ਏਜੰਸੀਆਂ, ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲ ਦੇ ਪਹਿਲੇ 'ਮਨ ਕੀ ਬਾਤ' ਰੇਡਿਓ ਪ੍ਰੋਗਰਾਮ ਨੂੰ ਅੱਜ ਸ਼ਾਮ 6 ਵਜੇ ਪੇਸ਼ ਕਰਨਗੇ। ਇਸ ਤੋਂ ਪਹਿਲਾ ਪੀਐੱਮ ਮੋਦੀ ਦਾ ਸੰਬੋਧਨ ਮਹੀਨੇ ਦੇ ਆਖਰੀ ਐਤਵਾਰ ਸਵੇਰੇ 11 ਵਜੇ ਹੁੰਦਾ ਸੀ।

ਸਮੇਂ ਵਿਚ ਇਹ ਤਬਦੀਲੀ ਗਣਤੰਤਰ ਦਿਵਸ ਸਮਾਰੋਹ ਅਤੇ ਪ੍ਰਧਾਨਮੰਤਰੀ ਦੇ ਹੋਰ ਸਰਕਾਰੀ ਰੁਝੇਵਿਆਂ ਕਾਰਨ ਕੀਤਾ ਗਿਆ ਹੈ। ਇਹ 'ਮਨ ਕੀ ਬਾਤ' ਦਾ 61ਵਾਂ ਭਾਗ ਹੋਵੇਗਾ। ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਕਿ ਮਨ ਕੀ ਬਾਤ ਪ੍ਰੋਗਰਾਮ ਦਾ ਸਮਾਂ ਬਦਲਿਆ ਹੈ।

ਮਨ ਕੀ ਬਾਤ ਪ੍ਰੋਗਰਾਮ 26 ਜਨਵਰੀ ਨੂੰ ਸ਼ਾਮ 6 ਵਜੇ ਆਕਾਸ਼ਵਾਣੀ, ਦੂਰਦਰਸ਼ਨ ਅਤੇ ਨਰਿੰਦਰ ਮੋਦੀ ਐਪ ਜ਼ਰੀਏ ਪ੍ਰਸਾਰਿਤ ਕੀਤਾ ਜਾਵੇਗਾ।

ਦੱਸ ਦੇਈਏ ਕਿ ਪਿਛਲੇ ਮਨ ਕੀ ਬਾਤ ਪ੍ਰੋਗਰਾਮ ਜੋ 29 ਦਸੰਬਰ ਨੂੰ ਪੇਸ਼ ਹੋਇਆ ਸੀ, ਵਿਚ ਲੋਕਾਂ ਨੂੰ ਗਰੀਬਾਂ ਦੀ ਗਰੀਬੀ ਦੁਰ ਕਰਨ ਲਈ ਕੰਮ ਕਰਨ ਅਤੇ ਸਵਦੇਸ਼ੀ ਚੀਜ਼ਾਂ ਖਰੀਦਣ ਦੀ ਅਪੀਲ ਕੀਤੀ ਸੀ।

Posted By: Tejinder Thind