ਪੀਟੀਆਈ, ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨਫਰਾਸਟੱਰਕਚਰ ਨਾਲ ਜੁੜੀਆਂ ਪਰਿਯੋਜਨਾਵਾਂ ਨੂੰ ਲੈ ਹੀ ਜਲਦੀ ਹੀ 15 ਗਲੋਬਲ ਫੰਡ ਹਾਊਸ ਨਾਲ ਬੈਠਕ ਕਰਨਗੇ। ਇਹ ਮੀਟਿੰਗ ਬੁਨਿਆਦੀ ਢਾਂਚੇ ਨਾਲ ਜੁੜੀਆਂ ਪਰਿਯੋਜਨਾਵਾਂ ਦਾ ਲੰਬੇ ਸਮੇਂ ਦੇ ਫੰਡਿੰਗ ਲਈ ਪੂਜੀ ਨੂੰ ਆਕਰਸ਼ਿਤ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ ਆਯੋਜਿਤ ਕੀਤੀ ਜਾਵੇਗੀ। ਆਰਥਿਕ ਮਾਮਲਿਆਂ ਦੇ ਸਕੱਤਰ ਤਰੁਣ ਬਜਾਜ ਨੇ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੁਨੀਆ ਦੇ ਕੁਝ ਫੰਡ ਹਾਊਸ ਕੁਝ ਵਧੀਆ ਇਨਫਰਾਸਟਰੱਕਚਰ ਪਰਿਯੋਜਨਾਵਾਂ 'ਚ ਨਿਵੇਸ਼ ਲਈ ਸਰਕਾਰ ਦੇ ਸੰਪਰਕ 'ਚ ਹੈ। ਉਨ੍ਹਾਂ ਕਿਹਾ ਕਿ ਇਹ ਫੰਡ ਹਾਊਸ ਬਹੁਤ ਰਿਟਰਨ ਦੀ ਬਜਾਇ ਸਥਿਰ ਰਿਟਰਨ ਚਾਹੁੰਦੇ ਹਨ।

ਬਜਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਲਦੀ ਹੀ ਦੁਨੀਆ ਦੇ 15 ਲੀਡਿੰਗ (ਫੰਡ) ਹਾਊਸਿਜ਼ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ ਤੇ ਉਨ੍ਹਾਂ ਦੇ ਵਿਚਾਰ ਜਾਣਨਗੇ। ਬਜਾਜ ਨੇ ਕਿਹਾ ਕਿ 'ਨੈਸ਼ਨਲ ਇਨਫਰਾਸਟਰੱਕਚਰ ਪਾਈਪਲਾਈਨ ਨੂੰ ਲੈ ਕੇ ਅਸੀਂ ਇਸ ਤਰ੍ਹਾਂ ਦੇ ਕੁਝ ਕਦਮ ਉਠਾ ਰਹੇ ਹਾਂ, ਨਾਲ ਹੀ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ ਕਿ ਸਰਕਾਰੀ ਖੇਤਰ ਤੋਂ ਕਿੰਨਾ ਰੁਪਇਆ ਮਿਲ ਸਕਦਾ ਹੈ ਤੇ ਪੀਪੀਪੀ ਮਾਡਲ ਤੋਂ ਕਿੰਨੇ ਰੁਪਇਆ ਦੀ ਜ਼ਰੂਰਤ ਹੋਵੇਗੀ ਤੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਅਲੱਗ-ਅਲੱਗ ਮਾਡਲ ਕਿਹੜੇ-ਕਿਹੜੇ ਹਨ।

ਦੇਸ਼ 'ਚ ਇਨਫਰਾਸਟਰੱਕਚਰ ਸੈਕਟਰ ਨੂੰ ਮਜ਼ਬੂਤੀ ਦੇਣ ਤੇ ਰੁਜ਼ਗਾਰ ਪੈਦਾ ਕਰਨ ਲਈ ਇਕ ਸਰਕਾਰੀ ਵਰਕਿੰਗ ਗਰੁੱਪ ਨੇ ਅਗਲੇ ਪੰਜ ਸਾਲਾਂ 'ਚ ਬੁਨਿਆਦੀ ਢਾਂਚੇ 'ਚ 111 ਲੱਖ ਕਰੋੜ ਰੁਪਏ ਦੇ ਕੁੱਲ ਨਿਵੇਸ਼ ਦਾ ਟੀਚਾ ਰੱਖਿਆ ਸੀ। ਵਰਕਿੰਗ ਗਰੁੱਪ ਨੇ ਵਿੱਤੀ ਸਾਲ 2019-25 ਨੂੰ ਲੈ ਕੇ ਦਿੱਤੀ ਗਈ ਆਪਣੀ ਅੰਤਿਮ ਰੋਪਰਟ 'ਚ 7,000 ਪਰਿਯੋਜਨਾਵਾਂ ਨੂੰ ਨਿਸ਼ਾਨਬੱਧ ਕੀਤਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ 2019 'ਚ ਸੁਤੰਤਰਤਾ ਦਿਵਸ ਦੇ ਆਪਣੇ ਸੰਬੋਧਨ 'ਚ ਬੁਨਿਆਦੀ ਖੇਤਰ 'ਚ 100 ਲੱਖ ਰੁਪਏ ਦੇ ਨਿਵੇਸ਼ ਦੀ ਗੱਲ ਕਹੀ ਸੀ।

Posted By: Harjinder Sodhi