ਏਐੱਨਆਈ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਗ੍ਰਹਿ ਰਾਜ ਗੁਜਰਾਤ 'ਚ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਕਿਸਾਨ ਸੂਰਿਆਉਦੈ ਯੋਜਨਾ (Kisan Suryodaya Yojana), ਪੀਡੀਆਟ੍ਰਿੱਕ ਹਾਰਟ ਹਸਪਤਾਲ (Paediatric Heart Hospital) ਅਤੇ ਗਿਰਨਾਰ ਰੋਪਵੇ (Girnar Ropeway) ਦਾ ਉਦਘਾਟਨ ਕੀਤਾ। ਦਿਨ 'ਚ ਵਾਹੀ ਲਈ ਬਿਜਲੀ ਦੀ ਅਪੂਰਤੀ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਵਿਜੈ ਰੂਪਾਨੀ ਦੀ ਅਗਵਾਈ 'ਚ ਗੁਜਰਾਤ ਸਰਕਾਰ ਨੇ ਹਾਲ ਹੀ 'ਚ ਕਿਸਾਨ ਸੂਰਿਆਉਦੈ ਯੋਜਨਾ ਦਾ ਐਲਾਨ ਕੀਤਾ ਸੀ।

ਇਸ ਯੋਜਨਾ ਤਹਿਤ ਕਿਸਾਨ ਸਵੇਰੇ ਪੰਜ ਵਜੇ ਤੋਂ ਰਾਤ 9 ਵਜੇ ਤਕ ਬਿਜਲੀ ਦੀ ਅਪੂਰਤੀ ਕਰ ਸਕਣਗੇ। ਸੂਬਾ ਸਰਕਾਰ ਨੇ 2023 ਤਕ ਇਸ ਯੋਜਨਾ ਤਹਿਤ ਬੁਨਿਆਦੀ ਢਾਂਚੇ ਨੂੰ ਸਥਾਪਿਤ ਕਰਨ ਲਈ 3,500 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਯੂਐੱਨ ਮਹਿਤਾ ਇੰਸਟੀਚਿਊਟ ਆਫ ਕਾਰਡਿਓਲਾਜੀ ਐਂਡ ਰਿਸਰਚ ਸੈਂਟਰ ਦੇ ਨਾਲ ਜੁੜੇ ਬਾਲ ਚਕਿਤਸਾ ਹਸਪਤਾਲ ਦਾ ਵੀ ਉਦਘਾਟਨ ਕੀਤਾ। ਇਸਤੋਂ ਇਲਾਵਾ ਉਹ ਅਹਿਮਦਾਬਾਦ ਸਿਵਲ ਹਸਪਤਾਲ 'ਚ ਟੈਲੀ-ਕਾਰਡਿਓਲਾਜੀ ਲਈ ਇਕ ਮੋਬਾਈਲ ਐਪਲੀਕੇਸ਼ਨ ਨੂੰ ਵੀ ਲਾਂਚ ਕਰਨਗੇ।

Posted By: Ramanjit Kaur