PM Ujjwala Yojna ਦਾ ਤੁਹਾਨੂੰ ਵੀ ਮੁਫ਼ਤ ਸਿਲੰਡਰ ਨਹੀਂ ਮਿਲ ਰਿਹਾ, ਜਾਣੋ ਕਿਵੇਂ ਤੇ ਕਿੱਥੋਂ ਮਿਲੇਗੀ ਤੁਹਾਨੂੰ ਮਦਦ
Publish Date:Sat, 11 Jul 2020 01:16 PM (IST)
ਨਈ ਦੁਨੀਆ, ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪੀਐੱਮ ਉਜਵਲਾ ਯੋਜਨਾ ਦੀ ਮਿਆਦ ਵੱਧਾ ਦਿੱਤੀ ਹੈ ਤੇ ਹੁਣ ਇਸ ਤੋਂ ਬਾਅਦ ਹੁਣ 30 ਸਤੰਬਰ ਤਕ ਇਸ ਯੋਜਨਾ ਦੇ ਲਾਭਪਾਤਰੀ ਮੁਫ਼ਤ ਸਿਲੰਡਰ ਪਾ ਸਕਣਗੇ। ਕੇਂਦਰ ਸਰਕਾਰ ਵੱਲੋਂ ਇਹ ਰਾਹਤ ਇਸ ਸਾਲ ਅਪ੍ਰੈਲ 'ਚ ਲਾਕਡਾਊਨ ਤੋਂ ਬਾਅਦ ਸ਼ੁਰੂ ਕੀਤੀ ਸੀ ਜਿਸ ਦੀ ਮਿਆਦ 30 ਜੂਨ ਨੂੰ ਖ਼ਤਮ ਹੋ ਗਈ ਸੀ। ਹੁਣ ਇਸ ਰਾਹਤ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਜਿੱਥੇ ਇਸ ਯੋਜਨਾ ਦਾ ਫਾਇਦਾ ਦੇਸ਼ ਦੀ ਕਰੋੜਾਂ ਔਰਤਾਂ ਉਠਾ ਰਹੀਆਂ ਹਨ ਉੱਥੇ ਕਈ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਸ ਯੋਜਨਾ ਤਹਿਤ ਮਿਲਣ ਵਾਲੀ ਆਰਥਿਕ ਮਦਦ ਜਾਂ ਸਬਸਿਡੀ ਨਹੀਂ ਮਿਲ ਪਾ ਰਹੀ ਹੈ। ਜੇ ਤੁਸੀਂ ਵੀ ਉਨ੍ਹਾਂ 'ਚੋ ਹੋ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਤੁਸੀਂ ਇਸ ਦਾ ਫਾਇਦਾ ਲੈ ਸਕਦੇ ਹੋ ਤੇ ਕਿੱਥੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਨਹੀਂ ਮਿਲ ਰਿਹਾ ਫਾਇਦਾ ਤਾਂ ਕੀ ਕਰੀਏ
ਜੇ ਤੁਹਾਨੂੰ ਵੀ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਸਬਸਿਡੀ ਨਹੀਂ ਮਿਲ ਰਹੀ ਹੈ ਤਾਂ ਤੁਸੀਂ ਇਸ ਦੀ ਸ਼ਿਕਾਇਤ ਕਰ ਸਕਦੇ ਹੋ। ਇਸ ਲਈ ਟੋਲ ਫ੍ਰੀ ਨੰਬਰ 1906 ਦਿੱਤਾ ਗਿਆ ਹੈ। ਇਹ ਨੰਬਰ 24 ਘੰਟੇ ਚਾਲੂ ਰਹਿੰਦਾ ਹੈ। ਇਸ ਤੋਂ ਇਲਾਵਾ 18002666696 ਨਵੇਂ ਨੰਬਰ ਨੂੰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਕਨੈਕਸ਼ਨ ਦੇ ਬਾਰੇ 'ਚ ਪੁੱਛਗਿੱਛ ਲਈ ਵਿਸ਼ੇਸ਼ ਰੂਪ ਤੋਂ ਜਾਰੀ ਕੀਤਾ ਗਿਆ ਹੈ। ਇਸ ਨੰਬਰ 'ਤੇ ਤੁਸੀਂ ਕਾਲ ਕਰ ਕੇ ਆਪਣੇ ਕਿਸੇ ਵੀ ਸਮੱਸਿਆ ਦਾ ਹੱਲ ਕੱਢ ਸਕਦੇ ਹੋ। ਇਸ ਦੀ ਖ਼ਾਸ ਗੱਲ ਇਹ ਹੈ ਕਿ ਇਸ 'ਤੇ ਤੁਹਾਡੀ ਭਾਸ਼ਾ 'ਚ ਸਹਾਇਤਾ ਮਿਲ ਜਾਂਦੀ ਹੈ।
ਯੋਜਨਾ ਦਾ ਫਾਇਦਾ ਲੈਣ ਲਈ ਆਧਾਰ ਕਾਰਡ ਤੋਂ ਇਲਾਵਾ ਰਾਸ਼ਨ ਕਾਰਡ ਤੋਂ ਇਲਾਵਾ 14 ਪੁਆਇੰਟ ਦਾ ਐਲਾਨ ਪੱਤਰ ਵੀ ਦੇਣਾ ਹੁੰਦਾ ਹੈ। ਜੇ ਇਨ੍ਹਾਂ 'ਚ ਕੋਈ ਵੀ ਕਾਗਜ ਜਮ੍ਹਾਂ ਨਹੀਂ ਕਰਵਾਇਆ ਹੈ ਤਾਂ ਵੀ ਤੁਸੀਂ ਇਸ ਯੋਜਨਾ ਦਾ ਫਾਇਦਾ ਨਹੀਂ ਲੈ ਸਕੋਗੇ। ਜੇ ਤੁਹਾਡੇ ਅਕਾਊਂਟ 'ਚ ਸਬਸਿਡੀ ਦੀ ਰਕਮ ਆਉਣ ਦਾ ਮੈਸੇਜ ਨਹੀਂ ਮਿਲ ਰਿਹਾ ਤਾਂ ਤੁਹਾਡੇ ਬੈਂਕ ਜਾ ਕੇ ਚੈਕ ਕਰਨਾ ਹੋਵੇਗਾ ਕਿ ਤੁਹਾਡਾ ਆਧਾਰ ਨੰਬਰ ਤੁਹਾਡੇ ਬੈਂਕ ਅਕਾਊਂਟ ਤੋਂ ਲਿੰਕ ਹੈ ਜਾਂ ਨਹੀਂ। ਜੇ ਅਜਿਹਾ ਹੁੰਦਾ ਹੈ ਤਾਂ ਫਿਰ ਤੁਸੀਂ ਆਪਣੇ ਰਜਿਸਟਰਡ ਨੰਬਰ ਨੂੰ ਚੈੱਕ ਕਰੋ।
ਇਸ ਤੋਂ ਇਲਾਵਾ ਗਾਹਕਾਂ ਨੂੰ ਆਪਣੀ ਸ਼ਿਕਾਇਤਾਂ/ਪ੍ਰਸ਼ਨਾਂ ਨੂੰ ਸੁਵਿਧਾਜਨਕ, ਆਸਾਨ ਤੇ ਪ੍ਰਭਾਵੀ ਤਰੀਕੇ ਤੋਂ ਦੱਸਣ ਹੇਤੂ ਓਐੱਮਸੀ ਵੱਲੋਂ ਟੋਲ ਫ੍ਰੀ ਨੰਬਰ 18002333555 ਚਾਲੂ ਹੈ।
Posted By: Amita Verma