ਨਈ ਦੁਨੀਆ, ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕੋਰੋਨਾ ਲਾਕਡਾਊਨ ਦੇ ਮੱਦੇਨਜ਼ਰ ਗਰੀਬਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ 'ਚ ਜੁਟੀ ਹੈ। ਇਸ ਦੇ ਮੱਦੇਨਜ਼ਰ ਕਈ ਯੋਜਨਾਵਾਂ ਲਾਗੂ ਹੋਈਆਂ ਹਨ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਅਧੀਨ ਪ੍ਰਧਾਨ ਮੰਤਰੀ ਉਜਵਲਾ ਯੋਜਨਾ 'ਚ ਗਰੀਬਾਂ ਨੂੰ ਤਿੰਨ ਮਹੀਨਿਆਂ ਤਕ ਫ੍ਰੀ LPG Cyclinder ਵੰਡੇ ਜਾ ਰਹੇ ਹਨ। ਉਜਵਲਾ ਯੋਜਨਾ ਤਹਿਤ ਰਜਿਸਟਰਡ ਲੋਕ ਹੀ ਇਸ ਦਾ ਫਾਇਦਾ ਉਠਾ ਸਕਦੇ ਹਨ। ਅਪ੍ਰੈਲ ਤੋਂ ਸ਼ੁਰੂ ਹੋਈ ਇਸ ਸਕੀਮ ਨੂੰ ਇਕ ਸਿਰਫ਼ ਮਹੀਨਾ ਬਚਿਆ ਹੈ। ਇਸ ਯੋਜਨਾ 'ਚ ਹੁਣ ਤਕ 6.8 ਕਰੋੜ ਫ੍ਰੀ LPG Cyclinder ਵੰਡੇ ਜਾ ਚੁੱਕੇ ਹਨ। ਇਸ ਯੋਜਨਾ ਤਹਿਤ ਇਕ 14.2 ਕਿੱਲੋਗ੍ਰਾਮ ਵਾਲੇ 3 ਐੱਲਪੀਜੀ ਸਿਲੰਡਰ ਦਿੱਤੇ ਜਾਣ ਦਾ ਪ੍ਰਬੰਧ ਹੈ।

ਇਸ ਸਕੀਮ ਤਹਿਤ ਜਿਨ੍ਹਾਂ ਕੋਲ 5 ਕਿੱਲੋ ਵਾਲੇ ਸਿਲੰਡਰ ਹਨ, ਉਨ੍ਹਾਂ ਨੂੰ ਤਿੰਨ ਮਹੀਨੇ 'ਚ ਕੁੱਲ 8 ਸਿਲੰਡਰ ਮਿਲਣਗੇ। ਮੋਦੀ ਸਰਕਾਰ ਨੇ 1.7 ਲੱਖ ਕਰੋੜ ਦੇ ਪਹਿਲੇ ਰਾਹਤ ਪੈਕੇਜ 'ਚ ਇਸ ਸਕੀਮ ਦਾ ਐਲਾਨ ਕੀਤਾ ਸੀ। ਸਰਕਾਰ ਨੇ ਇਸ ਲਈ ਦੇਸ਼ ਦੇ 1000 ਐੱਲਪੀਜੀ ਵਿਤਰਕਾਂ ਨਾਲ ਬੈਠਕ ਕਰ ਸੁਨਿਸ਼ਚਿਤ ਕੀਤਾ ਸੀ ਕਿ ਗਰੀਬਾਂ ਤਕ 3 ਮੁਫ਼ਤ LPG Cyclinder ਸਮੇਂ 'ਤੇ ਪਹੁੰਚ ਜਾਣ। ਲਾਕਡਾਊਨ ਦੌਰਾਨ ਵੀ ਗੈਸ ਸਿਲੰਡਰਾਂ ਦੀ ਡਲਿਵਰੀ ਨੂੰ ਪੂਰੀ ਛੋਟ ਦਿੱਤੀ ਗਈ ਸੀ।

Posted By: Amita Verma