ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਭਰ 'ਚ ਔਰਤਾਂ ਤੇ ਧੀਆਂ ਨਾਲ ਜਬਰ ਜਨਾਹ ਦੀਆਂ ਹਾਲੀਆ ਵਧਦੀਆਂ ਘਟਨਾਵਾਂ 'ਤੇ ਆਪਣੀ ਚਿੰਤਾ ਤੇ ਸੰਵੇਦਨਾ ਦਾ ਇਜ਼ਹਾਰ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਜ ਆਪਣਾ ਜਨਮ ਦਿਨ ਨਹੀਂ ਮਨਾਏਗੀ ਪਰ ਇਸ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਪੀਐੱਮ ਮੋਦੀ ਨੇ ਟਵੀਟ ਕਰ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਹੈ। ਦੱਸ ਦੇਈਏ ਕਿ ਅੱਜ ਯਾਨੀ 9 ਦਸੰਬਰ ਨੂੰ ਸੋਨੀਆ ਗਾਂਧੀ ਦਾ ਜਨਮਦਿਨ ਹੈ।

ਕਾਂਗਰਸ ਪਾਰਟੀ ਨੇ ਦਿੱਤੀ ਵਧਾਈ

ਕਾਂਗਰਸ ਪਾਰਟੀ ਨੇ ਵੀ ਸੋਨੀਆ ਗਾਂਧੀ ਦੇ ਜਨਮਦਿਨ 'ਤੇ ਵਧਾਈ ਦਿੱਤੀ ਹੈ। ਵਧਾਈ ਦਿੰਦਿਆਂ ਕਾਂਗਰਸ ਪਾਰਟੀ ਨੇ ਟਵਿੱਟਰ ਹੈਂਡਲ 'ਤੇ ਲਿਖਿਆ, 'ਸੋਨੀਆ ਗਾਂਧੀ ਸਾਡੀ ਮਜ਼ਬੂਤ ਸ਼ਕਤੀ ਤੇ ਵੱਡੀ ਆਗੂ ਹੈ। ਅਜਿਹੀ ਆਗੂ ਨੂੰ ਜਨਮ ਦਿਨ ਦੀਆਂ ਵਧਾਈਆਂ ਜਿਨ੍ਹਾਂ ਨੇ ਔਰਤਾਂ ਲਈ ਕੰਮ ਕੀਤਾ।'

ਇਟਲੀ 'ਚ ਹੋਇਆ ਸੋਨੀਆ ਦਾ ਜਨਮ ਦਿਨ

ਸੋਨੀਆ ਗਾਂਧੀ ਦਾ ਜਨਮ 9 ਦਸੰਬਰ 1946 ਨੂੰ ਇਟਲੀ 'ਚ ਹੋਇਆ। ਵਰਤਮਾਨ 'ਚ ਉਹ ਕਾਂਗਰਸ ਦੀ ਅੰਤਰਿਮ ਪ੍ਰਧਾਨ ਹੈ। ਇਟਲੀ ਦੇ ਨਾਗਰਿਕ ਹੋਣ 'ਤੇ ਵੀ ਸੋਨੀਆ ਗਾਂਧੀ ਦੇ ਜੀਵਨ 'ਤੇ ਕਈ ਪੜਾਅ ਦੇਖਣ ਨੂੰ ਮਿਲੇ। ਗੌਰਤਲਬ ਹੈ ਕਿ ਸੋਨੀਆ ਗਾਂਧੀ ਦਾ ਵਿਦੇਸ਼ 'ਚ ਜਨਮ ਲੈਣ ਦੇ ਚੱਲਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਤੌਰ 'ਤੇ ਉਨ੍ਹਾਂ ਦੇ ਨਾਂ ਦੀ ਚਰਚਾ 'ਤੇ ਵੀ ਵਿਰੋਧੀ ਧਿਰ ਨੇ ਵਿਰੋਧ ਕੀਤਾ ਸੀ। ਇਸ ਦੌਰਾਨ ਕਾਂਗਰਸ ਵੱਲ਼ੋਂ ਕਾਂਗਰਸ ਆਗੂ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ।

Posted By: Amita Verma