ਪੀਐੱਮ ਮੋਦੀ 16 ਜਨਵਰੀ ਨੂੰ ਸ਼ੁਰੂ ਕਰਨਗੇ ਕੋਰੋਨਾ ਟੀਕਾਕਰਣ ਮੁਹਿੰਮ, CO-WIN ਐਪ ਨੂੰ ਵੀ ਕਰਨਗੇ ਲਾਂਚ
Publish Date:Fri, 15 Jan 2021 09:11 AM (IST)
ਨਵੀਂ ਦਿੱਲੀ, ਜੇਐੱਨਐੱਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਜਨਵਰੀ ਨੂੰ ਕੋਰੋਨਾ ਵਾਇਰਸ ਖ਼ਿਲਾਫ਼ ਦੁਨੀਆ ਦੇ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਸੂਤਰਾਂ ਅਨੁਸਾਰ ਪੀਐੱਮ ਮੋਦੀ ਟੀਕਾਕਰਣ ਤੋਂ ਪਹਿਲੇ ਦਿਨ ਵੈਕਸੀਨ ਲਗਵਾਉਣ ਵਾਲੇ ਕੁਝ ਸਿਹਤ ਵਰਕਰਾਂ ਨਾਲ ਵੀਡੀਓ ਕਾਲ ਦੇ ਮਾਧਿਅਮ ਨਾਲ ਗੱਲਬਾਤ ਵੀ ਕਰਨਗੇ। ਟੀਕਾਕਰਣ ਮੁੁਹਿੰਮ ਤੋਂ ਪਹਿਲਾ ਜੰਮੂ-ਕਸ਼ਮੀਰ ਤੋਂ ਲੈ ਕੇ ਕੇਰਲ ਤੇ ਅਸਾਮ ਤੋਂ ਲੈ ਕੇ ਗੋਆ ਤਕ ਦੇਸ਼ ਦੇ ਕੋਨੇ-ਕੋਨੇ ’ਚ ਵੈਕਸੀਨ ਪਹੁੰਚਾਣ ਦਾ ਕੰਮ ਜ਼ਾਰੀ ਹੈ।
ਜਾਣਕਾਰੀ ਮੁਤਾਬਕ ਪੀਐੱਮ ਮੋਦੀ 16 ਜਨਵਰੀ ਨੂੰ ਵੈਕਸੀਨੇਸ਼ਨ ਲਈ ਜ਼ਰੂਰੀ CO-WIN ਐਪ ਨੂੰ ਵੀ ਲਾਂਚ ਕਰਨਗੇ। 2,934 ਟੀਕਾਕਰਨ ਕੇਂਦਰਾਂ ’ਚੋਂ ਕੁਝ ਵਿਅਕਤੀਆਂ ਨੂੰ ਸ਼ਾਰਟਲਿਸਟ ਕੀਤਾ ਗਿਆਹੈ ਜਿੱਥੋਂ ਲਾਭਕਾਰੀਆਂ ਨੂੰ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰ ਸਕਦੇ ਹਨ। ਇਸ ’ਚ ਨਵੀਂ ਦਿੱਲੀ ਦਾ ਐਮਸ ਤੇ ਸਫਦਰਜੰਗ ਹਸਪਤਾਲ ਸ਼ਾਮਿਲ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਹਿਲੇ ਦਿਨ ਲਗਪਗ ਤਿੰਨ ਲੱਖ ਸਿਹਤ ਵਰਕਰਾਂ ਨੂੰ ਦੇਸ਼ ਭਰ ’ਚ 2,934 ਕੇਂਦਰਾਂ ’ਤੇ ਵੈਕਸੀਨ ਦੇ Shots ਦਿੱਤੇ ਜਾਣਗੇ।
ਦੱਸਣਯੋਗ ਹੈ ਕਿ ਕਰੀਬ ਸ਼ੁਰੂਆਤ ਦੇ ਤਿੰਨ ਕਰੋੜ ਸਿਹਤ ਵਰਕਰਾਂ ਤੇ ਫਰੰਟ ਲਾਈਨ ਵਰਕਰਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ। ਇਸ ਤੋਂ ਬਾਅਦ 50 ਸਾਲ ਤੋਂ ਵੱਧ ਕਰੀਬ 27 ਕਰੋੜ ਵਿਅਕਤੀਆਂ ਤੇ ਹੋਰ ਬਿਮਾਰੀਆਂ ਤੋਂ ਗ੍ਰਸਤ 50 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾਵੇਗਾ। ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾ ਮੁਤਾਬਕ 50 ਸਾਲ ਦੀ ਉਮਰ ਦੀ ਪਛਾਣ ਲਈ ਲੋਕਸਭਾ ਤੇ ਰਾਜ ਵਿਧਾਨਸਭਾ ਚੋਣਾਂ ਦੀ ਵੋਟਰ ਸੂਚੀ ਦਾ ਇਸਤੇਮਾਲ ਕੀਤਾ ਜਾਵੇਗਾ।
Posted By: Rajnish Kaur