74th Edition of Mann Ki Baat : ਨਵੀਂ ਦਿੱਲੀ, ਏਐੱਨਆਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ ਦੇ ਦੂਸਰੇ Mann Ki Baat ਪ੍ਰੋਗਰਾਮ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਮਹੀਨਾਵਾਰੀ ਰੇਡੀਓ ਪ੍ਰੋਗਰਾਮ ਦਾ ਇਹ 74ਵਾਂ ਐਪੀਸੋਡ ਸੀ। ਇਸ ਮੌਕੇ ਪੀਐੱਮ ਮੋਦੀ ਨੇ ਕਿਹਾ- ਪਾਣੀ, ਪਾਰਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਤੇ ਇਸ ਦੀ ਸੁਰੱਖਿਆ ਲਈ ਸਾਨੂੰ ਯਤਨ ਕਰਨ ਦੀ ਜ਼ਰੂਰਤ ਹੈ। ਮਨ ਕੀ ਬਾਤ ਪ੍ਰੋਗਰਾਮ ਨੂੰ ਰੇਡੀਓ ਤੋਂ ਇਲਾਵਾ ਪੀਐੱਮ ਮੋਦੀ ਦੇ ਟਵਿੱਟਰ ਹੈਂਡਲ, ਫੇਸਬੁੱਕ ਪੇਜ ਤੇ ਮੋਦੀ ਐਪ ਜ਼ਰੀਏ ਵੀ ਸੁਣਿਆ ਜਾ ਸਕਦਾ ਹੈ। ਇਹ ਪ੍ਰੋਗਰਾਮ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ।

Live Updates :

-ਅਸੀਂ ਆਪਣੇ ਸੁਪਨਿਆਂ ਲਈ ਕਿਸੇ ਦੂਸਰੇ 'ਤੇ ਨਿਰਭਰ ਰਹੀਆਂ, ਇਹ ਬਿਲਕੁਲ ਠੀਕ ਨਹੀਂ ਹੈ। ਸਾਡੇ ਨੌਜਵਾਨਾਂ ਨੂੰ ਕੋਈ ਵੀ ਕੰਮ ਕਰਨ ਲਈ ਖ਼ੁਦ ਨੂੰ ਪੁਰਾਣੇ ਤਰੀਕਿਆਂ 'ਚ ਬੱਝਣਾ ਨਹੀਂ ਚਾਹੀਦਾ। ਆਪਣੇ ਜੀਵਨ ਨੂੰ ਖ਼ੁਦ ਹੀ ਤੈਅ ਕਰੋ। ਆਪਣੇ ਤੌਰ-ਤਰੀਕੇ ਵੀ ਆਪ ਬਣਾਓ ਤੇ ਆਪਣੇ ਟੀਚੇ ਵੀ ਖ਼ੁਦ ਤੈਅ ਕਰੋ। ਜੇਕਰ ਤੁਹਾਡੀ ਸੂਝ-ਬੂਝ, ਤੁਹਾਡਾ ਆਤਮਵਿਸ਼ਵਾਸ ਮਜ਼ਬੂਤ ਹੈ ਤਾਂ ਤੁਹਾਨੂੰ ਦੁਨੀਆ 'ਚ ਕਿਸੇ ਵੀ ਚੀਜ਼ ਤੋਂ ਡਰਨ ਦੀ ਜ਼ਰੂਰਤ ਨਹੀ ਹੈ : ਪੀਐੱਮ ਮੋਦੀ

-ਆਉਣ ਵਾਲੇ ਕੁਝ ਮਹੀਨੇ ਤੁਹਾਡੇ ਸਭ ਦੇ ਜੀਵਨ 'ਚ ਖਾਸ ਮਹੱਤਵ ਰੱਖਦੇ ਹਨ। ਜ਼ਿਆਦਾਤਰ ਨੌਜਵਾਨ ਸਾਥੀਆਂ ਦੀ ਪ੍ਰੀਖਿਆ ਹੋਵੇਗੀ। ਹਸਦੇ ਹੋਏ ਪ੍ਰੀਖਿਆ ਦੇਣ ਜਾਣਾ ਹੈ ਤੇ ਮੁਸਕਰਾਉਂਦੇ ਹੋਏ ਵਾਪਸ ਆਉਣਾ ਹੈ। ਉਨ੍ਹਾਂ ਕਿਹਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ 'ਪਰੀਕਸ਼ਾ ਪੇ ਚਰਚਾ' ਕਰਾਂਗੇ। ਮਾਰਚ 'ਚ ਹੋਣ ਵਾਲੀ 'ਪਰੀਕਸ਼ਾ ਪੇ ਚਰਚਾ' ਤੋਂ ਪਹਿਲਾਂ ਮੇਰੀ ਸਾਰੇ Exam Warriors ਨੂੰ, ਮਾਪਿਆਂ ਨੂੰ ਤੇ ਅਧਿਆਪਕਾਂ ਨੂੰ ਅਪੀਲ ਹੈ ਕਿ ਆਪਣੇ ਤਜਰਬੇ, ਆਪਣੇ ਟਿਪਸ ਸ਼ੁਰੂ ਸ਼ੇਅਰ ਕਰੋ : ਪੀਐੱਮ ਮੋਦੀ

-ਆਤਮ ਨਿਰਭਰ ਭਾਰਤ ਦੀ ਪਹਿਲੀ ਸ਼ਰਤ ਹੁੰਦੀ ਹੈ- ਆਪਣੇ ਦੇਸ਼ ਦੀਆਂ ਚੀਜ਼ਾਂ 'ਤੇ ਮਾਣ ਹੋਣਾ, ਆਪਣੇ ਦੇਸ਼ ਦੇ ਲੋਕਾਂ ਵੱਲੋਂ ਬਣਾਈਆਂ ਵਸਤਾਂ 'ਤੇ ਮਾਣ ਹੋਣਾ। ਜਦੋਂ ਹਰੇਕ ਦੇਸ਼ਵਾਸੀ ਮਾਣ ਮਹਿਸੂਸ ਕਰਦਾ ਹੈ, ਹਰੇਕ ਦੇਸ਼ ਵਾਸੀ ਜੁੜਦਾ ਹੈ, ਤਾਂ ਆਤਮਨਿਰਭਰ ਭਾਰਤ ਸਿਰਫ ਇਕ ਆਰਥਿਕ ਮੁਹਿੰਮ ਨਾ ਰਹਿ ਕੇ ਇਕ ਕੌਮੀ ਭਾਵਨਾ ਬਣ ਜਾਂਦਾ ਹੈ : ਪੀਐੱਮ ਮੋਦੀ

-ਜਦੋਂ ਅਸਮਾਨ 'ਚ ਅਸੀਂ ਆਪਣੇ ਦੇਸ਼ ਵਿਚ ਬਣੇ ਲੜਾਕੂ ਜਹਾਜ਼ ਤੇਜਸ ਨੂੰ ਕਲਾਬਾਜ਼ੀਆਂ ਖਾਂਦੇ ਦੇਖਦੇ ਹਾਂ, ਉਦੋਂ ਭਾਰਤ 'ਚ ਬਣੇ ਟੈਂਕ, ਮਿਜ਼ਾਈਲਾਂ ਸਾਡਾ ਮਾਣ ਵਧਾਉਂਦੇ ਹਨ। ਜਦੋਂ ਅਸੀਂ ਦਰਜਨਾਂ ਦੇਸ਼ਾਂ ਤਕ ਮੇਡ ਇਨ ਇੰਡੀਆ ਵੈਕਸੀਨ ਪਹੁੰਚਾਉਂਦੇ ਹੋਏ ਦੇਖਦੇ ਹਾਂ ਤਾਂ ਸਾਡਾ ਸਿਰ ਹੋਰ ਉੱਚਾ ਹੋ ਜਾਂਦਾ ਹੈ : ਪੀਐੱਮ ਮੋਦੀ

-ਹੈਦਰਾਬਾਦ ਦੇ ਚਿੰਤਲਾ ਵੇਂਕਟ ਰੈੱਡੀ ਜੀ ਦੇ ਇਕ ਡਾਕਟਰ ਮਿੱਤਰ ਨੇ ਉਨ੍ਹਾਂ ਨੂੰ ਇਕ ਵਾਰ ਵਿਟਾਮਿਨ-ਡੀ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਤੇ ਇਸ ਦੇ ਖਤਰੇ ਬਾਰੇ ਦੱਸਿਆ। ਰੈੱਡੀ ਜੀ ਕਿਸਾਨ ਹਨ, ਉਨ੍ਹਾਂ ਮਿਹਨਤ ਕੀਤੀ ਤੇ ਕਣਕ-ਚਾਵਲ ਦੀਆਂ ਅਜਿਹੀਆਂ ਕਿਸਮਾਂ ਵਿਕਸਤ ਕੀਤੀਆਂ ਜਿਹੜੀਆਂ ਖਾਸ ਤੌਰ 'ਤੇ ਵਿਟਾਮਿਨ-ਡੀ ਨਾਲ ਲੈਸ ਹਨ : ਪੀਐੱਮ ਮੋਦੀ

-ਜਦੋਂ ਅਸੀਂ ਸਾਇੰਸ ਦੀ ਗੱਲ ਕਰਦੇ ਹਾਂ ਤਾਂ ਕਈ ਵਾਰ ਇਸ ਨੂੰ ਲੋਕ ਫਿਜ਼ਿਕਸ-ਕੈਮਿਸਟਰੀ ਜਾਂ ਫਿਰ ਲੈਬਸ ਤਕ ਹੀ ਸੀਮਤ ਕਰ ਦਿੰਦੇ ਹਨ, ਪਰ ਸਾਇੰਸ ਦਾ ਵਿਸਥਾਰ ਇਸ ਤੋਂ ਕਿਤੇ ਜ਼ਿਆਦਾ ਹੈ ਤੇ 'ਆਤਮਨਿਰਭਰ ਭਾਰਤ ਅਭਿਆਨ' 'ਚ ਸਾਇੰਸ ਦੀ ਸ਼ਕਤੀ ਦਾ ਕਾਫੀ ਯੋਗਦਾਨ ਹੈ : ਪੀਐੱਮ ਮੋਦੀ

-ਅਸੀਂ ਆਪਣੇ ਸੁਪਨਿਆਂ ਲਈ ਕਿਸੇ ਦੂਸਰੇ 'ਤੇ ਨਿਰਭਰ ਰਹੀਏ, ਇਹ ਬਿਲਕੁਲ ਠੀਕ ਨਹੀਂ ਹੈ। ਜੋ ਜੈਸਾ ਹੈ ਉਵੇਂ ਹੀ ਚੱਲਦਾ ਰਹੇ, ਰਵਿਦਾਸ ਜੀ ਕਦੀ ਵੀ ਇਸ ਦੇ ਹੱਕ ਵਿਚ ਨਹੀਂ ਸਨ। ਅੱਜ ਅਸੀਂ ਦੇਖਦੇ ਹਾਂ ਕਿ ਦੇਸ਼ ਦਾ ਯੁਵਾ ਵੀ ਇਸ ਸੋਚ ਦੇ ਹੱਕ ਵਿਚ ਬਿਲਕੁਲ ਨਹੀਂ ਹੈ : ਪੀਐੱਮ ਮੋਦੀ

-ਪਾਣੀ ਬਚਾਉਣ ਲਈ ਸਾਨੂੰ ਹੁਣ ਤੋਂ ਹੀ ਯਤਨ ਸ਼ੁਰੂਕਰ ਦੇਣੇ ਚਾਹੀਦੇ ਹਨ, 22 ਮਾਰਚ ਨੂੰ ਵਿਸ਼ਵ ਜਲ ਦਿਵਸ ਵੀ ਹੈ। ਹੁਣ ਤੋੰ ਕੁਝ ਦਿਨਾਂ ਬਾਅਦ ਜਲ ਸ਼ਕਤੀ ਮੰਤਰਾਲੇ ਵੱਲੋਂ ਸ਼ਕਤੀ ਮੁਹਿੰਮ 'ਕੈਚ ਦਿ ਰੇਨ' ਸ਼ੁਰੂ ਕੀਤਾ ਜਾ ਰਿਹਾ ਹੈ : ਪੀਐੱਮ ਮੋਦੀ

-ਇਸ ਵਾਰ ਹਰਿਦੁਆਰਾ 'ਚ ਕੁੰਭ ਹੋ ਰਿਹਾ ਹੈ। ਜਲ ਸਾਡੇ ਲਈ ਜੀਵਨ ਵੀ ਹੈ, ਆਸਥਾ ਵੀ ਹੈ ਤੇ ਵਿਕਾਸ ਦੀ ਧਾਰਾ ਵੀ। ਪਾਣੀ ਇਕ ਤਰ੍ਹਾਂ ਨਾਲ ਪਾਰਸ ਤੋਂ ਵੀ ਵੱਧ ਮਹੱਤਵਪੂਰਨ ਹੈ। ਕਿਹਾ ਜਾਂਦਾ ਹੈ ਕਿ ਪਾਰਸ ਦੇ ਸਪਰਸ਼ ਨਾਲ ਲੋਹਾ, ਸੋਨੇ 'ਚ ਤਬਦੀਲ ਹੋ ਜਾਂਦਾ ਹੈ। ਉਂਝ ਵੀ ਪਾਣੀ ਦਾ ਸਪਰਸ਼ ਜੀਵਨ ਲਈ ਜ਼ਰੂਰੀ ਹੈ : ਪੀਐੱਮ ਮੋਦੀ

-ਜਦੋਂ ਵੀ ਮਾਘ ਮਹੀਨੇ ਤੇ ਇਸ ਦੇ ਅਧਿਆਤਮਕ ਸਮਾਜਿਕ ਮਹੱਤਵ ਦੀ ਚਰਚਾ ਹੁੰਦੀ ਹੈ ਤਾਂ ਇਹ ਚਰਚਾ ਇਕ ਨਾਂ ਦੇ ਬਿਨਾਂ ਪੂਰੀ ਨਹੀਂ ਹੁੰਦੀ। ਇਹ ਨਾਂ ਹੈ ਸੰਤ ਰਵਿਦਾਸ ਜੀ ਦਾ। ਮਾਘ ਪੂਰਨਿਮਾ ਵਾਲੇ ਦਿਨ ਹੀ ਸੰਤ ਰਵਿਦਾਸ ਜੀ ਦੀ ਜੈਅੰਤੀ ਵੀ ਹੁੰਦੀ ਹੈ : ਪੀਐੱਮ ਮੋਦੀ

-ਕੱਲ੍ਹ ਮਾਘ ਪੂਰਨਿਮਾ ਦਾ ਪੁਰਬ ਸੀ। ਮਾਘ ਮਹੀਨਾ ਵਿਸ਼ੇਸ਼ ਰੂਪ 'ਚ ਨਦੀਆਂ, ਸਰੋਵਰਾਂ ਤੇ ਜਲ ਸਰੋਤਾਂ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ। ਮਾਘ ਮਹੀਨੇ 'ਚ ਕਿਸੇ ਵੀ ਪਵਿੱਤਰ ਸਰੋਵਰ 'ਚ ਇਸ਼ਨਾਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ : ਪੀਐੱਮ ਮੋਦੀ

ਇਸ ਤੋਂ ਪਹਿਲਾਂ 15 ਫਰਵਰੀ ਨੂੰ ਪੀਐੱਮ ਮੋਦੀ ਨੇ ਮਨ ਕੀ ਬਾਤ ਲਈ ਲੋਕਾਂ ਤੋਂ ਵੱਖ-ਵੱਖ ਵਿਸ਼ਿਆਂ 'ਤੇ ਉਨ੍ਹਾਂ ਦੇ ਸੁਝਾਅ ਮੰਗੇ ਸਨ। ਪੀਐੱਮ ਨੇ ਟਵੀਟ ਕੀਤਾ ਸੀ, 'ਪ੍ਰੇਰਕ ਉਦਾਹਰਨਾਂ ਜ਼ਰੀਏ, ਜਨਵਰੀ ਦੇ 'ਮਨ ਕੀ ਬਾਤ' ਨੇ ਕਲਾ, ਸੰਸਕ੍ਰਿਤੀ, ਟੂਰਿਜ਼ਮ ਤੇ ਖੇਤੀ ਵਿਕਾਸ ਤੋਂ ਲੈ ਕੇ ਵੱਖ-ਵੱਖ ਵਿਸ਼ਿਆਂ 'ਤੇ ਚਾਨਣਾ ਪਾਇਆ। ਫਰਵਰੀ 'ਚ ਪ੍ਰੋਗਰਾਮ ਲਈ ਅਜਿਹੇ ਹੋਰ ਪ੍ਰੇਰਕ ਪ੍ਰਸੰਗ ਸੁਣਨਾ ਪਸੰਦ ਕਰਨਗੇ, ਜੋ 28 ਤਰੀਕ ਨੂੰ ਹੋਣਗੇ।' ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਹਿੰਦੀ ਜਾਂ ਅੰਗਰੇਜ਼ੀ ਵਿਚ ਆਪਣਾ ਸੰਦੇਸ਼ ਰਿਕਾਰਡ ਕਰਨ ਲਈ ਟੋਲ ਫ੍ਰੀ ਨੰਬਰ ਵੀ ਸਾਂਝਾ ਕੀਤਾ ਸੀ।

Posted By: Seema Anand