ਏਜੰਸੀਆਂ, ਨਵੀਂ ਦਿੱਲੀ : ਬੀਤੇ ਕਈ ਸਾਲਾਂ ਤੋਂ ਸਾਡੀ ਸਿੱਖਿਆ ਵਿਵਸਥਾ ਵਿਚ ਵੱਡੇ ਬਦਲਾਅ ਨਹੀਂ ਹੋਏ ਸਨ। ਨਤੀਜਾ ਇਹ ਹੋਇਆ ਕਿ ਸਾਡੇ ਸਮਾਜ ਵਿਚ ਜਗਿਆਸਾ ਅਤੇ ਕਲਪਨਾ ਦੀਆਂ ਵੈਲਿਊਜ਼ ਪ੍ਰਮੋਟ ਕਰਨ ਦੀ ਬਜਾਏ ਭੇਡ ਚਾਲ ਨੂੰ ਉਤਸ਼ਾਹਤ ਮਿਲਣ ਲੱਗਾ ਸੀ। ਨਵੀਂ ਸਿੱਖਿਆ ਨੀਤੀ ਵਿਚ ਭੇਡ ਚਾਲ ਦੀ ਕੋਈ ਥਾਂ ਨਹੀਂ ਹੈ। ਰਾਸ਼ਟਰੀ ਸਿੱਖਿਆ ਨੀਤੀ 21 ਵੀਂ ਸਦੀ ਦੇ ਭਾਰਤ ਦੀ ਨਵੇਂ ਭਾਰਤ ਦੀ ਫਾਉਂਡੇਸ਼ਨ ਤਿਆਰ ਕਰਨ ਵਾਲੀ ਹੈ। ਉਕਤ ਗੱਲਾਂ ਪੀਐੱਮ ਮੋਦੀ ਨੇ ਦੇਸ਼ ਭਰ ਦੀਆਂ ਯੂੁਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ, ਹਾਇਰ ਐਜੂਕੇਸ਼ਨ ਸੰਸਥਾਵਾਂ ਦੇ ਡਾਇਰੈਕਟਰਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸੰਬੋਧਿਤ ਕਰਦੇ ਹੋਏ ਕਹੀ। ਇਸ ਦੌਰਾਨ ਸਿੱੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ, ਸਿੱਖਿਆ ਰਾਜ ਮੰਤਰੀ ਸੰਜੇ ਧੋਤਰੇ ਅਤੇ ਨੀਤੀ ਨੂੰ ਤਿਆਰ ਕਰਨ ਵਾਲੀ ਕਮੇਟੀ ਦੇ ਪ੍ਰਧਾਨ ਕੇ. ਕਸਤੂਰੀਰੰਗਨ ਵੀ ਮੌਜੂਦ ਰਹੇ। ਐੱਮਐੱਚਆਰਡੀ ਅਤੇ ਯੂਜੀਸੀ ਵੱਲੋਂ ਕਾਨਕਲੇਵ ਦਾ ਆਯੋਜਨ ਕੀਤਾ ਗਿਆ। ਇਸ ਵਿਚ ਉਚ ਸਿੱਖਿਆ ਨਾਲ ਜੁੜੇ ਵਿਸ਼ਿਆਂ ’ਤੇ ਵੱਖ ਵੱਖ ਕਈ ਸੈਸ਼ਨ ਵੀ ਰੱਖੇ ਗਏ ਹਨ।

ਪੀਐੱਮ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਰ ਦੇਸ਼, ਆਪਣੀ ਸਿੱਖਿਆ ਵਿਵਸਥਾ ਨੂੰ ਰਾਸ਼ਟਰੀ ਮੁੱਲਾਂ ਨਾਲ ਜੋੜਦੇ ਹੋਏ, ਆਪਣੇ ਰਾਸ਼ਟਰੀ ਟੀਚੇ ਮੁਤਾਬਕ ਸੁਧਾਰ ਕਰਦੇ ਹੋਏ ਚਲਦਾ ਹੈ। ਮਕਸਦ ਇਹ ਹੁੰਦਾ ਹੈ ਕਿ ਦੇਸ਼ ਦੀ ਸਿੱਖਿਆ ਵਿਵਸਥਾ,ਆਪਣੇ ਵਰਤਮਾਨ ਅਤੇ ਆਉੁਣ ਵਾਲੀਆਂ ਪੀੜ੍ਹੀਆਂ ਨੂੰ ਭਵਿੱਖ ਲਈ ਤਿਆਰ ਕਰੇ, ਭਵਿੱਖ ਤਿਆਰ ਕਰੇ। ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ ਦਾ ਆਧਾਰ ਵੀ ਇਹ ਸੋਚ ਹੈ।

ਲੰਬੇ ਮੰਥਨ ਤੋਂ ਬਾਅਦ ਰਾਸ਼ਟਰੀ ਸਿੱਖਿਆ ਨੀਤੀ ਨੂੰ ਕੀਤਾ ਸਵੀਕਾਰ

ਇਸ ਤੋਂ ਪਹਿਲਾਂ ਪੀਐੱਮ ਮੋਦੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦੇ ਸੰਦਰਭ ਵਿਚ ਅੱਜ ਦਾ ਇਹ ਇਵੈਂਟ ਬਹੁਤ ਮਹੱਤਵਪੂਰਨ ਹੈ। ਇਸ ਕਾਨਕਲੇਵ ਨਾਲ ਭਾਰਤ ਦੇ ਐਜੂਕੇਸ਼ਨ ਵਰਲਡ ਨੂੰ ਰਾਸ਼ਟਰੀ ਸਿੱਖਿਆ ਨੀਤੀ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਮਿਲੇਗੀ। ਜ਼ਿਆਦਾ ਜਾਣਕਾਰੀ ਸਪੱਸ਼ਟ ਹੋਵੇਗੀ ਫਿਰ ਓਨਾ ਹੀ ਆਸਾਨ ਇਸ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨਾ ਵੀ ਹੋਵੇਗਾ। ਤਿੰਨ ਚਾਰ ਸਾਲ ਦੀ ਲੰਬੀ ਵਿਚਾਰ ਚਰਚਾ ਤੋਂ ਬਾਅਦ ਲੱਖਾਂ ਸੁਝਾਵਾਂ ’ਤੇ ਲੰਬੇ ਮੰਥਨ ਤੋਂ ਬਾਅਦ ਰਾਸ਼ਟਰੀ ਸਿੱਖਿਆ ਨੀਤੀ ਨੂੰ ਸਵੀਕਾਰ ਕੀਤਾ ਗਿਆ ਹੈ।

ਸਥਾਨਕ ਭਾਸ਼ਾ ’ਤੇ ਕਿਉਂ ਕੀਤਾ ਗਿਆ ਫੋਕਸ

ਪੀਐੱਮ ਮੋਦੀ ਨੇ ਕਿਹਾ ਕਿ ਇਸ ਗੱਲ ’ਤੇ ਕੋਈ ਵਿਵਾਦ ਨਹੀਂ ਹੈ ਕਿ ਬੱਚਿਆਂ ਨੂੰ ਘਰ ਦੀ ਬੋਲੀ ਅਤੇ ਸਕੂਲ ਦੀ ਪਡ਼੍ਹਾਈ ਦੀ ਭਾਸ਼ਾ ਇਕ ਹੀ ਹੋਣ ਨਾਲ ਬੱਚਿਆਂ ’ਚ ਸਿੱਖਣ ਦੀ ਗਤੀ ਬਿਹਤਰ ਹੁੰਦੀ ਹੈ। ਇਹ ਇਕ ਬਹੁਤ ਵੱਡੀ ਵਜ੍ਹਾ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੀ ਮਾਤ ਭਾਸ਼ਾ ਵਿਚ ਹੀ ਪਡ਼੍ਹਾਉਣ ’ਤੇ ਸਹਿਮਤੀ ਦਿੱਤੀ ਗਈ ਹੈ। ਅਜੇ ਤਕ ਜੋ ਸਾਡੀ ਸਿੱਖਿਆ ਵਿਵਸਥਾ ਹੈ, ਉਸ ਵਿਚ ‘ਵੱ੍ਹਟ ਟੂ ਥਿੰਕ’ ’ਤੇ ਫੋਕਸ ਰਿਹਾ ਹੈ, ਜਦਕਿ ਇਸ ਸਿੱਖਿਆ ਨੀਤੀ ਵਿਚ ‘ਹਾਓ ਟੂ ਥਿੰਕ’ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਅੱਜ ਜਿਸ ਦੌਰ ਵਿਚ ਅਸੀਂ ਹਾਂ, ਉਥੇ ਇਨਫਾਰਮੈਂਸ਼ਨ ਅਤੇ ਕੰਟੈਟ ਦੀ ਕੋਈ ਕਮੀ ਨਹੀਂ ਹੈ। ਹੁਣ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਸਿੱਖਣ ਲਈ ਇਨਕੂਆਰੀ ਬੇਸਡ, ਡਿਸਕਵਰੀ ਬੇਸਡ ਅਤੇ ਐਨਾਲਿਸਿਸ ਬੇਸਡ ਤਰੀਕਿਆਂ ’ਤੇ ਜ਼ੋਰ ਦਿੱਤਾ ਜਾਵੇ। ਇਸ ਨਾਲ ਬੱਚਿਆਂ ਵਿਚ ਸਿੱਖਣ ਦੀ ਲਾਲਸਾ ਵਧੇਗੀ ਅਤੇ ਉਨ੍ਹਾਂ ਦਾ ਕਲਾਸ ਵਿਚ ਉਨ੍ਹਾਂ ਦੀ ਹਿੱਸੇਦਾਰੀ ਵਧੇਗੀ।

ਦੇਸ਼ ਭਰ ਵਿਚ ਨਵੀਂ ਸਿੱਖਿਆ ਨੀਤੀ ’ਤੇ ਹੋ ਰਹੀ ਹੈ ਵਿਆਪਕ ਚਰਚਾ

ਪੀਐੱਮ ਮੋਦੀ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਅੱਜ ਦੇਸ਼ ਭਰ ਵਿਚ ਨਵੀਂ ਸਿੱਖਿਆ ਨੀਤੀ ’ਤੇ ਵਿਆਪਕ ਚਰਚਾ ਹੋ ਰਹੀ ਹੈ। ਵੱਖ ਵੱਖ ਖੇਤਰ ਦੇ ਲੋਕ, ਵੱਖ ਵੱਖ ਵਿਚਾਰਧਾਰਾਵਾਂ ਦੇ ਲੋਕ ਆਪਣੀ ਰਾਏ ਦੇ ਰਹੇ ਹਨ, ਰਾਸ਼ਟਰੀ ਸਿੱਖਿਆ ਨੀਤੀ ਦੀ ਸਮੀਖਿਆ ਕਰ ਰਹੇ ਹਨ। ਇਹ ਵਿਚ ਸਿਹਤਮੰਦ ਚਰਚਾ ਹੈ, ਇਹ ਜਿੰਨੀ ਜ਼ਿਆਦਾ ਹੋਵੇਗੀ, ਓਨਾ ਹੀ ਲਾਭ ਦੇਸ਼ ਦੀ ਸਿੱਖਿਆ ਵਿਵਸਥਾ ਨੂੰ ਮਿਲੇਗਾ। ਤੁਸੀਂ ਸਾਰੇ ਰਾਸ਼ਟਰੀ ਸਿੱਖਿਆ ਨੀਤੀ ਨਾਲ ਸਿੱਧੇ ਤੌਰ ’ਤੇ ਜੁਡ਼ੇ ਹੋ ਅਤੇ ਇਸ ਲਈ ਤੁਹਾਡੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਹੈ। ਜਿਥੋਂ ਤਕ ਰਾਜਨੀਤਿਕ ਇੱਛਾ ਸ਼ਕਤੀ ਦੀ ਗੱਲ ਹੈ, ਮੈਂ ਪੂਰੀ ਤਰ੍ਹਾਂ ਕਮਿਟੇਡ ਹਾਂ, ਮੈਂ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ।

ਗੁਰੂਦੇਵ ਰਵਿੰਦਰਨਾਥ ਟੈਗੋਰ ਨੂੰ ਕੀਤਾ ਯਾਦ

ਪੀਐੱਮ ਮੋਦੀ ਨੇ ਇਸ ਦੌਰਾਨ ਗੁਰਦੇਵ ਰਵਿੰਦਰਨਾਥ ਟੈਗੋਰ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕਰਦੇ ਹੋਏ ਕਿਹਾ ਕਿ ਅੱਜ ਗੁਰੂ ਰਵਿੰਦਰ ਨਾਥ ਟੈਗੋਰ ਠਾਕੁਰ ਦੀ ਬਰਸੀ ਵੀ ਹੈ। ਉਹ ਕਹਿੰਦੇ ਸਨ,‘ਉਚੇਰੀ ਸਿੱਖਿਆ ਉਹ ਹੈ ਜੋ ਸਾਨੂੰ ਸਿਰਫ਼ ਜਾਣਕਾਰੀ ਹੀ ਨਹੀਂ ਦਿੰਦੀ ਬਲਕਿ ਸਾਡੇ ਜੀਵਨ ਨੂੰ ਪੂਰੇ ਅਸਤਿਤਵ ਨਾਲ ਸਦਭਾਵ ਵਿਚ ਲਿਆਉਂਦੀ ਹੈ।’ ਨਿਸ਼ਚਿਤ ਤੌਰ ’ਤੇ ਰਾਸ਼ਟਰੀ ਸਿੱਖਿਆ ਨੀਤੀ ਦਾ ਬਹੁਤਾ ਭਾਗ ਇਸੇ ਨਾਲ ਜੁੜਿਆ ਹੈ।

ਨਵੀਂ ਸਿੱਖਿਆ ਨੀਤੀ ਦੀ ਪ੍ਰਮੁੱਖ ਵਿਸ਼ੇਸ਼ਤਾਵਾਂ

- ਨਵੀਂ ਸਿੱਖਿਆ ਨੀਤੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਸਕੂਲੀ ਸਿੱਖਿਆ, ਉੱਚ ਸਿੱਖਿਆ ਦੇ ਨਾਲ, ਵੋਕੇਸ਼ਨਲ ਸਿੱਖਿਆ, ਕਾਨੂੰਨੀ ਸਿੱਖਿਆ, ਡਾਕਟਰੀ ਸਿੱਖਿਆ ਤੇ ਤਕਨੀਕੀ ਸਿੱਖਿਆ ਵਰਗੀਆਂ ਕਿੱਤਾਮੁੱਖੀ ਸਿੱਖਿਆ ਨੂੰ ਇਸ ਦਾਇਰੇ 'ਚ ਲਿਆਂਦਾ ਜਾਵੇਗਾ।

- ਪੜ੍ਹਾਈ ਦੀ ਰੂਪਰੇਖਾ 5+3+3+4 ਦੇ ਆਧਾਰ 'ਤੇ ਤਿਆਰੀ ਕੀਤੀ ਜਾਵੇਗੀ। ਇਸ 'ਚ ਆਖਰੀ 4 ਸਾਲਾ 'ਚ 9ਵੀਂ ਤੋਂ 12ਵੀਂ ਸ਼ਾਮਲ ਹੈ।

- ਸਰਕਾਰ ਨੇ ਸਾਲ 2030 ਤਕ ਹਰ ਬੱਚੇ ਲਈ ਸਿੱਖਿਆ ਯਕੀਨੀ ਬਣਾਉਣ ਦਾ ਟੀਚਾ ਰੱਖਿਆ ਹੈ। ਸਕੂਲੀ ਸਿੱਖਿਆ ਦੇ ਬਾਅਦ ਹਰ ਬੱਚੇ ਕੋਲ ਘੱਟ ਤੋਂ ਘੱਟ ਇਕ ਲਾਈਫ ਸਕਿਲ ਹੋਵੇਗੀ। ਇਸ ਨਾਲ ਉਹ ਜਿਸ ਖੇਤਰ 'ਚ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਕਰ ਸਕਦੇ ਹਨ। ਸਰਕਾਰ ਨੇ ਟੀਚਾ ਨਿਰਧਾਰਿਤ ਕੀਤਾ ਹੈ ਕਿ GDP ਦਾ 6 ਫ਼ੀਸਦੀ ਸਿੱਖਿਆ 'ਚ ਲਗਾਇਆ ਜਾਵੇਗਾ, ਜੋ ਅਜੇ 4.43 ਫੀਸਦੀ ਹੈ।

Posted By: Sarabjeet Kaur