ਜੇਐੱਨਐੱਨ, ਨਈਂ ਦੁਨੀਆ : PMUY : ਕੋਰੋਨਾ ਵਾਇਰਸ ਦੇ ਮੁਸ਼ਕਿਲ ਸਮੇਂ 'ਚ ਕੇਂਦਰ ਸਰਕਾਰ ਨੇ ਆਪਣੀ Pradhan Mantri Ujjwala Yojana ਦੇ ਤਹਿਤ ਗਰੀਬ ਪਰਿਵਾਰਾਂ ਨੂੰ ਫ੍ਰੀ ਰਸੋਈ ਗੈਸ ਸਿਲੰਡਰ ਵੰਡੇ ਹਨ। ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ ਅਪ੍ਰੈਲ ਤੋਂ ਜੂਨ ਤਕ ਤਿੰਨ LPG ਸਿਲੰਡਰ Free ਦੇਣ ਦਾ ਐਲਾਨ ਕੀਤਾ ਸੀ। ਹੁਣ ਤਕ Pradhan Mantri Ujjwala Yojana ਦੇ 8 ਕਰੋੜ ਲਾਭਪਾਤਰੀਆਂ 'ਚੋਂ 6.8 ਫ੍ਰੀ ਰਸੋਈ ਗੈਸ ਸਿਲੰਡਰ ਵੰਡੇ ਜਾ ਚੁੱਕੇ ਹਨ। ਸਰਕਾਰ ਨੂੰ ਉਮੀਦ ਹੈ ਕਿ ਜੂਨ 'ਚ ਜਦੋਂ 3 Free LPG ਸਿਲੰਡਰ ਦੀ ਸਕੀਮ ਖਤਮ ਹੋਵੇਗੀ ਉਦੋਂ ਤਕ ਲੋਕ ਇਸ ਦਾ ਫਾਇਦਾ ਚੁੱਕ ਸਕਣਗੇ। ਸਰਕਾਰ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਕੋਵਿਡ -19 ਤੋਂ ਉਤਪੰਨ ਸਥਿਤੀ ਨਾਲ ਨਜਿੱਠਣ ਲਈ ਕੀਤੇ ਗਏ ਆਰਥਿਕ ਉਪਾਆਂ ਤਹਿਤ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਦੇ ਨਾਂ ਤੋਂ ਇਕ ਗਰੀਬ ਅਨੁਕੂਲ ਯੋਜਨਾ ਸ਼ੁਰੂ ਕੀਤੀ ਸੀ। ਇਸ ਯੋਜਨਾ ਦੇ ਤਹਿਤ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ 3 ਮਹੀਨਿਆਂ ਤਕ 8 ਕਰੋੜ ਤੋਂ ਵੀ ਜ਼ਿਆਦਾ PMUY (Pradhan Mantri Ujjwala Yojana) ਲਾਭਪਾਤਰੀਆਂ ਨੂੰ ਮੁਫ਼ਤ ਐੱਲਪੀਜੀ ਸਿਲੰਡਰ ਪ੍ਰਦਾਨ ਕਰ ਰਹੀ ਹੈ ਜੋ 1 ਅਪ੍ਰੈਲ 2020 ਤੋਂ ਅਸਰਦਾਰ ਹੈ। ਅਪ੍ਰੈਲ 2020 ਦੌਰਾਨ ਤੇਲ ਮਾਰਕੀਟਿੰਗ ਕੰਪਨੀਆਂ (ਓਏਮਸੀ) ਨੇ ਪੀਐੱਮਜੀਕੇਪੀ ਦੇ ਤਹਿਤ ਪੀਐੱਮਯੂਵਾਈ ਲਾਭਪਾਤਰੀਆਂ ਨੂੰ 453.02 ਲੱਖ ਸਿਲੰਡਰ ਵੰਡੇ ਹਨ। ਦੂਜੇ ਪਾਸੇ 20 ਮਈ 2020 ਤਕ ਓਐੱਮਸੀ ਨੇ ਇਸ ਪੈਕੇਜ ਤਹਿਤ ਪੀਐੱਮਯੂਵਾਈ ਲਾਭਪਾਤਰੀਆਂ ਨੂੰ ਕੁੱਲ 679.92 ਲੱਖ ਸਿਲੰਡਰ ਵੰਡੇ ਹਨ।

ਲਾਭਪਾਤਰੀਆਂ ਦੇ ਖਾਤੇ 'ਚ ਸਿੱਧਾ ਲਾਭ ਟਰਾਂਸਫਰ (ਡੀਬੀਟੀ) ਦੇ ਮਾਧਿਅਮ ਰਾਹੀਂ ਧਨਰਾਸ਼ੀ ਦੇ ਦਿੱਤੀ ਗਈ ਸੀ। ਤਾਂ ਜੋ ਇਸ ਸਹੂਲਤ ਦਾ ਲਾਭ ਉਠਾਉਣ 'ਚ ਕੋਈ ਮਸ਼ਕਿਲ ਨਾ ਹੋਵੇ। ਕੋਰੋਨਾ ਯੋਧਾ ਭਾਵ ਐੱਲਪੀਜੀ ਸਿਲੰਡਰ ਡਲਿਵਰੀ ਦੀ ਸਪਲਾਈ ਲੜੀ 'ਚ ਕੰਮ ਕਰਨ ਵਾਲੇ ਕਰਮਚਾਰੀ ਨਾ ਸਿਰਫ਼ ਸਿਲੰਡਰ ਦੀ ਸਮੇਂ 'ਤੇ ਸਪਲਾਈ ਯਕੀਨੀ ਬਣਾਉਂਦੇ ਹਨ ਬਲਕਿ ਸਵੱਛਤਾ ਤੇ ਵੱਖ-ਵੱਖ ਸਿਹਤ ਦਿਸ਼ਾ-ਨਿਰਦੇਸ਼ਾਂ ਦੇ ਬਾਰੇ ਲਾਭਪਾਤਰੀਆਂ 'ਚ ਜਾਗਰੂਕਤਾ ਵੀ ਉਤਪੰਨ ਕਰਦੇ ਰਹੇ ਹਨ। ਯੋਜਨਾ ਦੇ ਤਹਿਤ 14.5 ਕਿਲੋ ਗ੍ਰਾਮ ਵਾਲੇ ਰਸੋਈ ਗੈਸ ਸਿਲੰਡਰ ਵੰਡੇ ਜਾ ਰਹੇ ਹਨ।

Posted By: Rajnish Kaur