ਨਵੀਂ ਦਿੱਲੀ, ਏਐੱਨਆਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੇ ਹੈਲਥ ਕੇਅਰ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਦ੍ਰਿਸ਼ਟੀਕੋਣ ਅਪਣਾ ਰਹੀ ਹੈ ਤੇ ਨਾ ਸਿਰਫ਼ ਇਲਾਜ ਬਲਕਿ ਕਲਿਆਣ ’ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਸਿਹਤ ਖੇਤਰ ’ਚ ਕੇਂਦਰੀ ਬਜਟ ਦੇ ਪ੍ਰਬੰਧ ਨੂੰ ਪ੍ਰਭਾਵੀ ਤੌਰ ’ਤੇ ਲਾਗੂ ਕਰਨ ਨੂੰ ਲੈ ਕੇ ਕਰਵਾਏ ਗਏ webinar ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਸਿਹਤ ਖੇਤਰ ਲਈ ਨਿਰਧਾਰਿਤ ਕੀਤੇ ਗਏ ਬਜਟ ਪ੍ਰਬੰਧਨਾਂ ਨੂੰ ਬੇਮਿਸਾਲ ਦੱਸਿਆ।


ਇਨ੍ਹਾਂ ਚਾਰ ਮੋਰਚਿਆਂ ’ਤੇ ਕੰਮ ਕਰ ਰਹੀ ਹੈ ਸਰਕਾਰ


ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਨੂੰ ਤੰਦਰੁਸਤ ਰੱਖਣ ਲਈ ਅਸੀਂ 4 ਮੋਰਚਿਆਂ ’ਤੇ ਇਕੱਠਾ ਕੰਮ ਕਰ ਰਹੇ ਹਾਂ। ਪਹਿਲਾ ਮੋਰਚਾ ਹੈ, ਬਿਮਾਰੀਆਂ ਨੂੰ ਰੋਕਣਾ ਭਾਵ Prevention of illness ਤੇ Promotion of Wellness।’ ਦੂਜਾ ਮੋਰਚਾ, ਗਰੀਬ ਤੋਂ ਗਰੀਬ ਨੂੰ ਸਸਤਾ ਤੇ ਪ੍ਰਭਾਵੀ ਇਲਾਜ ਦੇਣ ਦਾ ਹੈ। ਆਯੁਸ਼ਮਾਨ ਭਾਰਤ ਯੋਜਨਾ ਤੇ Pradhan Mantri Jan Aushadhi Center ਜਿਹੀਆਂ ਯੋਜਨਾਵਾਂ ਇਹੀ ਕੰਮ ਕਰ ਰਹੀਆਂ ਹਨ। ਤੀਜਾ ਮੋਰਚਾ ਹੈ, Health infrastructure ਤੇ Health Care Professionals ਦੀ Quantity ਤੇ Quality ’ਚ ਵਾਧਾ ਕਰਨਾ। ਚੌਥਾ ਮੋਰਚਾ ਹੈ, ਸਮੱਸਿਆਵਾਂ ਤੋਂ ਪਾਰ ਪਾਉਣ ਲਈ ਮਿਸ਼ਨ ਮੋਡ ’ਤੇ ਕੰਮ ਕਰਨਾ। ਮਿਸ਼ਨ ਇੰਦਰਧਨੂਸ਼ ਦਾ ਵਿਸਤਾਰ ਦੇਸ਼ ਦੇ ਆਦਿਵਾਸੀ ਤੇ ਦੂਰ ਦੇ ਇਲਾਕਿਆਂ ਤਕ ਕੀਤਾ ਗਿਆ ਹੈ।’


ਪ੍ਰਧਾਨ ਮੰਤਰੀ ਨੇ ਕਿਹਾ, ‘ਸਿਹਤ ਤੇ ਸਿੱਖਿਆ ਦੇ ਖੇਤਰ ’ਚ ਸਾਨੂੰ ਦੇਸ਼ ਦੇ ਜ਼ਿਆਦਾ ਦੂਰ ਦੇ ਖੇਤਰ ’ਚ ਵੀ, ਜਿੱਥੇ ਚਾਹੇ ਸਿਰਫ਼ ਇਕ ਨਾਗਰਿਕ ਹੀ ਹੋਵੇ, ਉੱਥੇ ਤਕ ਅਸੀਂ ਪਹੁੰਚਣਾ ਹੈ, ਇਹ ਸਾਡੀ ਹਿੰਮਤ ਹੋਣੀ ਚਾਹੀਦੀ ਹੈ ਤੇ ਇਸ ਦਿਸ਼ਾ ’ਚ ਅਸੀਂ ਪੂਰੀ ਕੋਸ਼ਿਸ਼ ਕਰਨੀ ਹੈ।’ ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਾਈਵੇਟ ਸੈਕਟਰ, PMJAY ’ਚ ਹਿੱਸੇਦਾਰੀ ਦੇ ਨਾਲ-ਨਾਲ Public health laboratories ਦਾ ਨੈੱਟਵਰਕ ਬਣਾਉਣ ’ਚ ਪੀਪੀਪੀ ਮਾਡਲਜ਼ ਨੂੰ ਵੀ ਸਪੋਰਟ ਕਰ ਸਕਦਾ ਹੈ। ਨੈਸ਼ਨਲ ਡਿਜ਼ੀਟਲ ਹੈਲਥ ਮਿਸ਼ਨ, ਨਾਗਰਿਕਾਂ ਦੇ ਡਿਜ਼ੀਟਲ ਹੈਲਥ ਰਿਕਾਰਡ ਤੇ ਦੂਜੇ Cutting Edge Technology ਨੂੰ ਲੈ ਵੀ ਸਾਂਝੇਦਾਰੀ ਹੋ ਸਕਦੀ ਹੈ।

Posted By: Rajnish Kaur