ਨਵੀਂ ਦਿੱਲੀ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਤਿੰਨ ਦਿਨਾ ਥਾਈਲੈਂਡ ਦੌਰੇ 'ਤੇ ਬੈਂਕਾਕ ਪਹੁੰਚ ਗਏ ਹਨ। ਉਹ ਅੱਜ ਸਵੇਰੇ ਹੀ ਆਪਣੀ ਯਾਤਰਾ 'ਤੇ ਰਵਾਨਾ ਹੋਏ ਸਨ। ਉਹ ਆਪਣੀ ਇਸ ਯਾਤਰਾ ਦੌਰਾਨ ਦੱਖਣੀ-ਪੂਰਬੀ ਏਸ਼ਿਆਈ ਦੇਸ਼ਾਂ ਦੇ ਸੰਗਠਨ (ਆਸਿਆਨ), ਪੂਰਬੀ ਏਸ਼ੀਆ ਤੇ ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ (ਆਰਸੀਈਪੀ) ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੈਂਕਾਕ 'ਚ 'ਸਵਦੇਸ਼ੀ ਪੀਐੱਮ ਮੋਦੀ' ਨਾਂ ਦੇ ਭਾਈਚਾਰੇ ਦੇ ਪ੍ਰੋਗਰਾਮ ਨੂੰ ਸੰਬੋਦਨ ਕਰਨਗੇ।

ਜ਼ਿਕਰਯੋਗ ਹੈ ਕਿ ਪੀਐੱਮ ਮੋਦੀ ਆਪਣੀ ਇਸ ਯਾਤਰਾ 'ਚ 17ਵੇਂ ਆਸਿਆਨ-ਭਾਰਤ ਸਿਖਰ ਸੰਮੇਲਨ ਦੇ 14ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਤੇ ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ (RCEP) ਸਿਖਰ ਸੰਮੇਲਨ ਤੇ ਇਸ ਨਾਲ ਸਬੰਧਤ ਪ੍ਰੋਗਰਾਮਾਂ 'ਚ ਸ਼ਾਮਲ ਹੋਣਗੇ।

ਪੀਐੱਮ ਮੋਦੀ ਥਾਈਲੈਂਡ ਦੀ ਆਪਣੀ ਯਾਤਰਾ ਦੇ ਪਹਿਲੇ ਦਿਨ ਅੱਜ ਬੈਂਕਾਕ ਦੇ ਨੈਸ਼ਨਲ ਇਨਡੋਰ ਸਟੇਡੀਅਮ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਮੋਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਤਿਰੁੱਕੁਲਰਲ (ਤਾਮਿਲ ਕਲਾਸਿਕ) ਦੇ ਥਾਈ ਅਨੁਵਾਦ ਦੇ ਖ਼ਾਸ ਯਾਦਗਾਰੀ ਚਿੰਨ੍ਹ ਜਾਰੀ ਕਰਨਗੇ।

PM ਮੋਦੀ ਦਾ ਪਹਿਲੇ ਦਿਨ ਦਾ ਪ੍ਰੋਗਰਾਮ

ਪੀਐੱਮ ਮੋਦੀ ਅੱਜ ਸ਼ਾਮ ਤਕ ਬੈਂਕਾਕ ਪਹੁੰਚ ਜਾਣਗੇ। ਉਹ ਅੱਜ ਸ਼ਾਮ ਸਭ ਤੋਂ ਪਹਿਲਾਂ ਨੈਸ਼ਨਲ ਇਨਡੋਰ ਸਟੇਡੀਅਮ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਥਾਈਲੈਂਡ 'ਚ ਭਾਰਤੀ ਭਾਈਚਾਰੇ ਦੀ ਗਿਣਤੀ ਕਰੀਬ ਢਾਈ ਲੱਖ ਹੈ। ਇਸ ਦੌਰਾਨ ਪੀਐੱਮ ਮੋਦੀ, ਗੁਰੂ ਨਾਨਕ ਦੇਵ ਦੀ 55ਵੇਂ ਪ੍ਰਕਾਸ਼ ਪੁਰਬ ਮੌਕੇ ਯਾਦਗਾਰੀ ਸਿੱਕਾ ਜਾਰੀ ਕਰਨਗੇ।

RCEP 'ਚ ਕੌਣ ਹਨ ਮੈਂਬਰ ?

ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ (RCEP) ਬਲਾਕ 'ਚ 10 ਆਸੀਆਨ ਸਮੂਹ ਦੇ ਮੈਂਬਰ (ਬ੍ਰੁਨੇਈ, ਕੰਬੋਡੀਆ, ਇੰਡੋਨੇਸ਼ੀਆ, ਮਲੇਸ਼ੀਆ, ਮਿਆਂਮਾਰ, ਸਿੰਗਾਪੁਰ, ਥਾਈਲੈਂਡ ਫਿਲੀਪੀਂਸ, ਲਾਓਸ ਤੇ ਵੀਅਤਨਾਮ) ਤੇ ਉਨ੍ਹਾਂ ਛੇ ਐੱਫਟੀਏ ਸਾਂਝੀਦਾਰ ਸ਼ਾਮਲ ਹਨ ਜਿਨ੍ਹਾਂ ਵਿਚ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਹਨ।

Posted By: Seema Anand