ਏਐੱਨਆਈ, ਨਵੀਂ ਦਿੱਲੀ : ਦੇਸ਼ 'ਚ ਵਧ ਰਹੇ ਕੋਰੋਨਾ ਵਾਇਰਸ ਤੋਂ ਬਚਣ ਲਈ ਪੀਐੱਮ ਮੋਦੀ ਨੇ 21 ਦਿਨ ਦਾ ਲਾਕਡਾਊਨ ਐਲਾਨ ਕਰ ਦਿੱਤਾ ਹੈ। ਕੋਰੋਨਾ ਵਾਇਰਸ ਨਾਲ ਲੋਕਾਂ ਨੂੰ ਬਚਾਉਣ ਲਈ ਡਾਕਟਰ ਤੇ ਪੁਲਿਸ ਦਿਨ ਰਾਤ ਇਕ ਕਰ ਰਹੇ ਹਨ। ਇਨ੍ਹਾਂ ਕੰਮਾਂ ਨੂੰ ਦੇਸ਼ ਸਲਿਊਟ ਕਰ ਰਿਹਾ ਹੈ। ਅਜਿਹੇ 'ਚ ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਅਨਿਲ ਕੁਮਾਰ ਦੀ ਧੀ ਨੇ ਆਪਣੇ ਪਾਪਾ ਤੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਧੰਨਵਾਦੀ ਚਿੱਠੀ ਲਿਖੀ ਹੈ।


ਅਨਿਲ ਕੁਮਾਰ ਦੀ ਧੀ ਨੇ ਦੱਸਿਆ ਕਿ ਮੈਂ ਚਿੱਠੀ ਲਿਖੀ ਕਿ ਤੁਸੀਂ ਪੁਲਿਸ 'ਚ ਕੰਮ ਕਰਦੇ ਹੋ ਤੇ ਤੁਸੀਂ ਸਾਰਾ ਦਿਨ ਬਾਹਰ ਰਹਿੰਦੇ ਹੋ ਤੇ ਲੋਕਾਂ ਨੂੰ ਸਮਝਦੇ ਹੋ ਕਿ ਉਹ ਘਰ ਤੋਂ ਬਾਹਰ ਨਾ ਨਿਕਲਣ ਤੇ ਘਰ 'ਚ ਸੁਰੱਖਿਅਤ ਰਹਿਣ।

ਇਸ ਸਬੰਧੀ ਕਾਂਸਟੇਬਲ ਨੇ ਕਿਹਾ ਕਿ ਮੇਰੀ ਧੀ ਨੇ ਮੈਨੂੰ ਇਕ ਚਿੱਠੀ ਦਿੱਤੀ ਤੇ ਕਿਹਾ ਤੁਸੀਂ ਇਸ ਨੂੰ ਐੱਸਐੱਚਓ ਨੂੰ ਦੇ ਦਿਓ। ਜਦੋਂ ਮੈਂ ਐੱਸਐੱਚਓ ਨੂੰ ਚਿੱਠੀ ਦਿੱਤੀ ਤਾਂ ਉਹ ਪੜ੍ਹ ਕੇ ਕਾਫ਼ੀ ਪ੍ਰਭਾਵਿਤ ਹੋਏ ਤੇ ਕਿਹਾ ਕਿ ਜਦੋਂ ਸਾਡੇ ਛੋਟੇ ਬੱਚੇ ਇੰਨਾ ਸਮਝ ਸਕਦੇ ਹਨ ਤਾਂ ਸਾਡੇ ਨੌਜਵਾਨਾਂ ਨੂੰ ਬਾਹਰ ਨਹੀਂ ਨਿੱਕਲਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਇਹ ਪੱਤਰ ਹੋਰਨਾਂ ਨੂੰ ਵੀ ਭੇਜਿਆ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਸੰਕ੍ਰਮਣ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹਾਲੇ ਤਕ ਪੂਰੇ ਦੇਸ਼ 'ਚ 2301 ਕੋਰੋਨਾ ਵਾਇਰਸ ਕੇਸ ਸਾਹਮਣੇ ਆ ਚੁੱਕੇ ਹਨ, 56 ਲੋਕਾਂ ਦੀ ਮੌਤ ਇਸ ਮਹਾਮਾਰੀ ਨਾਲ ਹੋਈ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ 'ਚ ਤਬਲੀਗੀ ਜਮਾਤ ਦੇ ਮੈਂਬਰਾਂ ਦੀ ਵਜ੍ਹਾ ਨਾਲ 14 ਸੂਬਿਆਂ 'ਚ ਕੋਰੋਨਾ ਦੇ 647 ਮਰੀਜ਼ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ 'ਚ ਹੋਈਆਂ 12 ਮੌਤਾਂ 'ਚੋਂ ਕਈ ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ।

Posted By: Susheel Khanna