ਨਵੀਂ ਦਿੱਲੀ, ਏਐੱਨਆਈ : ਅਸਲ ਕੰਟਰੋਲ ਰੇਖਾ 'ਤੇ ਚੀਨ ਨਾਲ ਸਰਹੱਦੀ ਵਿਵਾਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਲੇਹ ਦੇ ਦੌਰੇ 'ਤੇ ਪਹੁੰਚੇ ਹਨ। ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਵੀ ਪੀਐੱਮ ਮੋਦੀ ਨਾਲ ਮੌਜ਼ੂਦ ਹਨ। ਪੀਐੱਮ ਮੋਦੀ ਇਸ ਦੋਰਾਨ ਫ਼ੌਜੀਆਂ ਨਾਲ ਮੁਲਾਕਾਤ ਕਰਨਗੇ ਤੇ ਫ਼ੌਜ ਦੀਆਂ ਤਿਆਰੀਆਂ ਦਾ ਜਾਇਜਾ ਵੀ ਲੈਣਗੇ।

ਪੀਐੱਮ ਮੋਦੀ ਸਵੇਰੇ-ਸਵੇਰੇ ਨੀਮੂ ਦੀ ਫਾਰਵਰਡ ਪੋਸਟ 'ਤੇ ਪਹੁੰਚੇ। ਉੱਥੇ ਉਨ੍ਹਾਂ ਨੇ ਫ਼ੌਜ, ਹਵਾਈ ਫ਼ੌਜੀ ਤੇ ਆਈਟੀਬੀਪੀ ਦੇ ਅਫਸਰਾਂ ਨਾਲ ਗੱਲ ਕੀਤੀ। ਸਿੰਧ ਨਦੀ ਦੇ ਤੱਟ 'ਤੇ 11,000 ਫੁੱਟ ਦੀ ਉਚਾਈ 'ਤੇ ਸਥਿਤ ਇਹ ਬੇਹਦ ਮੁਸ਼ਕਿਲ ਇਲਾਕਿਆਂ 'ਚੋਂ ਇਕ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਅੱਜ ਲੱਦਾਖ ਦੌਰੇ 'ਤੇ ਜਾਣ ਵਾਲੇ ਸਨ, ਪਰ ਬਾਅਦ 'ਚ ਉਨ੍ਹਾਂ ਨੇ ਇਹ ਦੌਰਾ ਟਲ ਗਿਆ। ਹਾਲਾਂਕਿ ਦੌਰਾ ਕੈਂਸਲ ਹੋਣ ਦੇ ਕਾਰਨਾਂ ਬਾਰੇ ਨਹੀਂ ਦੱਸਿਆ ਗਿਆ। ਇਸ ਖੇਤਰ 'ਚ ਕੰਟਰੋਲ ਸਰਹੱਦ ਰੇਖਾ 'ਤੇ ਭਾਰਤ ਤੇ ਚੀਨ 'ਚ ਸੱਤ ਹਫ਼ਤਿਆਂ ਤੋਂ ਤਣਾਅ ਜਾਰੀ ਹੈ। ਫ਼ੌਜ ਮੁਖੀ ਨਰਵਾਨੇ ਇਸ ਤੋਂ ਪਹਿਲਾਂ 23 ਤੇ 24 ਜੂਨ 'ਚ ਲੱਦਾਖ ਦਾ ਦੌਰਾ ਕਰ ਚੁੱਕੇ ਹਨ। ਉਦੋਂ ਉਨ੍ਹਾਂ ਨੇ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਕਈ ਬੈਠਕਾਂ ਕੀਤੀਆਂ ਸੀ ਤੇ ਪੂਰਬੀ ਲੱਦਾਖ ਦੇ ਖੇਤਰਾਂ ਦਾ ਦੌਰਾ ਪਹਿਲਾਂ ਵੀ ਕੀਤਾ ਸੀ।

Posted By: Rajnish Kaur