ਜੇਐੱਨਐੱਨ, ਨਵੀਂ ਦਿੱਲੀ : ਗਣਤੰਤਰ ਦਿਵਸ 'ਤੇ ਦਿੱਲੀ 'ਚ ਹੋਈ ਹਿੰਸਾ ਦੇ ਮਾਮਲੇ 'ਚ ਫਰਾਰ ਚੱਲ ਰਹੇ ਗੈਂਗਸਟਰ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਉਰਫ ਮੁੰਡੀ ਦੇ ਨਾਲ ਮਾਰਕੁੱਟ ਦੇ ਦੋਸ਼ਾਂ ਨੂੰ ਦਿੱਲੀ ਪੁਲਿਸ ਨੇ ਖ਼ਾਰਜ ਕੀਤਾ ਹੈ। ਕਿਹਾ ਕਿ ਇੰਟਰਨੈੱਟ ਮੀਡੀਆ 'ਤੇ ਪੁਲਿਸ ਖ਼ਿਲਾਫ਼ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਹੁਣ ਤਕ ਕਿਸੇ ਨਾਲ ਵੀ ਮਾਰਕੁੱਟ ਨਹੀਂ ਕੀਤੀ ਗਈ।

ਦਿੱਲੀ ਪੁਲਿਸ ਦੇ ਬੁਲਾਰੇ ਚਿਨਮਏ ਬਿਸਵਾਲ ਦਾ ਕਹਿਣਾ ਹੈ ਕਿ ਅੱਠ ਅਪ੍ਰਰੈਲ ਨੂੰ ਸਪੈਸ਼ਲ ਸੈੱਲ ਦੀ ਟੀਮ ਲੱਖਾ ਸਿਧਾਣਾ ਦੀ ਭਾਲ 'ਚ ਪਟਿਆਲਾ ਦੇ ਆਸਪਾਸ ਸੀ। ਉਸ ਦੌਰਾਨ ਉਸ ਦੇ ਚਚੇਰੇ ਭਰਾ ਗੁਰਦੀਪ ਸਿੰਘ ਉਰਫ ਮੁੰਡੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਗਈ ਸੀ। ਬਾਅਦ 'ਚ ਉਸ ਨੂੰ ਇਹ ਕਹਿ ਕੇ ਛੱਡ ਦਿੱਤਾ ਗਿਆ ਕਿ ਜਦੋਂ ਵੀ ਲੋੜ ਪਵੇਗੀ ਤਾਂ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਦੀ ਕਾਰਵਾਈ ਕਾਨੂੰਨ ਤੇ ਅਪਰਾਧਕ ਪ੍ਰਕਿਰਿਆ ਦੀਆਂ ਮੱਦਾਂ ਤਹਿਤ ਕੀਤੀ ਜਾ ਰਹੀ ਹੈ।

ਬਿਸਵਾਲ ਮੁਤਾਬਕ ਟਰੈਕਟਰ ਰੈਲੀ ਹਿੰਸਾ ਮਾਮਲੇ 'ਚ ਹੁਣ ਤਕ 160 ਮੁਲਜ਼ਮਾਂ ਨੂੰ ਪੁਲਿਸ ਗਿ੍ਫ਼ਤਾਰ ਕਰ ਚੁੱਕੀ ਹੈ ਪਰ ਕਿਸੇ ਨੇ ਵੀ ਪੁਲਿਸ 'ਤੇ ਮਾਰਕੁੱਟ ਤੇ ਬਦਸਲੂਕੀ ਦਾ ਦੋਸ਼ ਨਹੀਂ ਲਾਇਆ। ਲੱਖੇ 'ਤੇ ਦਿੱਲੀ ਪੁਲਿਸ ਨੇ ਇਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ। ਲੱਖਾ ਦਿੱਲੀ ਪੁਲਿਸ ਨੂੰ ਲਗਾਤਾਰ ਚੁਣੌਤੀ ਦੇ ਰਿਹਾ ਹੈ ਤੇ ਸੰਯੁਕਤ ਕਿਸਾਨ ਮੋਰਚੇ ਆਗੂ ਉਸ ਦੀ ਹਮਾਇਤ ਕਰ ਰਹੇ ਹਨ।