ਜੇਐੱਨਐੱਨ, ਨਵੀਂ ਦਿੱਲੀ: ਪੀਐੱਮ ਮੋਦੀ ਅੱਜ ਦਿੱਲੀ ਦੇ ਕਰਿਅੱਪਾ ਮੈਦਾਨ 'ਚ ਦੁਪਹਿਰ 12 ਵਜੇ ਰਾਸ਼ਟਰੀ ਕੈਡੇਟ ਕੋਰ(ਐੱਨਸੀਸੀ) ਦੀ ਰੈਲੀ ਨੂੰ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਪੀਐੱਮਓ ਦੇ ਬਿਆਨ ਅਨੁਸਾਰ, ਗਣਤੰਤਰ ਦਿਵਸ ਸਮਾਰੋਹ 'ਚ ਐੱਨਸੀਸੀ ਕੈਡੇਟਸ ਦੀ ਪਰੇਡ ਖ਼ਤਮ ਹੋਣ ਤੋਂ ਬਾਅਦ ਹਰ ਸਾਲ 28 ਫਰਵਰੀ ਨੂੰ ਇਹ ਰੈਲੀ ਕੀਤੀ ਜਾਂਦੀ ਹੈ।

ਗਾਰਡ ਆਫ ਆਨਰ ਦਾ ਨਿਰੀਖਣ ਕਰਨਗੇ ਪੀਐੱਮ ਮੋਦੀ

ਇਸ ਦੌਰਾਨ ਪੀਐੱਮ ਮੋਦੀ ਗਾਰਡ ਆਫ ਆਨਰ ਦਾ ਨਰੀਖਣ ਕਰਨਗੇ। ਇਸ ਤੋਂ ਇਲਾਵਾ ਉਹ ਐੱਨਸੀਸੀ ਟੁਕਡ਼ੀਆਂ ਦੁਆਰਾ ਕੀਤੇ ਮਾਰਚ ਪਾਸਟ ਦੀ ਸਮੀਖਿਆ ਕਰਨਗੇ। ਨਾਲ ਹੀ ਐੱਨਸੀਸੀ ਕੈਡੇਟਸ ਦੀ ਸੈਨਾ ਦੀ ਕਾਰਵਾਈ, ਮਾਈਕ੍ਰੋਲਾਈਟ ਫਲਾਇੰਗ, ਪੈਰਾਸੇਲਿੰਗ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮਾਂ 'ਚ ਆਪਣੇ ਹੁਨਰ ਨੂੰ ਪੇਸ਼ ਕਰਦੇ ਹੋਏ ਦੇਖਣਗੇ। ਸਭ ਤੋਂ ਵਧੀਆ ਕੈਡੇਟਸ ਨੂੰ ਪੀਐੱਮ ਮੈਡਲ ਤੇ ਸਟਿੱਕ ਦੇਕੇ ਸਨਮਾਨਿਤ ਕਰਨਗੇ।

ਦੱਸਣਯੋਗ ਹੈ ਕਿ ਬੁੱਧਵਾਰ ਨੂੰ 73ਵਾਂ ਗਣਤੰਤਰ ਦਿਵਸ ਮਨਾਇਆ ਗਿਆ ਸੀ। ਪੂਰਾ ਦੇਸ਼ 'ਅਾਜ਼ਾਦੀ ਦਾ ਅੰਮ੍ਰਿਤ ਮਹਾਉਤਸਵ' ਮਨਾ ਰਿਹਾ ਹੈ।

Posted By: Sarabjeet Kaur