ਵਾਰਾਨਸੀ, ਏਐੱਨਆਈ। ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੇ ਪ੍ਰਸਿੱਧ ਸੰਕਟ-ਮੋਚਨ ਹਨੂੰਮਾਨ ਮੰਦਰ 'ਚ ਸੋਮਵਾਰ ਸ਼ਾਮ ਇਕ ਭਗਤ ਨੇ ਸਵਾ ਕਿੱਲੋ ਦਾ ਮੁਕੁਟ ਚੜ੍ਹਾਇਆ। ਸ਼ਰਧਾਲੂ ਵੱਲੋਂ ਮੁਕੁਟ ਚੜ੍ਹਾਏ ਜਾਣ ਦਾ ਕਾਰਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਦਰਅਸਲ ਅਰਵਿੰਦ ਸਿੰਘ ਪੀਐੱਮ ਮੋਦੀ ਦੇ ਬਹੁਤ ਵੱਡੇ ਫੈਨ ਹਨ ਤੇ ਉਨ੍ਹਾਂ ਮੋਦੀ ਦੀ ਦੁਬਾਰਾ ਸਰਕਾਰ ਬਣਨ ਦੀ ਮੰਨਤ ਮੰਗੀ ਸੀ। ਪੀਐੱਮ ਮੋਦੀ ਦੀ ਬਹੁਮਤ ਨਾਲ ਸਰਕਾਰ ਬਣਨ ਤੋਂ ਬਾਅਦ ਅਰਵਿੰਦ ਸਿੰਘ ਨੇ ਸੰਕਟ-ਮੋਚਨ ਮੰਦਰ 'ਚ ਸਵਾ ਕਿੱਲੋ ਦਾ ਮੁਕੁਟ ਚੜ੍ਹਾਇਆ।


ਅਰਵਿੰਦ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਕਾਮਨਾ ਕੀਤੀ ਸੀ ਕਿ ਜੇਕਰ ਮੋਦੀ ਜੀ ਦੁਬਾਰਾ ਸਰਕਾਰ ਬਣਾਉਣ 'ਚ ਸਫਲ ਹੁੰਦੇ ਹਨ ਤਾਂ ਉਹ ਹਨੂੰਮਾਨ ਮੰਦਰ 'ਚ ਸਵਾ ਕਿੱਲੋ ਦਾ ਸੋਨੋ ਦਾ ਮੁਕੁਟ ਚੜ੍ਹਾਉਣਗੇ।'

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲੇ, ਕਸ਼ਮੀਰ 'ਚ ਵਹਾਵਾਂਗੇ ਵਿਕਾਸ ਦੀ ਗੰਗਾ, ਪੜ੍ਹੋ ਭਾਸ਼ਣ ਦੀਆਂ ਵੱਡੀਆਂ ਗੱਲਾਂ

ਅੱਜ ਹੀ ਪੀਐੱਮ ਮੋਦੀ ਦਾ ਜਨਮ ਦਿਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੇ ਫੈਨ ਅਰਵਿੰਦ ਸਿੰਘ ਨੇ ਵਾਰਾਨਸੀ ਦੇ ਸੰਕਟ ਮੋਚਨ ਹਨੂੰਮਾਨ ਮੰਦਰ 'ਚ ਸਵਾ ਕਿੱਲੋ ਦਾ ਸੋਨੋ ਦਾ ਮੁਕੁਟ ਚੜ੍ਹਾਇਆ ਸੀ। ਉੱਥੇ ਹੀ ਅੱਜ ਦੇ ਦੇਸ਼ 'ਚ ਪੀਐੱਮ ਮੋਦੀ ਨੂੰ ਵਧਾਈਆਂ ਦੇਣ ਵਾਲਿਆਂ ਦੀਆਂ ਲਾਇਨਾਂ ਲੱਗੀਆਂ ਹਨ।

Posted By: Akash Deep