ਕੁਰੂਕਸ਼ੇਤਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀਕਿਸ਼ਨ ਦੀ ਕਰਮਭੂਮੀ ਤੋਂ ਸਵੱਛਤਾ ਮੁਹਿੰਮ ਦਾ ਸੰਦੇਸ਼ ਤੇ ਮੰਤਰ ਦਿੱਤਾ। ਉਨ੍ਹਾਂ ਨੇ ਦੇਸ਼ ਨੂੰ ਗਿਆਨ ਅਤੇ ਕਰਮ ਦੀ ਧਰਤੀ ਨਾਲ ਦੇਸ਼ ਨੂੰ ਸਵੱਛਤਾ ਦਾ ਨਵਾਂ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਅਤੇ ਪਖਾਨੀਆਂ ਦੀ ਗੱਲ ਕਰਨ 'ਤੇ ਮੇਰੀ ਨਿੰਦਾ ਕੀਤੀ ਗਈ ਅਤੇ ਮਜ਼ਾਕ ਉੱਡਾਇਆ ਗਿਆ। ਦੇਸ਼ 'ਚ ਗੰਦਗੀ ਅਤੇ ਭ੍ਰਿਸ਼ਟਾਚਾਰ ਦੀ ਸਫ਼ਾਈ ਦੀ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਜੋ ਭ੍ਰਿਸ਼ਟ ਹੈ ਉਸ ਨੂੰ ਹੀ ਮੋਦੀ ਤੋਂ ਕਸ਼ਟ ਹੈ। ਇਸ ਦੇ ਨਾਲ ਹੀ ਬਿਨਾਂ ਨਾਂ ਲਏ ਗਾਂਧੀ ਪਰਿਵਾਰ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਇਤਿਹਾਸ ਤੋਂ ਸਬਕ ਲੈ ਕੇ ਹੀ ਅੱਗ ਵਧਦਾ ਹੈ। ਕੁਝ ਲੋਕਾਂ ਨੂੰ ਲੱਗਾ ਕਿ ਦੇਸ਼ ਦਾ ਇਤਿਹਾਸ 1947 ਤੋਂ ਬਾਅਦ ਸ਼ੁਰੂ ਹੁੰਦਾ ਹੈ ਅਤੇ ਇਸ ਲਈ ਇਕ ਵਾਰ ਪਰਿਵਾਰ ਦੇ ਇਰਧ-ਗਿਰਧ ਲਿਖ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਕਚਰੇ ਨੂੰ ਕੰਚਨ ਬਣਾਉਣਾ ਹੈ।

ਇੱਥੋ ਆਯੋਜਿਤ ਸਵੱਛ ਸ਼ਕਤੀ-2019 'ਚ ਸਵੱਛਤਾ ਦਾ ਮੰਤਰ ਦਿੰਦੇ ਹੋਏ ਵਿਰੋਧੀਆਂ 'ਤੇ ਹਮਲਾ ਕੀਤਾ। ਉਨ੍ਹਾਂ ਕਿਹਾ, 'ਤੁਸੀਂ ਮੈਨੂੰ ਦੇਸ਼ ਦਾ ਚੌਕੀਦਾਰ ਬਣਾਇਆ ਹੈ ਪਰ ਕੁਝ ਲੋਕ ਮੇਰੇ ਉੱਪਰ ਸਵਾਰਥ ਲਈ ਸਵਾਲ ਉੱਠਾ ਰਹੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਮੋਦੀ ਦਾ ਡਰ ਹੈ। ਜੋ ਲੋਕ ਭ੍ਰਸ਼ਟ ਹਨ ਉਨ੍ਹਾਂ ਨੂੰ ਹੀ ਮੋਦੀ ਤੋਂ ਕਸ਼ਟ ਹੈ।'

ਕੁਝ ਦਾਗੀ ਲੋਕ ਮੋਦੀ ਨੂੰ ਗਾਲ੍ਹਾਂ ਦੇ ਰਹੇ ਹਨ ਤੇ ਜਾਂਚ ਏਸੰਜੀਆਂ ਨੂੰ ਧਮਕਾ ਰਹੇ ਹਨ, ਪਰ ਅਸੀਂ ਡਰਨ ਵਾਲੇ ਨਹੀਂ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਿਹਾ ਸਾਢੇ ਚਾਰ ਸਾਲ ਪਹਿਲਾਂ ਤੁਸੀਂ ਬਹੁਮਤ ਨਾਲ ਸਰਕਾਰ ਬਣਾਈ ਸੀ। ਇਮਾਨਦਾਰੀ ਦੀ ਵਿਵਸਥਾ ਲਿਆਉਣ ਲਈ ਤੁਸੀਂ ਮਤਦਾਨ ਦਿੱਤਾ। ਅਸੀਂ ਉਸੇ ਵਿਸ਼ਵਾਸ 'ਤੇ ਚਲਦੇ ਹੋਏ ਵਿਚੋਲਿਆਂ ਅਤੇ ਭ੍ਰਿਸ਼ਟਾਚਾਰੀਆਂ ਨੂੰ ਵਿਵਸਥਾ ਤੋਂ ਦੂਰ ਕੀਤਾ ਹੈ। ਇਮਾਰਦਾਰ ਲੋਕਾਂ ਨੂੰ ਚੌਕੀਦਾਰ 'ਤੇ ਪੂਰਾ ਵਿਸ਼ਵਾਸ ਹੈ।

ਇਸ ਤੋਂ ਪਹਿਲਾਂ ਮੋਦੀ ਦੇ ਇੱਥੇ ਪਹੁੰਚਣ 'ਤੇ ਪ੍ਰਧਾਨ ਮੰਤਰੀ ਦਾ ਮੁੱਖ ਮੰਤਰੀ ਮਨੋਹਰਲਾਲ ਨੇ ਸਵਾਗਤ ਕੀਤਾ। ਮੋਦੀ ਮੰਚ 'ਤੇ ਪਹੁੰਚੇ ਤਾਂ ਪ੍ਰੋਗਰਾਮ 'ਚ ਮੌਜੂਦ ਲੋਕਾਂ ਨੇ ਨਾਅਰੇ ਲਗਾ ਜੋਸ਼ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਸਵੱਛਤਾ ਅਤੇ ਸਿਹਤ 'ਤੇ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਮੰਚ 'ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕੁਰੂਕਸ਼ੇਤਰ ਦੇ ਦੇਵੀਦਾਸਪੁਰਾ ਪਿੰਡ ਦੇ ਦੀਆਂ ਅੱਠ ਬੱਚੀਆਂ ਨੇ ਕੀਤਾ। ਔਰਤਾਂ ਨੇ ਜੋਸ਼ ਨਾਲ ਕੀਤਾ ਪ੍ਰਧਾਨ ਮੰਤਰੀ ਦਾ ਸੁਆਗਤ, ਉਮਾ ਭਾਰਤੀ ਨੇ ਕਿਹਾ- ਸਵੱਛਤਾ ਸਭ ਦੀ ਜ਼ਿੰਮੇਵਾਰੀ ਹੈ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ 'ਚ ਹਰਿਆਣਾ ਦੀ ਕਵਿਤਾ ਜੈਨ ਨੇ ਭਾਸ਼ਣ ਦਿੱਤਾ। ਕਵਿਤਾ ਜੈਨ ਨੇ ਕਿਹਾ ਕਿ ਦੇਸ਼ 'ਚ 27 ਸੂਬੇ ਖੁੱਲੇ ਪਖਾਨਾ ਮੁਕਤ ਹੋਏ ਹਨ ਅਤੇ ਇਨ੍ਹਾਂ 'ਚ ਹਰਿਆਣਾ ਪ੍ਰਮੁੱਖ ਹੈ। ਇਸ ਦਾ ਕ੍ਰੈਡਿਟ ਔਰਤਾਂ ਨੂੰ ਜਾਂਦਾ ਹੈ। ਸਮਾਗਮ 'ਚ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਕਿਹਾ ਪਿੰਡਾਂ 'ਚ ਕੂੜਾ ਦਾ ਪ੍ਰਬੰਧ ਲਈ ਗੋਵਰਧਨ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਦੀ ਸ਼ੁਰੂਆਤ ਹਰਿਆਣਾ ਤੋਂ ਹੀ ਹੋ ਰਹੀ ਹੈ।

ਇਸ ਤੋਂ ਪਹਿਲਾਂ ਕਰੀਬ 11 ਵਜੇ ਸਮਾਗਮ ਸ਼ੁਰੂ ਹੋਇਆ ਅਤੇ ਵੱਖ-ਵੱਖ ਸੂਬਿਆਂ ਤੋਂ ਆਈਆਂ ਔਰਤਾਂ ਨੇ ਪ੍ਰੋਗਰਾਮ ਪੇਸ਼ ਕੀਤੇ।

Posted By: Akash Deep