਪਾਲ ਨੇ ਸ਼ਿਵਸੇਨਾ ਨੂੰ 24 ਘੰਟਿਆਂ ਦਾ ਸਮਾਂ ਦਿੱਤਾ। ਸਾਡੇ ਵਫ਼ਦ ਨੂੰ ਰਾਜਪਾਲ ਨੇ ਬੁਲਾਇਆ ਹੈ। ਕਾਂਗਰਸ ਨਾਲ ਮਿਲ ਕੇ ਅਗਲਾ ਫ਼ੈਸਲਾ ਲਵਾਂਗੇ। ਸੰਭਵ ਹੈ ਰਾਜਪਾਲ ਵੱਲੋਂ ਐੱਨਸੀਪੀ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਜਾਵੇਗਾ। ਪਵਾਰ ਨੇ ਕਿਹਾ ਕਿ ਛਗਨ ਭੁਜਬਲ, ਜੈਅੰਤ ਪਾਟਿਲ ਅਤੇ ਹੋਰ ਆਗੂਆਂ ਨਾਲ ਮੈਂ ਉਨ੍ਹਾਂ ਨੂੰ ਮਿਲਣ ਜਾ ਰਿਹਾ ਹਾਂ। ਸਾਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਉਸ ਨੇ ਸਾਨੂੰ ਕਿਉਂ ਬੁਲਾਇਆ। ਰਾਜਪਾਲ ਇਕ ਮਹੱਤਵਪੂਰਨ ਵਿਅਕਤੀ ਹਨ ਇਸ ਲਈ ਅਸੀਂ ਉਨ੍ਹਾਂ ਨੂੰ ਮਿਲਣ ਜਾ ਰਹੇ ਹਾਂ।

-ਕਾਂਗਰਸ ਨੇਤਾ ਮਾਣਿਕ ਰਾਵ ਠਾਕਰੇ ਨੇ ਕਿਹਾ, ਮਹਾਰਾਸ਼ਟਰ 'ਚ ਸ਼ਿਵਸੇਨਾ ਨੂੰ ਸਰਕਾਰ ਬਣਾਉਣ ਲਈ ਹੁਣ ਤਕ ਕਾਂਗਰਸ ਅਤੇ ਐੱਨਸੀਪੀ ਨੇ ਹਮਾਇਤ ਦੀ ਚਿੱਠੀ ਨਹੀਂ ਸੌਂਪੀ। ਮੰਗਲਵਾਰ ਨੂੰ ਕਾਂਗਰਸ ਨੇਤਾ ਐੱਨਸੀਪੀ ਮੁਖੀ ਸ਼ਰਦ ਪਵਾਰ ਨੂੰ ਮਿਲਣਗੇ। ਸ਼ਰਦ ਪਵਾਰ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਫ਼ੈਸਲਾ ਲਵਾਂਗੇ।

-ਸ਼ਿਵਸੇਨਾ ਦੇ ਵਫ਼ਦ ਨਾਲ ਮੁਲਾਕਾਤ ਤੋਂ ਬਾਅਦ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਸ਼ਿਵਸੇਨਾ ਲੋੜੀਂਦਾ ਸਮਰੱਥਨ ਪੱਤਰ ਪੇਸ਼ ਨਹੀਂ ਕਰ ਸਕੀ ਅਤੇ ਤਿੰਨ ਦਿਨ ਦਾ ਸਮਾਂ ਮੰਗ ਰਹੇ ਸਨ। ਅੱਗੇ ਦਾ ਸਮਾਂ ਦੇਣ 'ਚ ਅਸਮਰੱਥਤਾ ਪ੍ਰਗਟ ਕੀਤੀ।

-ਦਿੱਲੀ 'ਚ ਕਾਂਗਰਸ ਨੇਤਾ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਸਮਰੱਥਨ ਨੂੰ ਲੈ ਕੇ ਅਸੀਂ ਬਿਆਨ ਜਾਰੀ ਕੀਤਾ ਹੈ। ਅਸੀਂ ਦੁਬਾਰਾ ਸ਼ਰਦ ਪਵਾਰ ਨਾਲ ਗੱਲਬਾਤ ਕਰਾਂਗੇ। ਐੱਨਸੀਪੀ ਦੇ ਨਾਲ ਗੱਲਬਾਤ ਜਾਰੀ ਹੈ।ਅ ਸੀਂ ਬਿਆਨ 'ਚ ਸਭ ਸਾਫ਼ ਕਰ ਦਿੱਤਾ ਹੈ।

-ਰਾਜਪਾਲ ਨੂੰ ਮਿਲਣ ਤੋਂ ਬਾਅਦ ਸ਼ਿਵਸੇਨਾ ਨੇਤਾ ਆਦਿੱਤਿਆ ਠਾਕਰੇ ਨੇ ਕਿਹਾ, ਅਸੀਂ ਰਾਜਪਾਲ ਨੂੰ ਦੱਸਿਆ ਕਿ ਅਸੀਂ ਸਰਕਾਰ ਬਣਾਉਣ ਲਈ ਤਿਆਰ ਹਾਂ। ਅਸੀਂ ਉਨ੍ਹਾਂ ਤੋਂ ਘੱਟੋ-ਘੱਟ ਦੋ ਦਿਨਾਂ ਦਾ ਸਮਾਂ ਮੰਗਿਆ, ਪਰ ਸਾਨੂੰ ਸਮਾਂ ਨਹੀਂ ਦਿੱਤਾ ਗਿਆ। ਦਾਅਵੇ (ਸਰਕਾਰ ਬਦਾਉਣ ਲਈ) ਤੋਂ ਹਿਨਕਾਰ ਨਹੀਂ ਕੀਤਾ ਹੈ ਪਰ ਸਮਾਂ ਘੱਟ ਸੀ। ਅਸੀਂ ਰਾਜ 'ਚ ਸਰਕਾਰ ਬਣਾਉਣ ਦੇ ਯਤਨਾਂ 'ਚ ਲੱਗੇ ਰਹਾਂਗੇ।

-ਮਹਾਰਾਸ਼ਟਰ 'ਚ ਸਿਆਸੀ ਹਾਲਾਤ 'ਤੇ ਕਾਂਗਰਸ ਆਪਣੀ ਸਹਿਯੋਗੀ ਐੱਨਸੀਪੀ ਨਾਲ ਹੋਰ ਚਰਚਾ ਕਰੇਗੀ।

-ਸ਼ਿਵਸੇਨਾ ਦੇ ਮੁੱਖਪੱਤਰ ਸਾਮਨਾ ਨੇ ਕਿਹਾ, ਮਹਾਰਾਸ਼ਟਰ 'ਚ ਸਰਕਾਰ ਬਣਾਉਣ ਲਈ ਕਾਂਗਰਸ ਅਤੇ ਐੱਨਸੀਪੀ ਨੇ ਸ਼ਿਵਸੇਨਾ ਨੂੰ ਸਮਰੱਥਨ ਪੱਤਰ ਭੇਜਿਆ।


-ਥੋੜ੍ਹੀ ਦੇਰ 'ਚ ਮਹਾਰਾਸ਼ਟਰ ਭਾਜਪਾ ਪ੍ਰੈੱਸ ਕਾਨਫਰੰਸ ਕਰੇਗੀ।


-ਰਾਜ 'ਚ ਸਰਕਾਰ ਬਣਾਉਣ ਨੂੰ ਲੈ ਕੇ ਸ਼ਿਵਸੇਨਾ ਨੇਤਾ ਆਦਿੱਤਿਆ ਠਾਰਕੇ ਅਤੇ ਏਕਨਾਥ ਸ਼ਿੰਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਮਿਲੇ।

-ਸੂਤਰਾਂ ਅਨੁਸਾਰ, ਮਹਾਰਾਸ਼ਟਰ 'ਚ ਕਾਂਗਰਸ ਸ਼ਿਵਸੇਨਾ ਦੀ ਅਗਵਾਈ 'ਚ ਬਣਨ ਵਾਲੀ ਸਰਕਾਰ ਨੂੰ ਬਾਹਰੋਂ ਸਮਰੱਥਨ ਦੇਵੇਗੀ।

-ਸਰਕਾਰ ਬਣਾਉਣ ਲਈ ਰਾਜਪਾਲ ਨੂੰ ਮਿਲਣ ਲਈ ਸ਼ਿਵਸੇਨਾ ਨੇਤਾ ਆਦਿੱਤਿਆ ਠਾਕਰੇ ਅਤੇ ਏਕਨਾਥ ਸ਼ਿੰਦੇ ਨਿਕਲੇ।


-ਸੂਤਰਾਂ ਅਨੁਸਾਰ ਸੋਨੀਆ ਗਾਂਧੀ ਨੇ ਮਹਾਰਾਸ਼ਟਰ ਦੇ ਪਾਰਟੀ ਦੇ ਕੁਝ ਵਿਧਾਇਕਾਂ ਨਾਲ ਗੱਲਬਾਤ ਕੀਤੀ, ਜੋ ਜੈਪੁਰ ਦੇ ਇਕ ਹੋਟਲ 'ਚ ਰੁਕੇ ਹੋਏ ਹਨ।

-ਮਹਾਰਾਸ਼ਟਰ 'ਚ ਸਰਕਾਰ ਗਠਨ ਨੂੰ ਲੈ ਕੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਸ਼ਿਵਸੈਨਾ ਪ੍ਰਮੁਖ Uddhav Thackeray ਨੇ ਥੋੜੀ ਦੇਰ ਪਹਿਲਾਂ ਟੈਲੀਫੋਨ 'ਤੇ ਗੱਲਬਾਤ ਕੀਤੀ।

ਊਧਵ ਦੀ ਪਵਾਰ ਨਾਲ ਬੈਠਕ ਖ਼ਤਮ

ਮੋਦੀ ਕੈਬਨਿਟ 'ਚ ਭਾਰੀ ਉਦਯੋਗ ਮੰਤਰੀ ਅਰਵਿੰਦ ਸਾਵੰਤ ਨੇ ਆਪਮਾ ਅਸਤੀਫ਼ਾ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਊਧਵ ਠਾਕਰੇ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਪੁੱਛਣ 'ਤੇ ਕਿ ਕੀ ਸ਼ਿਵ ਸੈਨਾ ਐੱਨਡੀਏ ਤੋਂ ਬਾਹਰ ਹੋ ਗਈ ਹੈ। ਉਨ੍ਹਾਂ ਸਿੱਧੇ ਤੌਰ 'ਤੇ ਜਵਾਬ ਨਾ ਦਿੰਦਿਆਂ ਸਿਰਫ਼ ਇੰਨਾ ਕਿਹਾ ਕਿ ਮੇਰੇ ਅਸਤੀਫ਼ੇ ਤੋਂ ਤੁਸੀਂ ਸਮਝ ਜਾਓ। ਸਿਆਸੀ ਹਲਚਲ ਵਿਚਕਾਰ ਸ਼ਿਵਸੈਨਾ ਆਗੂ ਊਧਵ ਠਾਕਰੇ ਦੀ ਐੱਨਸੀਪੀ ਮੁਖੀ ਸ਼ਰਦ ਪਵਾਰ ਨਾਲ ਬੈਠਕ ਖ਼ਤਮ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਦੋਵਾਂ ਆਗੂਆਂ ਵਿਚਕਾਰ ਸਰਕਾਰ ਗਠਨ ਬਾਰੇ ਚਰਚਾ ਹੋਈ। ਕੁੱਲ ਮਿਲਾ ਕੇ ਸੂਬੇ 'ਚ ਸਰਕਾਰ ਬਣੇਗੀ ਜਾਂ ਰਾਸ਼ਟਰਪਤੀ ਸ਼ਾਸਨ ਲੱਗੇਗਾ ਇਸ 'ਤੇ ਸਸਪੈਂਸ ਕਾਇਣ ਹੈ। ਰਾਜਪਾਲ ਨੇ ਸ਼ਿਵਸੈਨਾ ਵਿਧਾਇਕ ਦਲ ਦੇ ਆਗੂ ਏਕਨਾਥ ਸ਼ਿੰਦੇ ਨਾਲ ਅੱਜ ਯਾਨੀ ਸੋਮਵਾਰ ਸ਼ਾਮ ਸਾਢੇ ਸੱਤ ਵਜੇ ਤਕ ਉਨ੍ਹਾਂ ਦੀ ਪਾਰਟੀ ਦੀ ਇੱਛਾ ਤੇ ਬਹੁਮਤ ਦੇ ਅੰਕੜੇ ਸਬੰਧੀ ਜਾਣਕਾਰੀ ਦੇਣ ਲਈ ਕਿਹਾ ਹੈ। ਜੇਕਰ ਕਾਂਗਰਸ, ਐੱਨਸੀਪੀ ਤੇ ਸ਼ਿਵਸੈਨਾ ਇਕਜੁੱਟ ਹੁੰਦੀਆਂ ਹਨ ਤਾਂ ਸੂਬੇ 'ਚ ਇਕ ਗਠਜੋੜ ਸਰਕਾਰ ਬਣ ਸਕਦੀ ਹੈ।

Posted By: Seema Anand