ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਸਵੇਰੇ ਆਯੁਸ਼ ਮੰਤਰਾਲੇ ਦੇ ਇਕ ਪ੍ਰੋਗਰਾਮ ’ਚ ਸ਼ਿਰਕਤ ਕੀਤੀ। ਕੇਂਦਰ ਸਰਕਾਰ ਨੇ ਦੇਸ਼ ’ਚ 12500 ਆਯੁਸ਼ ਸੈਂਟਰ ਬਣਾਉਣ ਦਾ ਟੀਚਾ ਰੱਖਿਆ ਹੈ, ਜਿਸ ਤਹਿਤ ਉਨ੍ਹਾਂ ਹੈਲਥ ਐਂਡ ਵੈੱਲਨੈੱਸ ਸੈਂਟਰ ਦਾ ਉਦਘਾਟਨ ਕੀਤਾ। ਪੀਐੱਮ ਮੋਦੀ ਨੇ ਕਿਹਾ ਕਿ ਇਸ ਸਾਲ 4000 ਅਯੁਸ਼ ਸੈਂਟਰ ਸ਼ੁਰੂ ਹੋ ਜਾਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੂਸ਼ ਤੇ ਯੋਗ ਫਿੱਟ ਇੰਡੀਆ ਮੁਵਮੈਂਟ ਦੇ ਦੋ ਮਹੱਤਵਪੂਰਨ ਥੰਮ ਹਨ। ਦੱਸਣਾ ਬਣਦਾ ਹੈ ਕਿ ਵੀਰਵਾਰ 29 ਅਗਸਤ ਨੂੰ ਹੀ ਪੀਐੱਮ ਮੋਦੀ ਨੇ ਫਿੱਟ ਇੰਡੀਆ ਮੂਵਮੈਂਟ ਦੀ ਵੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੁਨੀਆ ਨੂੰ ਭਾਰਤ ਦੀ ਦੇਣ ਯੋਗ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਅੱਜ ਦੁਨੀਆ ਯੋਗ ਰਾਹੀਂ ਭਾਰਤ ਨਾਲ ਜੁੜ ਰਹੀ ਹੈ। ਯਾਨੀ ਯੋਗ ਦੀ ਹੁਣ ਨਵੀਂ ਪਰਿਭਾਸ਼ਾ ਨਿਕਲ ਕੇ ਆਈ ਹੈ।

ਪੀਐੱਮ ਮੋਦੀ ਨੇ ਕਿਹਾ, ‘ਯੋਗ ਸਰੀਰ, ਮਨ, ਬੁੱਧੀ ਆਤਮਾ ਨੂੰ ਤਾਂ ਜੋੜਦਾ ਸੀ, ਹੁਣ ਯੋਗ ਦੁਨੀਆ ਨੂੰ ਵੀ ਜੋੜਦਾ ਹੈ। ਅੱਜ ਅਸੀਂ ਦੇਖਦੇ ਹਾਂ ਕਿ ਜਿਸ ਭੋਜਨ ਨੂੰ ਅਸੀਂ ਛੱਡ ਦਿੱਤਾ, ਉਸ ਨੂੰ ਦੁਨੀਆ ਨੇ ਆਪਣਾਨਾ ਸ਼ੁਰੂ ਕਰ ਦਿੱਤਾ ਹੈ। ’

ਉਨ੍ਹਾਂ ਕਿਹਾ, ‘ਮੈਂ ਦੁਨੀਆ ’ਚ ਕਿਤੇ ਵੀ ਜਾਂਦਾ ਹਾਂ, ਕੋਈ ਕਿੰਨਾ ਵੀ ਵੱਡਾ ਆਗੂ ਹੋਵੇ, ਗੱਲਬਾਤ ਦੀ ਸ਼ੁਰੂਆਤ ਯੋਗ ਤੋਂ ਹੀ ਹੁੰਦੀ ਹੈ। ਸ਼ਾਇਦ ਵੀ ਵਿਸ਼ਵ ਦਾ ਕੋਈ ਲੀਡਰ ਹੋਵੇਗਾ ਜਿਸ ਨੇ ਯੋਗ ’ਤੇ ਗੱਲ ਕਰਨ ’ਚ ਮੇਰੇ ਨਾਲ 5-10 ਮਿੰਟ ਨਾ ਖਪਾਏ ਹੋਣ। ਦੁਨੀਆ ਦਾ ਕੋਈ ਵਿਅਕਤੀ ਜੋ ਭਾਰਤ ਦੀ ਭਾਸ਼ਾ ਵੀ ਨਹੀਂ ਜਾਣਦਾ, ਪਰ ਜਦੋਂ ਯੋਗ ਦੀ ਗੱਲ ਆਉਂਦੀ ਹੈ ਤਾਂ ਸੋਚਦਾ ਹੈ ਕਿ ਚੰਗਾ ਹੁੰਦਾ ਕਿ ਮੈਂ ਯੋਗ ਨਾਲ ਜੁੜ ਜਾਂਦਾ।’

Posted By: Akash Deep