PMO Seva Teerth : ਸਰਕਾਰ ਨੇ ਲਿਆ ਵੱਡਾ ਫੈਸਲਾ, ਹੁਣ ਸੇਵਾ ਤੀਰਥ ਦੇ ਨਾਂ ਨਾਲ ਜਾਣਿਆ ਜਾਵੇਗਾ ਪ੍ਰਧਾਨ ਮੰਤਰੀ ਦਫ਼ਤਰ
PMO Seva Teerth : ਸਰਕਾਰ ਨੇ ਇਹ ਮਹੱਤਵਪੂਰਨ ਫ਼ੈਸਲਾ ਪੀਐਮਓ ਦੀ ਕਾਰਜਸ਼ੈਲੀ ਤੇ ਜਨਸੇਵਾ ਪ੍ਰਤੀ ਸਮਰਪਣ ਨੂੰ ਦੇਖਦੇ ਹੋਏ ਲਿਆ ਹੈ। ਇਸ ਬਦਲਾਅ ਦਾ ਮੁੱਖ ਉਦੇਸ਼ ਪੀਐਮਓ ਨੂੰ ਜਨਤਾ ਲਈ ਹੋਰ ਜ਼ਿਆਦਾ ਆਸਾਨ ਬਣਾਉਣਾ ਹੈ ਤਾਂ ਜੋ ਨਾਗਰਿਕ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਆਸਾਨੀ ਨਾਲ ਰੱਖ ਸਕਣ।
Publish Date: Tue, 02 Dec 2025 04:08 PM (IST)
Updated Date: Tue, 02 Dec 2025 04:18 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਦਫ਼ਤਰ (PMO) ਦਾ ਨਾਂ ਬਦਲ ਕੇ ਸੇਵਾ ਤੀਰਥ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਜਲਦ ਹੀ ਨਵੀਂ ਬਿਲਡਿੰਗ 'ਚ ਸ਼ਿਫਟ ਹੋਵੇਗਾ। ਇਸ ਬਿਲਡਿੰਗ ਦਾ ਨਾਂ ਹੀ ਸੇਵਾ ਤੀਰਥ ਰੱਖਿਆ ਗਿਆ ਹੈ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੋਂ ਹੀ ਬਸਤੀਵਾਦੀ ਸ਼ਾਹੀ ਟਿਕਾਣਿਆਂ (Colonial-era royal residences) ਦੇ ਅਕਸ ਨੂੰ ਬਦਲਣ ਦੀ ਕੋਸ਼ਿਸ਼ ਜਾਰੀ ਹੈ। ਇਸੇ ਲੜੀ 'ਚ ਕੁਝ ਦਿਨ ਪਹਿਲਾਂ ਰਾਜ ਭਵਨਾਂ ਦਾ ਨਾਂ ਬਦਲ ਕੇ ਲੋਕ ਭਵਨ ਕਰ ਦਿੱਤਾ ਗਿਆ ਸੀ।