ਜੇਐੱਨਐੱਨ, ਨਵੀਂ ਦਿੱਲੀ : POCSO Act : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਹਿਲਾ ਸੁਰੱਖਿਆ ਸਬੰਧੀ ਇਕ ਅਹਿਮ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸਰੁੱਖਿਆ ਅੱਜ ਇਕ ਗੰਭੀਰ ਮੁੱਦਾ ਹੈ। POCSO ਐਕਟ ਤਹਿਤ ਜਬਰ ਜਨਾਹ ਦੇ ਦੋਸ਼ੀਆਂ ਨੂੰ ਤਰਸ ਦੇ ਆਧਾਰ 'ਤੇ ਪਟੀਸ਼ਨ ਦਾਖ਼ਲ ਕਰਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਸੰਸਦ ਨੂੰ ਅਜਿਹੀਆਂ ਪਟੀਸ਼ਨਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੋਵਿੰਦ ਨੇ ਇਹ ਗੱਲ ਸਿਰੋਹੀ, ਰਾਜਸਥਾਨ 'ਚ ਇਕ ਪ੍ਰੋਗਰਾਮ ਦੌਰਾਨ ਕਹੀ। ਉਨ੍ਹਾਂ ਕਿਹਾ ਕਿ POCSO ਐਕਟ ਤਹਿਤ ਮੁਲਜ਼ਮਾਂ ਨੂੰ ਕਾਫ਼ੀ ਨਹੀਂ ਮਿਲਣਾ ਚਾਹੀਦਾ। ਮਾਲੂਮ ਹੋਵੇ ਕਿ ਦਸੰਬਰ 2012 'ਚ ਦਿੱਲੀ 'ਚ ਇਕ ਵਿਦਿਰਥਣ ਨਾਲ ਸਮੂਹਕ ਜਬਰ ਜਨਾਹ ਦੀ ਵਾਰਦਾਤ ਤੋਂ ਬਾਅਦ ਪੂਰੇ ਦੇਸ਼ 'ਚ ਰੋਹ ਭੜਕ ਉੱਠਿਆ ਸੀ। ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਦੇ ਦੋਸ਼ੀ ਵਿਨਯ ਸ਼ਰਮਾ ਦੀ ਤਰਸ ਦੇ ਆਧਾਰ 'ਤੇ ਪਟੀਸ਼ਨ ਦੀ ਫਾਈਲ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਭੇਜੀ ਹੈ। ਇਸ ਵਿਚ ਅਜਿਹੀ ਪਟੀਸ਼ਨ ਨੂੰ ਖਾਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਕੋਵਿੰਦ ਨੇ ਇਹ ਵੀ ਕਿਹਾ ਕਿ ਅਜਿਹੇ ਮਾਮਲਿਆਂ 'ਚ ਜਿਹੜੇ ਮੁਲਜ਼ਮ ਹੁੰਦੇ ਹਨ, ਉਨ੍ਹਾਂ ਨੂੰ ਤਰਸ ਦੇ ਆਧਾਰ 'ਤੇ ਪਟੀਸ਼ਨ ਦੀ ਵਿਵਸਥਾ ਤੋਂ ਵਾਂਝੇ ਕੀਤਾ ਜਾਣਾ ਚਾਹੀਦਾ ਹੈ।

Posted By: Seema Anand