ਮਥੁਰਾ : ਭਗਵਾਨ ਕ੍ਰਿਸ਼ਨ ਦੀ ਨਗਰੀ ਮਥੁਰਾ 'ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਬੱਚਿਆਂ ਦੇ ਨਾਲ ਮਿਡ-ਡੇ ਮੀਲ ਦਾ ਸਵਾਦ ਲੈਣ ਪਹੁੰਚੇ ਹਨ। ਇੱਥੇ ਅਕਸ਼ੈਪਾਤਰ ਫਾਊਂਡੇਸ਼ਨ ਦੇ 300 ਕਰੋੜ ਦਾ ਉਦੇਸ਼ ਪ੍ਰਾਪਤ ਕਰਨ ਦੇ ਪ੍ਰਬੰਧ 'ਚ ਬੱਚਿਆਂ ਦੇ ਮਿਡ-ਡੇ ਮੀਲ ਵੰਡੇ ਜਾਣ 'ਤੇ ਕਰਵਾਏ ਸਮਾਗਮ 'ਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸੀਐੱਮ ਯੋਗੀ ਅਦਿੱਯਨਾਥ ਨੇ ਲੋਕਾਂ ਦਾ ਸਵਾਗਤ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਾਲ ਪੰਡਾਲ 'ਚ ਸ਼ਾਮਲ ਅਧਿਆਪਕਾਂ ਦੇ ਨਾਲ ਬੱਚਿਆਂ ਨੂੰ ਵੀ ਸੰਬੋਧਨ ਕੀਤਾ। ਪੀਐੱਮ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਲੋਕ ਗਊ ਮਾਤਾ ਦੇ ਦੁੱਧ ਦਾ ਕਰਜ਼ ਨਹੀਂ ਚੁਕਾ ਸਕਦੇ। ਗਊ ਮਾਤਾ ਸਾਡੀ ਸੰਸਕ੍ਰਿਤੀ ਅਤੇ ਪਰੰਪਰਾ ਦਾ ਮਹੱਤਵਪੂਰਨ ਹਿੱਸਾ ਰਹੀ ਹੈ। ਗਊ ਗ੍ਰਾਮੀਣ ਅਰਥਵਿਵਸਥਾ ਦਾ ਵੀ ਹਿੱਸਾ ਮਹੱਤਵਪੂਰਨ ਹਿੱਸਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਪਸ਼ੂ ਪਾਲਕਾਂ ਦੀ ਮਦਦ ਲਈ ਹੁਣ ਬੈਂਕਾਂ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਗਏ ਹਨ। ਹੁਣ ਬੈਂਕਾਂ 'ਚੋਂ ਤਿੰਨ ਲੱਖ ਰੁਪਏ ਤਕ ਦਾ ਕਰਜ਼ ਮਿਲ ਸਕਦਾ ਹੈ। ਇਸ ਨਾਲ ਸਾਡੇ ਕਈ ਪਸ਼ੂ ਪਾਲਕਾਂ ਨੂੰ ਲਾਭ ਮਿਲਣ ਵਾਲਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਵਾਰ ਕੁੰਭ ਮੇਲੇ ਨੇ ਦੇਸ਼ ਨੂੰ ਸਵੱਛਤਾ ਦਾ ਸੰਦੇਸ਼ ਦੇਣ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਆਮ ਤੌਰ 'ਤੇ ਕੁੰਭ ਮੇਲੇ 'ਚ ਨਾਗਾ ਬਾਬਾ ਦੀ ਚਰਚਾ ਹੁੰਦੀ ਹੈ, ਪਹਿਲੀ ਵਾਰ ਨਿਊਯਾਰਕ ਟਾਈਮਜ਼ ਨੇ ਕੁੰਭ ਦੀ ਸਵੱਛਤਾ ਨੂੰ ਲੈ ਕੇ ਰਿਪੋਰਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅਸੀਂ ਸਿਰਫ਼ ਪੋਸ਼ਣ ਦੇ ਅਭਿਆਨ ਨੂੰ ਹਰ ਮਾਤਾ, ਹਰ ਸ਼ਿਸ਼ੂ ਤਕ ਪਹੁੰਚਾਊਣ 'ਚ ਸਫ਼ਲ ਹੋਏ ਤਾਂ ਕਈ ਜੀਵਨ ਬਚ ਜਾਵਾਂਗੇ। ਇਸੀ ਸੋਚ ਦੇ ਨਾਲ ਸਾਡੀ ਸਰਕਾਰ ਨੇ ਪਿਛਲੇ ਸਾਲ ਸਤੰਬਰ ਦੇ ਮਹੀਨੇ ਨੂੰ ਪੋਸ਼ਣ ਲਈ ਹੀ ਸਮਰਪਿਤ ਕੀਤਾ ਜਾ ਰਿਹਾ ਹੈ ਕਿ ਬਦਲ ਦੀਆਂ ਸਥਿਤੀਆਂ 'ਚ ਪੋਸ਼ਕਤਾ ਦੇ ਨਾਲ ਚੰਗੀ ਗੁਣਵੱਤਾ ਵਾਲੀ ਭੋਜਣ ਬੱਚਿਆਂ ਨੂੰ ਮਿਲੇ। ਇਸ ਕੰਮ 'ਚ ਅਕਸ਼ੈਪਾਤਰ ਨਾਲ ਜੁੜੇ

Posted By: Seema Anand