style="text-align: justify;"> ਨਵੀਂ ਦਿੱਲੀ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ 'ਤੇ ਆਧਾਰਿਤ ਇਕ ਕਿਤਾਬ ਰਿਲੀਜ਼ ਕੀਤੀ। ਮੋਦੀ ਨੇ ਟਵਿਟਰ 'ਤੇ ਤਸਵੀਰ ਪੋਸਟ ਕੀਤੀ ਹੈ ਜਿਸ ਵਿਚ ਉਹ ਚੰਡੀਗੜ੍ਹ ਦੇ ਲੇਖਕ ਕਿਰਪਾਲ ਸਿੰਘ ਦੀ ਪੁਸਤਕ ਰਿਲੀਜ਼ ਕਰ ਰਹੇ ਹਨ।

ਇਸ ਸਮਾਗਮ ਵਿਚ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਵੀ ਹਾਜ਼ਰ ਸਨ। ਪੀਐੱਮ ਮੋਦੀ ਨੇ ਟਵੀਟ ਕਰਦਿਆਂ ਦੱਸਿਆ ਕਿ ਉਕਤ ਕਿਤਾਬ ਕਿਰਪਾਲ ਸਿੰਘ ਨੇ ਲਿਖੀ ਹੈ ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।