ਨਵੀਂ ਦਿੱਲੀ, ਜੇਐੱਨਐਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਇਟਲੀ ਦੇ ਰੋਮ ਪਹੁੰਚ ਗਏ ਹਨ। ਉਹ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡਰਾਗੀ ਦੇ ਸੱਦੇ 'ਤੇ 30 ਤੋਂ 31 ਅਕਤੂਬਰ ਤਕ ਹੋਣ ਵਾਲੇ 16ਵੇਂ ਜੀ-20 ਸੰਮੇਲਨ 'ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਦੇਰ ਰਾਤ ਇਟਲੀ ਤੇ ਬ੍ਰਿਟੇਨ ਦੇ ਪੰਜ ਦਿਨਾਂ ਦੌਰੇ 'ਤੇ ਰਵਾਨਾ ਹੋ ਗਏ। ਉਹ 29 ਤੋਂ 31 ਅਕਤੂਬਰ ਤਕ ਇਟਲੀ 'ਚ ਰਹਿਣਗੇ। ਰੋਮ 'ਚ ਉਹ ਦੁਨੀਆ ਦੇ ਚੋਟੀ ਦੇ 20 ਆਰਥਿਕ ਤੌਰ 'ਤੇ ਖੁਸ਼ਹਾਲ ਦੇਸ਼ਾਂ ਦੀ ਸੰਸਥਾ ਜੀ-20 ਦੇ ਰਾਸ਼ਟਰਪਤੀਆਂ ਦੀ ਬੈਠਕ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਮੋਦੀ ਬ੍ਰਿਟੇਨ ਦੇ ਸ਼ਹਿਰ ਗਲਾਸਗੋ ਜਾਣਗੇ ਜਿੱਥੇ ਉਹ 1 ਤੋਂ 2 ਨਵੰਬਰ ਤਕ CAP-26 ਦੀ ਅਗਵਾਈ ਹੇਠ ਆਯੋਜਿਤ ਜਲਵਾਯੂ ਪਰਿਵਰਤਨ 'ਤੇ ਸੰਯੁਕਤ ਰਾਸ਼ਟਰ (UN) ਦੀ ਬੈਠਕ 'ਚ ਹਿੱਸਾ ਲੈਣਗੇ।

ਅਗਲੇ ਪੰਜ ਦਿਨਾਂ ਦੌਰਾਨ ਪ੍ਰਧਾਨ ਮੰਤਰੀ ਵੈਟੀਕਨ 'ਚ ਪੋਪ ਫਰਾਂਸਿਸ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਇਟਲੀ ਦੇ ਪ੍ਰਧਾਨ ਮੰਤਰੀ ਮੌਰੋ ਡਰਾਗੀ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਸਮੇਤ ਕਈ ਬਹੁ-ਰਾਸ਼ਟਰੀ ਸਮਾਗਮਾਂ ਤੇ ਸਮਾਗਮਾਂ 'ਚ ਹਿੱਸਾ ਲੈਣਗੇ।

ਵਿਦੇਸ਼ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਜਾਰੀ ਬਿਆਨ 'ਚ ਪੀਐੱਮ ਮੋਦੀ ਨੇ ਕਿਹਾ ਕਿ ਜੀ-20 ਮੈਂਬਰ ਦੇਸ਼ਾਂ ਦੇ ਨੇਤਾਵਾਂ ਨਾਲ ਬੈਠਕ 'ਚ ਕੋਰੋਨਾ ਮਹਾਮਾਰੀ ਤੋਂ ਬਾਅਦ ਆਰਥਿਕ ਅਤੇ ਸਿਹਤ ਸੁਧਾਰ 'ਤੇ ਚਰਚਾ ਕੀਤੀ ਜਾਵੇਗੀ। ਵਿਸ਼ਵ ਦੀ ਮੌਜੂਦਾ ਪ੍ਰਣਾਲੀ ਨਾਲ ਇਸ ਗੱਲ 'ਤੇ ਵੀ ਚਰਚਾ ਹੋਵੇਗੀ ਕਿ ਕਿਵੇਂ ਜੀ-20 ਦੇਸ਼ ਮਹਾਮਾਰੀ ਤੋਂ ਬਾਅਦ ਵਿਸ਼ਵ ਅਰਥਚਾਰੇ ਨੂੰ ਮੁੜ ਮਜ਼ਬੂਤ ​​ਕਰਨ 'ਚ ਮਦਦ ਕਰ ਸਕਦੇ ਹਨ। ਕੋਰੋਨਾ ਦੌਰ ਤੋਂ ਬਾਅਦ ਇਸ ਸਮੂਹ ਦੇ ਦੇਸ਼ਾਂ ਦੇ ਮੁਖੀਆਂ ਦੀ ਇਹ ਪਹਿਲੀ ਆਹਮੋ-ਸਾਹਮਣੇ ਮੀਟਿੰਗ ਹੋਵੇਗੀ।

ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਜੀ-20 ਸੰਮੇਲਨ 'ਚ ਮੈਂਬਰ ਦੇਸ਼ਾਂ ਨਾਲ ਸਰਹੱਦ ਪਾਰ ਅੱਤਵਾਦ, ਅੱਤਵਾਦ ਫੰਡਿੰਗ ਅਤੇ ਅੱਤਵਾਦ ਨਾਲ ਜੁੜੀਆਂ ਗਤੀਵਿਧੀਆਂ ਨਾਲ ਜੁੜੇ ਮੁੱਦੇ ਚੁੱਕਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਅੱਤਵਾਦੀ ਫੰਡਿੰਗ ਤੇ ਅੱਤਵਾਦ ਦੀਆਂ ਗਤੀਵਿਧੀਆਂ ਦਾ ਦੁਨੀਆ 'ਤੇ ਪ੍ਰਭਾਵ ਪੈ ਰਿਹਾ ਹੈ, ਜਿਸ ਵੱਲ ਭਾਰਤ ਵਿਸ਼ਵ ਨੇਤਾਵਾਂ ਦਾ ਧਿਆਨ ਆਪਣੇ ਵੱਲ ਖਿੱਚ ਸਕਦਾ ਹੈ।

Posted By: Ravneet Kaur