ਮੁੰਬਈ, ਏਐੱਨਆਈ : ਪੀਐੱਮ ਮੋਦੀ ਨੇ ਸ਼ਨਿਚਰਵਾਰ ਨੂੰ ਮੁੰਬਈ ਵਿਚ ਤਿੰਨ ਮੈਟਰੋ ਲਾਈਨਾਂ ਦਾ ਉਦਘਾਟਨ ਕੀਤਾ। ਮੁੰਬਈ ਪੁੱਜ ਕੇ ਪੀਐੱਮ ਮੋਦੀ ਨੇ ਸਭ ਤੋਂ ਪਹਿਲਾਂ ਵਿਲੇ ਪਾਰਲੇ ਵਿਚ ਸਥਿਤ ਲੋਕਮਾਨਿਯ ਸੇਵਾ ਸੰਘ ਤਿਲਕ ਮੰਦਰ ਵਿਚ ਪੂਜਾ ਕਰ ਗਣਪਤੀ ਜੀ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਮੇਕ ਇਨ ਇੰਡੀਆ ਤਹਿਤ ਬਣੇ ਪਹਿਲੇ ਮੈਟਰੋ ਕੋਚ ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਵਿਚ ਮੈਟਰੋ ਲਾਈਨ ਦਾ ਨੀਂਹ ਪੱਥਰ ਰੱਖਦੇ ਹੋਏ ਦੇਸ਼ ਦੇ ਵਿਗਿਆਨਿਕਾਂ ਦੇ ਸਾਹਸ ਦੀ ਤਰੀਫ ਕਰਦੇ ਹੋਏ ਕਿਹਾ ਕਿ ਅਸਲ 'ਚ ਸਾਡੇ ਵਿਗਿਆਨਿਕਾਂ ਵੱਲੋਂ ਦਿਖਾਏ ਗਏ ਸਾਹਸ ਤੇ ਸਕੰਲਪ ਤੋਂ ਪ੍ਰੇਰਿਤ ਹਾਂ, ਇਹ ਮੈਂ ਉਨ੍ਹਾਂ ਤੋਂ ਹੀ ਸਿੱਖਿਆ ਹੈ ਕਿ ਵੱਡੀ ਚੁਣੌਤੀਆਂ ਦੇ ਬਾਵਜੂਦ ਟੀਚੇ ਦੀ ਦਿਸ਼ਾ 'ਚ ਕਿਵੇਂ ਕੰਮ ਕੀਤਾ ਜਾਂਦਾ ਹੈ। ਉਹ ਉਦੋਂ ਤਕ ਕੋਸ਼ਿਸ਼ ਕਰਨਾ ਬੰਦ ਨਹੀਂ ਕਰਨਗੇ ਜਦੋਂ ਤਕ ਉਹ ਟੀਚੇ ਤਕ ਨਹੀਂ ਪੁੱਜ ਜਾਂਦੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡਾ ਇਹੋ ਉਤਸ਼ਾਹ ਪੂਰੇ ਦੇਸ਼ ਨੂੰ ਪਲਾਸਟਿਕ ਮੁਕਤ ਕਰਨ ਵਿਚ ਬਹੁਤ ਵੱਡੀ ਭੂਮਿਕਾ ਨਿਭਾਏਗਾ। ਇਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਵਿਕਾਸ ਦੇ ਤਮਾਮ ਪ੍ਰਾਜੈਕਟਾਂ ਲਈ ਵਧਾਈ ਦਿੰਦਾ ਹਾਂ।

ਇਸ ਮੌਕੇ ਉਨ੍ਹਾਂ ਕਿਹਾ ਕਿ ਬੱਪਾ ਦੀ ਵਿਦਾਇਗੀ ਦੌਰਾਨ ਬਹੁਤ ਸਾਰਾ ਪਲਾਸਟਿਕ ਤੇ ਕਚਰਾ ਸਾਡੇ ਸਮੰਦਰ ਵਿਚ ਚਲਾ ਜਾਂਦਾ ਹੈ। ਇਸ ਵਾਰ ਅਸੀਂ ਕੋਸ਼ਿਸ਼ ਕਰਨੀ ਹੈ ਕਿ ਇਸ ਤਰ੍ਹਾਂ ਦਾ ਸਾਮਾਨ ਜੋ ਜਲ ਪ੍ਰਦੂਸ਼ਣ ਵਧਾਉਂਦਾ ਹੈ ਉਸ ਨੂੰ ਪਾਣੀ ਵਿਚ ਨਹੀਂ ਬਹਾਵਾਂਗੇ। ਤੁਸੀਂ ਲੋਕ ਮੁੰਬਈ ਦੇ ਹਿੱਤ ਵਿਚ, ਮਹਾਰਾਸ਼ਟਰ ਦੇ ਹਿੱਤ ਵਿਚ ਜੋ ਸੰਕਲਪ ਲੈਣਾ ਚਾਹੋ ਤਾਂ ਲੈ ਸਕਦੇ ਹੋ। ਵੈਸੇ ਇਕ ਸੁਝਾਅ ਮੈਂ ਤੁਹਾਨੂੰ ਸਾਰਿਆਂ ਨੂੰ ਦੇ ਸਕਦਾ ਹਾਂ। ਇਕ ਭਾਰਤੀਯ-ਇਕ ਸੰਕਲਪ ਨਾਲ ਮੈਂ ਤੁਹਾਨੂੰ ਪ੍ਰਾਰਥਨਾ ਕਰੂੰਗਾ ਕਿ ਅਪਣਾ ਤੈਅ ਕੀਤਾ ਹੋਇਆ ਸੰਕਲਪ ਪੂਰਾ ਕਰੋ। ਇਸ ਮੌਕੇ ਤੁਹਾਡੀ ਸੇਵਾ ਵਿਚ ਮੈਂ ਇਕ ਸੰਕਲਪ ਲਿਆ ਹੈ। ਇਹ ਸੰਕਲਪ ਹੈ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕਿਆਂ 'ਤੇ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਕਰਨ ਦਾ।

ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਹੋ ਜਾਂ ਫਿਰ ਦੇਸ਼ ਦੇ ਹਰ ਕਿਸਾਨ ਨੂੰ ਕਿਸਾਨ ਸਨਮਾਨ ਨਿਧੀ ਦੇ ਦਾਇਰੇ 'ਚ ਲਿਆਉਣ ਦਾ ਫ਼ੈਸਲਾ, ਸਾਡੀਆਂ ਮੁਸਲਿਮ ਭੈਣਾਂ-ਬੇਟੀਆਂ ਨੂੰ ਤਿੰਨ ਤਲਾਕ ਦੇ ਸੰਕਟ ਤੋਂ ਮੁਕਤੀ ਦਿਲਾਉਣ ਵਾਲਾ ਕਾਨੂੰਨ ਹੋ ਜਾਂ ਬੱਚਿਆਂ ਦੀ ਸੁਰੱਖਿਆ ਨਾਲ ਜੁੜਿਆ ਕਾਨੂੰਨ, ਹਰ ਖੇਤਰ ਵਿਚ ਬਹੁਤ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਸਰਕਾਰ ਨੂੰ 100 ਦਿਨ ਹੋ ਰਹੇ ਹਨ ਤੇ ਇਨ੍ਹਾਂ 100 ਦਿਨਾਂ ਵਿਚ ਹੀ ਇਸ ਤਰ੍ਹਾਂ ਦੇ ਕੰਮ ਹੋਏ ਹਨ ਜੋ, ਇਤਿਹਾਸਕ ਹਨ।

ਜ਼ਿਕਰਯੋਗ ਹੈ ਕਿ ਪੀਐੱਮ ਮੋਦੀ ਨੇ ਸ਼ਨਿਚਰਵਾਰ ਨੂੰ ਮੁੰਬਈ ਵਿਚ ਤਿੰਨ ਮੈਟਰੋ ਲਾਈਨਾਂ ਦਾ ਨੀਂਹ ਪੱਥਰ ਰੱਖਿਆ। ਸਭ ਤੋਂ ਪਹਿਲਾਂ ਵਿਲੇ ਪਾਰਲੇ ਵਿਚ ਸਥਿਤ ਲੋਕਮਾਨਿਆ ਸੇਵਾ ਸੰਘ ਤਿਲਕ ਮੰਦਰ ਵਿਚ ਪ੍ਰਾਥਰਨਾ ਕਰ ਗਣਪਤੀ ਜੀ ਦਾ ਆਸ਼ੀਰਵਾਦ ਲਿਆ। ਉਸ ਤੋਂ ਬਾਅਦ ਮੇਕ ਇਨ ਇੰਡੀਆ ਤਹਿਤ ਬਣੇ ਮੈਟਰੋ ਕੋਚ ਦਾ ਵੀ ਉਦਘਾਟਨ ਕੀਤਾ। ਏਅਰਪੋਰਟ 'ਤੇ ਉਨ੍ਹਾਂ ਦੇ ਸਵਾਗਤ ਲਈ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਤੇ ਮੁੱਖ ਮੰਤਰੀ ਦੇਵੇਂਦਰ ਫਣਨਵੀਸ ਪਹਿਲਾਂ ਤੋਂ ਹੀ ਮੌਜੂਦ ਸਨ। ਮੁੰਬਈ ਵਿਚ ਫਿਲਹਾਲ ਪੰਜ ਮੈਟਰੋ ਲਾਈਨਾਂ ਦਾ ਕੰਮ ਚਲ ਰਿਹਾ ਹੈ। ਇਸ ਦੇ ਨਾਲ ਹੀ ਤਿੰਨ ਹੋਰ ਮੈਟਰੋ ਲਾਈਨ ਇਸ ਦੇ ਨਾਲ ਜੋੜ ਦਿੱਤੀਆਂ ਜਾਣਗੀਆਂ।

ਤਿੰਨ ਨਵੀਆਂ ਮੋਟਰ ਲਾਈਨਾਂ

ਮੋਦੀ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਸ਼ਨਿਚਰਵਾਰ ਨੂੰ ਮਹਾਰਾਸ਼ਟਰ ਵਿਚ ਤਿੰਨ ਮੈਟਰੋ ਲਾਈਨਾਂ ਦਾ ਨੀਂਹ ਪੱਥਰ ਰੱਖਣਗੇ।ਇਨ੍ਹਾਂ ਤਿੰਨਾਂ ਲਾਈਨਾਂ ਵਿਚ ਸ਼ਹਿਰ ਦੇ ਮੈਟਰੋ ਨੈੱਟਵਰਕ ਵਿਚ 42 ਕਿਲੋ ਮੀਟਰ ਲੰਬੀ ਗਾਅਮੁੱਖ ਤੋਂ ਸ਼ਿਵਾਜੀ ਚੌਕ (ਮੀਰ ਰੋਡ) ਮੈਟਰੋ-10 ਲਾਈਨ, 12.7 ਕਿਲੋਮੀਟਰ ਲੰਬੀ ਵਡਾਲਾ ਤੋਂ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲਸ ਮੈਟਰੋ-11 ਲਾਈਨ ਤੇ 20.7 ਕਿਲੋਮੀਟਰ ਲੰਬੀ ਕਲਿਆਣ ਤੋਂ ਤਲੋਜਾ ਮੈਟਰੋ-12 ਲਾਈਨ ਸ਼ਾਮਿਲ ਹਨ। ਇਨ੍ਹਾਂ ਤਿੰਨ ਨਵੀਆਂ ਮੈਟਰੋ ਲਾਈਨਾਂ ਕਾਰਨ ਮੁੰਬਈ ਸ਼ਹਿਰ ਤੇ ਮੁੰਬਈ ਕੰਪਲੈਕਸ ਦੇ ਮੈਟਰੋ ਮਾਰਗ ਦਾ ਇਕ ਸਰਕਲ ਪੂਰਾ ਹੋ ਜਾਵੇਗਾ ਤੇ ਭਵਿੱਖ ਵਿਚ ਤੁਸੀਂ ਮੈਟਰੋ ਰਾਹੀਂ ਮੁੰਬਈ ਤੇ ਕੰਪਲੈਕਸ ਦੀ ਯਾਤਰਾ ਕਰ ਸਕੋਗੇ। ਇਨ੍ਹਾਂ ਤਿੰਨ ਮੈਟਰੋ ਲਾਈਨਾਂ ਕਾਰਨ ਹੁਣ ਮੈਟਰੋ ਲਾਈਨ ਦੀ ਕੁੱਲ ਲੰਬਾਈ 270 ਕਿਲੋਮੀਟਰ ਤੋਂ ਵੀ ਜ਼ਿਆਦਾ ਹੋ ਜਾਵੇਗੀ।

Posted By: Susheel Khanna