ਜੇਐੱਨਐੱਨ/ਏਐੱਨਆਈ, ਨਵੀਂ ਦਿੱਲੀ : Delhi Police vs Lawyers Protest : ਪਿਛਲੇ ਹਫ਼ਤੇ 2 ਨਵੰਬਰ ਨੂੰ ਦਿੱਲੀ ਦੇ ਤੀਸ ਹਜ਼ਾਰੀ ਕੋਰਟ ਕੰਪਲੈਕਸ 'ਚ ਦਿੱਲੀ ਪੁਲਿਸ ਤੇ ਵਕੀਲਾਂ ਵਿਚਕਾਰ ਸੰਘਰਸ਼ ਨਾਲ ਜੁੜਿਆ ਇਕ ਸਨਸਨੀਖੇਜ਼ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਵੱਡੀ ਗਿਣਤੀ 'ਚ ਵਕੀਲ ਹਮਲਾਵਰ ਅੰਦਾਜ਼ 'ਚ ਦਿੱਲੀ ਪੁਲਿਸ ਦੀ ਮਹਿਲਾ ਡੀਸੀਪੀ ਮੋਨਿਕਾ ਭਾਰਦਵਾਜ ਵੱਲ ਵਧਦੇ ਦਿਖਾਈ ਦੇ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ 'ਚ ਵਕੀਲਾ ਨੇ ਮਹਿਲਾ ਡੀਸੀਪੀ ਨਾਲ ਦੁਰਵਿਹਾਰ ਕੀਤਾ ਸੀ ਤੇ ਉਸ ਨੂੰ ਧੱਕਾ ਦੇ ਕੇ ਜ਼ਮੀਨ 'ਤੇ ਸੁੱਟ ਦਿੱਤਾ ਸੀ। ਹਾਲਾਂਕਿ, ਵਕੀਲਾਂ ਦੇ ਧੱਕਾ ਦੇਣ ਤੇ ਡੀਸੀਪੀ ਦੇ ਜ਼ਮੀਨ 'ਤੇ ਡਿੱਗਣ ਦੀ ਫੁਟੇਜ ਇਸ ਵੀਡੀਓ 'ਚ ਸ਼ਾਮਲ ਨਹੀਂ ਹੈ।

ਉੱਥੇ ਹੀ ਮੀਡੀਆ 'ਚ ਚੱਲੇ ਮੋਨਿਕਾ ਭਾਰਦਵਾਜ ਦੇ ਸੀਸੀਟੀਵੀ ਫੁਟੇਜ ਨੂੰ ਦੇਖਦੇ ਹੋਏ ਕੌਮੀ ਮਹਿਲਾ ਕਮਿਸ਼ਨ ਨੇ ਖ਼ੁਦ ਨੋਟਿਸ ਲੈਂਦੇ ਹੋਏ ਦਿੱਲੀ ਪੁਲਿਸ ਕਮਿਸ਼ਨਰ ਅਮੁਲਯ ਪਟਨਾਇਕ ਨੂੰ ਨੋਟਿਸ ਭੇਜਿਆ ਹੈ। ਇਸ ਵਿਚ ਮਹਿਲਾ ਡੀਸੀਪੀ ਨਾਲ ਹੋਈ ਬਦਸਲੂਕੀ ਸਬੰਧੀ ਕੜੀ ਕਾਰਵਾਈਕ ਰਨ ਲਈ ਕਿਹਾ ਗਿਆ ਹੈ ਤੇ ਅਲੱਗ ਤੋਂ ਜਾਂਚ ਕਰਨ ਲਈ ਕਿਹਾ ਗਿਆ ਹੈ। ਵਕੀਲਾਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਜਾਵੇ।

Posted By: Seema Anand