v> ਨਈਂ ਦੁਨੀਆ : ਪ੍ਰਧਾਨ ਮੰਤਰੀ ਕਲਿਆਣ ਯੋਜਨਾ ਦੇ ਤਹਿਤ ਹੁਣ ਤਕ ਲਗਪਗ 42 ਕਰੋੜ ਗਰੀਬਾਂ ਲੋਕਾਂ ਨੂੰ 68,820 ਕਰੋੜ ਰੁਪਏ ਦੀ ਆਰਥਿਕ ਮਦਦ ਪ੍ਰਾਪਤ ਹੋਈ ਹੈ। ਕੇਂਦਰੀ ਵਿੱਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ PMGKY ਦੇ ਤਹਿਤ 8.94 ਕਰੋੜ ਲਾਭਪਾਤਰੀਆਂ ਨੂੰ ਪੀਐੱਮ ਕਿਸਾਨ ਦੀ ਪਹਿਲੀ ਕਿਸ਼ਤ ਦੇ ਭੁਗਤਾਨ ਲਈ 17,891 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। 20.65 ਕਰੋੜ ਮਹਿਲ ਜਨ-ਧਨ ਖਾਤਾਧਾਰਕਾਂ ਨੂੰ ਪਹਿਲੀ ਕਿਸ਼ਤ ਦੇ ਰੂਪ 'ਚ 10,325 ਕਰੋੜ ਰੁਪਏ ਦਿੱਤੇ ਗਏ। ਮਹਿਲਾ ਜਨ-ਧਨ ਖਾਤਾਧਾਰਕਾਂ ਨੂੰ ਦੀ ਕਿਸ਼ਤ ਦੇ ਰੂਪ 'ਚ 10,315 ਕਰੋੜ ਰੁਪਏ ਉਨ੍ਹਾਂ ਦੇ ਖਾਤੇ 'ਚ ਜਮ੍ਹਾ ਕੀਤੇ ਗਏ। ਮਹਿਲਾ ਜਨ-ਧਨ ਖਾਤਾਧਾਰਕਾਂ ਨੂੰ ਤੀਜੀ ਕਿਸ਼ਤ ਦੇ ਰੂਪ 'ਚ 10,312 ਕਰੋੜ ਰੁਪਏ ਦਿੱਤੇ ਗਏ। ਦੂਜੇ ਪਾਸੇ ਯੋਜਨਾ ਤਹਿਤ ਲਗਪਗ 2.81 ਕਰੋੜ ਬਜ਼ੁਰਗ, ਵਿਧਵਾਵਾਂ ਤੇ ਦਿਵਿਆਂਗਜਨਾਂ ਨੂੰ ਦੋ ਕਿਸ਼ਤਾਂ 'ਚ ਕੁੱਲ 2,814.5 ਕਰੋੜ ਰੁਪਏ ਵੰਡੇ ਗਏ ਹਨ। ਇਸ ਪ੍ਰਕਾਰ 2.81 ਕਰੋੜ ਲਾਭਪਾਤਰੀਆਂ ਦੋ ਕਿਸ਼ਤਾਂ 'ਚ ਲਾਭ ਦਿੱਤਾ ਜਾਵੇਗਾ। ਕੇਂਦਰੀ ਵਿੱਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ 1.82 ਕਰੋੜ ਭਵਨ ਭਾਵ ਨਿਰਮਾਣ ਮਜ਼ਦੂਰਾਂ ਨੂੰ 4,987.18 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ। ਯੋਜਨਾ ਤਹਿਤ ਮਹਿਲਾਵਾਂ ਦੇ ਜਨਧਨ ਖਾਤਿਆਂ 'ਚ ਰਾਸ਼ੀ ਜਮ੍ਹਾ ਕੀਤੀ ਗਈ ਹੈ ਤੇ ਉਸ ਦੀ ਨਿਕਾਸੀ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਸੀ। ਖਾਤਾ ਸੰਖਿਆ ਦੇ ਆਧਾਰ 'ਤੇ ਤਾਰੀਕ ਨਿਸ਼ਚਿਤ ਕਰ ਕੇ ਖਾਤਾਧਾਰਕਾਂ ਨੂੰ ਬੈਂਕ ਬੁਲਾਇਆ ਗਿਆ ਤਾਂ ਜੋ ਉਥੇ ਭੀੜ ਜਮ੍ਹਾ ਨਾ ਹੋਵੇ ਤੇ ਕੋਰੋਨਾ ਮਹਾਮਾਰੀ ਤੋਂ ਬਚਿਆ ਜਾ ਸਕੇ। ਸਰਕਾਰ ਨੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਤਾਂ ਜੋ ਕੋਰੋਨਾ ਦੇ ਮੁਸ਼ਕਿਲ ਸਮੇਂ 'ਚ ਗਰੀਬਾਂ ਦੀ ਮਦਦ ਕੀਤੀ ਜਾ ਸਕੇ। ਇਸ ਰਾਹਤ ਪੈਕੇਜ ਦੇ ਤਹਿਤ ਵੱਖ-ਵੱਖ ਯੋਜਨਾ ਲਈ ਧਨ ਦਿੱਤਾ ਗਿਆ ਸੀ।

Posted By: Ravneet Kaur