ਨਵੀਂ ਦਿੱਲੀ, ਏਜੰਸੀ : ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜੈਅੰਤੀ ਦੇ ਮੌਕੇ 'ਤੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਭਰ ਦੇ ਭਾਜਪਾ ਕਾਮਿਆਂ ਨੂੰ ਸੰਬੋਧਨ ਕਰ ਰਹੇ ਹਨ। ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਦੇਸ਼ ਦੇ ਕਿਸਾਨਾਂ ਲਈ ਲਿਆਂਦੇ ਬਿੱਲ ਤਹਿਤ ਹੋਣ ਵਾਲੇ ਸੁਧਾਰਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਕੋਲ ਜਾ ਕੇ ਸਹਿਜ ਤਰੀਕੇ ਨਾਲ ਇਸ ਬਾਰੇ ਉਨ੍ਹਾਂ ਨੂੰ ਸਮਝਾਉਣ।

ਪ੍ਰਧਾਨ ਮੰਤਰੀ ਨੂੰ ਸੰਬੋਧਨ ਲਈ ਸਵਾਗਤ ਕਰਦੇ ਹੋਏ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ, 'ਸਾਡੇ ਲਈ ਇਹ ਬੜੀ ਭਾਗਾਂ ਵਾਲੀ ਗੱਲ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਆਪਣੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਦਫ਼ਤਰ 'ਚ ਮਾਨਵਵਾਦ ਅਤੇ ਅੰਤਿਮ ਪੜਾਅ 'ਤੇ ਖੜ੍ਹੇ ਵਿਅਕਤੀ ਦੇ ਵਿਕਾਸ ਤੇ ਵਿਚਾਰ ਨੂੰ ਜ਼ਮੀਨੀ ਪੱਧਰ 'ਤੇ ਉਸਨੂੰ ਲਾਗੂ ਕੀਤਾ ਤੇ ਰੂਪ ਦਿੱਤਾ।

ਪ੍ਰਧਾਨ ਮੰਤਰੀ ਦਾ ਸੰਬੋਧਨ

- 'ਕੋਰੋਨਾ ਵਾਇਰਸ ਸੰਕ੍ਰਮਣ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਸਲਾਹ ਦਿੰਦੇ ਹੋਏ ਕਿਹਾ, 'ਦੋ ਗਜ਼ ਦੀ ਦੂਰੀ, ਮਾਸਕ ਹੱਥ ਦੀ ਸਾਫ਼-ਸਫ਼ਾਈ, ਇਨ੍ਹਾਂ ਸਾਰਿਆਂ ਲਈ ਜਾਗਰੂਕਤਾ ਫੈਲਾਉਣਾ, ਲਗਾਤਾਰ ਜ਼ਰੂਰੀ ਹੈ। ਸਾਨੂੰ ਖ਼ੁਦ ਵੀ ਇਨ੍ਹਾਂ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਹੈ ਅਤੇ ਦੂਸਰੇ ਲੋਕਾਂ ਨੂੰ ਵੀ ਇਸਦੇ ਲਈ ਪ੍ਰੋਤਸਾਹਿਤ ਕਰਨਾ ਹੈ।'

- ਪ੍ਰਧਾਨ ਮੰਤਰੀ ਨੇ ਕਿਹਾ, 'ਦੇਸ਼ ਦੇ ਆਮ ਵਰਗ ਨੂੰ ਜਦੋਂ ਸਾਡੀ ਬਹੁਤ ਜ਼ਿਆਦਾ ਜ਼ਰੂਰਤ ਸੀ ਤਾਂ ਅਸੀਂ ਆਪਣੇ ਰਾਸ਼ਟਰ-ਵਿਆਪੀ ਨੈੱਟਵਰਕ ਦੀ ਤਾਕਤ ਆਪਣੇ ਦੇਸ਼ ਦੇ ਲੋਕਾਂ ਦੀ ਸੇਵਾ 'ਚ ਲਗਾ ਦਿੱਤੀ।'

- ਪ੍ਰਧਾਨ ਮੰਤਰੀ ਨੇ ਕਿਹਾ, 'ਭਾਜਪਾ ਦੀ ਹਰ ਸਰਕਾਰ ਚਾਹੇ ਉਹ ਕੇਂਦਰ 'ਚ ਹੋਵੇ ਜਾਂ ਸੂਬੇ 'ਚ ਹੋਵੇ, ਉਹ ਇਹੀ ਯਤਨ ਕਰ ਰਹੀ ਹੈ ਕਿ ਸਮਾਜ ਦੇ ਸਾਰੇ ਲੋਕਾਂ ਨੂੰ ਸਹੀ ਮੌਕੇ ਮਿਲਣ, ਕੋਈ ਖ਼ੁਦ ਨੂੰ ਛੋਟਾ ਮਹਿਸੂਸ ਨਾ ਕਰੇ।

- ਪ੍ਰਧਾਨ ਮੰਤਰੀ ਨੇ ਕਿਹਾ, 'ਨਿਰਮਾਣ ਨਾਲ ਜੁੜੇ ਮਜ਼ਦੂਰਾਂ ਲਈ ਇਕ ਕਾਨੂੰਨ, ਖੇਤ ਨਾਲ ਜੁੜੇ ਮਜ਼ਦੂਰਾਂ ਲਈ ਦੂਸਰਾ ਕਾਨੂੰਨ। ਪੱਤਰਕਾਰਿਤਾ ਨਾਲ ਜੁੜੇ ਕਾਮਗਾਰਾਂ ਲਈ ਇਕ ਕਾਨੂੰਨ, ਫਿਲਮ ਉਦਯੋਗ ਦੇ ਖੇਤਰ 'ਚ ਕੰਮ ਕਰਨ ਵਾਲੇ ਮਜ਼ਦੂਰ ਸਾਥੀਆਂ ਲਈ ਅਲੱਗ ਕਾਨੂੰਨ। ਅਜਿਹੇ ਅਨੇਕਾਂ ਕਾਨੂੰਨ ਸਨ ਪਰ ਹੁਣ ਠੇਕਾ ਮਜ਼ਦੂਰੀ ਦੇ ਸਥਾਨ 'ਤੇ ਇਕ ਫਿਕਸਡ ਟਰਮ ਦੇ ਰੁਜ਼ਗਾਰ ਦਾ ਵੀ ਵਿਕੱਲਪ ਦਿੱਤਾ ਗਿਆ ਹੈ। ਅਜਿਹੇ ਮਜ਼ਦੂਰਾਂ ਨੂੰ ਨਿਯਮਿਤ ਕਰਮਚਾਰੀ ਦੀ ਤਰ੍ਹਾਂ ਹੀ ਤਨਖ਼ਾਹ ਮਿਲੇਗੀ।

- ਪ੍ਰਧਾਨ ਮੰਤਰੀ ਨੇ ਕਿਹਾ, 'ਭਾਜਪਾ ਸਰਕਾਰ ਨੇ ਜੋ ਕੰਮ ਕੀਤਾ ਹੈ, ਹੁਣ ਭਾਜਪਾ ਦੇ ਹਰ ਕਰਮਚਾਰੀ ਨੂੰ ਇਨ੍ਹਾਂ ਕਾਨੂੰਨ ਦੀਆਂ ਗੱਲਾਂ ਨੂੰ ਕਿਸਾਨ ਸਾਥੀਆਂ ਨਾਲ ਬੈਠ ਕੇ ਬਿਲਕੁੱਲ ਸਰਲ ਭਾਸ਼ਾ 'ਚ ਦੱਸਣਾ ਹੈ।'

- ਪ੍ਰਧਾਨ ਮੰਤਰੀ ਨੇ ਕਿਹਾ, 'ਆਜ਼ਾਦੀ ਦੇ ਅਨੇਕਾਂ ਦਹਾਕਿਆਂ ਤਕ ਕਿਸਾਨ ਅਤੇ ਮਜ਼ਦੂਰ ਦੇ ਨਾਮ 'ਤੇ ਖ਼ੂਬ ਨਾਅਰੇ ਲੱਗੇ, ਵੱਡੇ-ਵੱਡੇ ਘੋਸ਼ਣਾ-ਪੱਤਰ ਲਿਖੇ ਗਏ ਪਰ ਸਮੇਂ ਦੀ ਕਸੌਟੀ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਸਾਰੀਆਂ ਗੱਲਾਂ ਖੋਖਲੀਆਂ ਸਨ। ਦੇਸ਼ ਇਨ੍ਹਾਂ ਗੱਲਾਂ ਨੂੰ ਭਲੀਭਾਂਤੀ ਜਾਣਦਾ ਹੈ।

- ਪ੍ਰਧਾਨ ਮੰਤਰੀ ਨੇ ਕਿਹਾ, 'ਸਾਡੇ ਦੇਸ਼ ਦੇ ਕਿਸਾਨ, ਮਜ਼ਦੂਰ ਭਰਾ-ਭੈਣ, ਯੁਵਾ ਵਰਗ, ਮੱਧ ਵਰਗ ਦੇ ਹਿੱਤ 'ਚ ਅਨੇਕਾਂ ਚੰਗੇ ਅਤੇ ਇਤਿਹਾਸਿਕ ਫ਼ੈਸਲੇ ਲਏ ਗਏ ਹਨ।ਜਿਥੇ-ਜਿਥੇ ਰਾਜਾਂ 'ਚ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਉਥੇ-ਉਥੇ ਇਨ੍ਹਾਂ ਆਦਰਸ਼ਾਂ ਦੀ ਪੂਰਤੀ ਲਈ ਓਨੀ ਹੀ ਜੀ-ਜਾਨ ਨਾਲ ਲੱਗੇ ਹੋਏ ਹਨ।

- ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ, 'ਅੱਜ ਸਾਡੇ ਵਿਚਕਾਰ ਅਜਿਹੇ ਘੱਟ ਹੀ ਲੋਕ ਹਨ, ਜਿਨ੍ਹਾਂ ਨੇ ਦੀਨ ਦਿਆਲ ਜੀ ਨੂੰ ਜਿਉਂਦੇ-ਜੀਅ ਦੇਖਿਆ, ਸੁਣਿਆ ਜਾਂ ਉਨ੍ਹਾਂ ਨਾਲ ਕੰਮ ਕੀਤਾ ਹੋਵੇ। ਉਨ੍ਹਾਂ ਦਾ ਦਰਸ਼ਨ ਜੀਵਨ ਪ੍ਰਤੀ ਸਾਨੂੰ ਪਾਵਨ ਕਰਦਾ ਹੈ, ਪ੍ਰੇਰਣਾ ਦਿੰਦਾ ਹੈ ਅਤੇ ਊਰਜਾ ਨਾਲ ਭਰ ਦਿੰਦਾ ਹੈ।

ਇਸ ਗੱਲ ਦੀ ਜਾਣਕਾਰੀ ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਟਵੀਟ ਰਾਹੀਂ ਦਿੱਤੀ ਸੀ। ਟਵੀਟ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਡਿਤ ਦੀਨ ਦਿਆਲ ਉਪਾਧਿਆਏ (Pandit Deendayal Upadhyaya) ਦੇ ਆਦਰਸ਼ਾਂ ਨਾਲ ਹਰ ਕਿਸੇ ਨੂੰ ਗਰੀਬਾਂ ਦੀ ਸੇਵਾ ਕਰਨ ਦੀ ਪ੍ਰੇਰਣਾ ਮਿਲਦੀ ਹੈ।

Posted By: Ramanjit Kaur