ਜੇਐੱਨਐੱਨ, ਨਵੀਂ ਦਿੱਲੀ : ਅਯੁੱਧਿਆ 'ਚ ਸ਼੍ਰੀ ਰਾਮ ਜਨਮ ਭੂਮੀ ਵਿਵਾਦ 'ਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ 'ਚ ਕਿਹਾ ਕਿ ਸੈਂਕੜੇ ਸਾਲ ਪੁਰਾਣਾ ਵਿਵਾਦ ਖ਼ਤਮ ਹੋ ਗਿਆ ਹੈ। ਅੱਜ ਦਾ ਦਿਨ ਇਤਿਹਾਸਿਕ ਹੈ। ਸੁਪਰੀਮ ਕੋਰਟ ਦਾ ਫੈਸਲਾ ਦੇਸ਼ ਲਈ ਨਵਾਂ ਸਵੇਰਾ ਹੈ। ਨਵੇਂ ਭਾਰਤ ਦੇ ਨਿਰਮਾਣ 'ਚ ਕੋਈ ਪਿੱਛੇ ਨਹੀਂ ਰਹਿਣਾ ਚਾਹੀਦਾ। ਮੋਦੀ ਨੇ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣ ਦਾ ਦਿਨ ਹੈ।


ਇਸੇ ਦਿਨ ਡਿੱਗੀ ਸੀ ਜਰਮਨੀ ਦੀ ਕੰਧ

ਸੁਪਰੀਮ ਕੋਰਟ ਦੇ ਸਰਬਸੰਮਤੀ ਨਾਲ ਲਏ ਗਏ ਫੈਸਲੇ 'ਚ ਅਦਾਲਤ ਦੀ ਇੱਛਾ ਸ਼ਕਤੀ ਦਿਸਦੀ ਹੈ। 9 ਨਵੰਬਰ ਨੂੰ ਇਤਿਹਾਸਿਕ ਦੱਸਦੇ ਹੋਏ ਉਨ੍ਹਾਂ ਨੇ ੇਕਿਹਾ ਕਿ ਇਸੇ ਦਿਨ ਜਰਮਨੀ ਦੀ ਕੰਧ ਡਿੱਗੀ ਸੀ ਤੇ ਜਦੋਂ ਦੋ ਵਿਰੋਧੀ ਧਾਰਾਵਾਂ ਇਕ ਹੋਈਆਂ ਸੀ। 9 ਨਵੰਬਰ ਯਾਨੀ ਅੱਦ ਹੀ ਕਰਤਾਰਪੁਰ ਕੋਰੀਡੋਰ ਦੀ ਸ਼ੁਰੂਆਤ ਹੋਈ। 9 ਨਵੰਬਰ ਨੂੰ ਅਯੁੱਧਿਆ 'ਤੇ ਫੈਸਲਾ ਆਇਆ ਹੈ। ਇਹ ਦਿਨ ਸਾਨੂੰ ਇਕੱਠੇ ਰਹਿਣ ਲਈ ਪ੍ਰੇਰਿਤ ਕਰ ਰਿਹਾ ਹੈ।


ਹਾਰ ਜਾਂ ਜਿੱਤ ਦੇ ਰੂਪ 'ਚ ਨਹੀਂ ਦੇਖਿਆ ਜਾ ਰਿਹਾ ਫੈਸਲਾ

ਫੈਸਲੇ ਤੋਂ ਪਹਿਲਾਂ ਪੀਐੱਮ ਮੋਦੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਅਯੁੱਧਿਆ 'ਤੇ ਫੈਸਲੇ ਨੂੰ ਕਿਸੇ ਇਕ ਜਥੇਬੰਦੀ ਦੀ ਹਾਰ ਜਾਂ ਜਿੱਤ ਦੇ ਰੁਪ 'ਚ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਯੁੱਧਿਆ 'ਤੇ ਸ਼ਨਿਚਰਵਾਰ ਨੂੰ ਸੁਪਰੀਮ ਕੋਰਟ ਦਾ ਫੈਸਲਾ ਆ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸੁਪਰੀਮ ਕੋਰਟ 'ਚ ਲਗਾਤਾਰ ਇਸ ਵਿਸ਼ੇ 'ਤੇ ਸੁਣਵਾਈ ਹੋ ਰਹੀ ਸੀ, ਪੂਰਾ ਦੇਸ਼ ਉਤਸ਼ਾਹ ਨਾਲ ਦੇਖ ਰਿਹਾ ਸੀ। ਇਸ ਦੌਰਾਨ ਸਮਾਜ ਦੇ ਸਾਰੇ ਵਰਗਾਂ ਵੱਲੋਂ ਸ਼ਾਂਤੀ ਦਾ ਵਾਤਾਵਰਨ ਬਣਾਏ ਰੱਖਣ ਲਈ ਕੀਤੀਆਂ ਗਈਆਂ ਕੋਸ਼ਾਂ ਬਹੁਤ ਸਲਾਹੁਣਯੋਗ ਹੈ।

Posted By: Susheel Khanna