ਨਵੀਂ ਦਿੱਲੀ, ਏਜੰਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਨੂੰ ਸੰਬੋਧਿਤ ਕੀਤਾ ਤੇ ਇਸ ਦੌਰਾਨ ਉਨ੍ਹਾਂ ਨੇ ਆਪਣੀ ਸਭ ਤੋਂ ਵੱਡੀ ਕਮੀ ਦਾ ਵੀ ਜ਼ਿਕਰ ਕੀਤਾ। ਪੀਐੱਮ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਨ੍ਹਾਂ ਨੇ ਵਿਸ਼ਵ ਦੀ ਸਭ ਤੋਂ ਹਰਮਨਪਿਆਰੀ ਭਾਸ਼ਾ ਤਮਿਲ ਨਹੀਂ ਸਿੱਖੀ।

ਪ੍ਰਧਾਨ ਮੰਤਰੀ ਨੇ ਕਿਹਾ ਇਕ ਅਜਿਹੀ ਸੁੰਦਰ ਭਾਸ਼ਾ ਹੈ ਜੋ ਦੁਨੀਆ ਭਰ ’ਚ ਕਾਫੀ ਹਰਮਨਪਿਆਰੀ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਮੈਨੂੰ ਤਮਿਲ ਸਾਹਿਤ ਦੀ ਕਵਾਲਿਟੀ ਤੇ ਇਸ ’ਚ ਲਿਖੀਆਂ ਕਵਿਤਾਵਾਂ ਦੀ ਗਹਿਰਾਈ ਬਾਰੇ ਬਹੁਤ ਕੁਝ ਦੱਸਿਆ ਹੈ ਪਰ ਅਫਸੋਸ ਕਿ ਮੈਂ ਸਿੱਖ ਨਾ ਸਕਿਆ।


ਦੱਸਣਯੋਗ ਹੈ ਕਿ ਪੀਐੱਮ ਮੋਦੀ ਨੇ ਹੈਦਰਾਬਾਦ ਦੀ ਅਪਰਣਾ ਨੇ ਇਕ ਸਵਾਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਦੇ-ਕਦੇ ਬਹੁਤ ਛੋਟਾ ਤੇ ਸਾਧਾਰਣ ਜਿਹਾ ਸਵਾਲ ਵੀ ਮਨ ਨੂੰ ਹਿਲਾ ਕੇ ਰੱਖ ਦਿੰਦਾ ਹੈ। ਇਹ ਸਵਾਲ ਲੰਬੇ ਨਹੀਂ ਹੁੰਦੇ ਪਰ ਬਹੁਤ ਆਸਾਨ ਹੁੰਦੇ ਹਨ ਫਿਰ ਵੀ ਉਹ ਸਾਨੂੰ ਸੋਚਣ ’ਤੇ ਮਜਬੂਰ ਕਰ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੈਦਰਾਬਾਦ ਦੀ ਅਪਰਣਾ ਜੀ ਨੇ ਮੈਨੂੰ ਇਕ ਅਜਿਹਾ ਹੀ ਸਵਾਲ ਪੁੱਛਿਆ, ਕਿ ਤੁਸੀਂ ਇੰਨੇ ਸਾਲ ਪੀਐੱਮ ਰਹੇ, ਸੀਐੱਮ ਰਹੇ, ਕੀ ਤੁਹਾਨੂੰ ਲਗਦਾ ਹੈ ਕਿ ਕੁਝ ਕਮੀ ਰਹਿ ਗਈ ਹੈ?


ਪੀਐੱਮ ਮੋਦੀ ਨੇ ਕਿਹਾ ਕਿ ਇਹ ਸਵਾਲ ਜਿੰਨਾਂ ਸਹਿਜ ਤੇ ਸਰਲ ਹੈ ਉਨ੍ਹਾਂ ਹੀ ਮੁਸ਼ਕਿਲ ਵੀ ਸੀ। ਮੈਂ ਇਸ ’ਤੇ ਵਿਚਾਰ ਕੀਤਾ ਤੇ ਖੁਦ ਨੂੰ ਕਿਹਾ ਕਿ ਮੇਰੀ ਇਕ ਕਮੀ ਇਹ ਰਹੀ ਕਿ ਮੈਂ ਦੁਨੀਆ ਦੀ ਸਭ ਤੋਂ ਹਰਮਨਪਿਆਰੀ ਭਾਸ਼ਾ ਤਮਿਲ ਸਿੱਖਣ ਦੀ ਕੋਈ ਕੋਸ਼ਿਸ਼ ਨਹੀਂ ਕਰ ਸਕਿਆ।

ਪੀਐੱਮ ਮੋਦੀ ਨੇ ਆਪਣੇ ਮਹੀਨਾਵਰ ਪ੍ਰੋਗਰਾਮ ’ਚ ਸੰਸਕ੍ਰਿਤ ਦੀਆਂ ਦੋ ਆਡੀਓ ਕਲਿਪ ਵੀ ਸੁਣਾਈ ਜਿਸ ’ਚ ਇਕ ਟੂਰਿਸਟ ਸੰਸਕ੍ਰਿਤ ’ਚ Statue of unity ਬਾਰੇ ਦਰਸ਼ਕਾਂ ਨੂੰ ਦੱਸਿਆ ਹੈ। ਦੂਜੇ ਆਡੀਓ ’ਚ ਇਕ ਸਖ਼ਸ ਸੰਸਕ੍ਰਿਤ ’ਚ ਕ੍ਰਿਕਟ ਦੀ Commentary ਕਰ ਰਿਹਾ ਹੈ। ਉੱਥੇ ਹੀ ਸ਼ਖ਼ਸ ਵਾਰਾਣਸੀ ਦੇ ਸੰਸਕ੍ਰਿਤ ਕੇਂਦਰ ਨੂੰ ਸਬੰਧਿਤ ਕਰ ਰਿਹਾ ਹੈ। ਪੀਐੱਮ ਨੇ ਕਿਹਾ ਕਿ ਕ੍ਰਿਕਟ ਤੋਂ ਇਲਾਵਾ ਹੋਰ ਖੇਡਾਂ ਦੀ Commentary ਵੀ ਸ਼ੁਰੂ ਹੋਣੀ ਚਾਹੀਦੀ ਹੈ। ਇਸ ਲਈ ਉਨ੍ਹਾਂ ਨੇ ਖੇਡ ਮੰਤਰਾਲੇ ਤੇ ਨਿੱਜੀ ਖੇਤਰ ਨੂੰ ਵੀ ਹਿੱਸੇਦਾਰੀ ਦੀ ਅਪੀਲ ਕੀਤੀ ਹੈ।

Posted By: Rajnish Kaur