ਜੇਐੱਨਐੱਨ, ਨਵੀਂ ਦਿੱਲੀ : ਜੂਨ 2020 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੇਸ਼ ਦੇ ਹੋਰ ਚੋਟੀ ਦੇ ਪਤਵੰਤੇ ਸੱਜਣ ਇਕ ਵਿਸ਼ੇਸ਼ ਤੌਰ 'ਤੇ ਤਿਆਰ ਜਹਾਜ਼ 'ਚ ਯਾਤਰਾ ਕਰਨਗੇ। ਖਬਰਾਂ ਅਨੁਸਾਰ ਇਸ ਜਹਾਜ਼ ਨੂੰ ਏਅਰ ਇੰਡੀਆ ਵਨ ਦਾ ਨਾਂ ਦਿੱਤਾ ਜਾ ਸਕਦਾ ਹੈ। ਇਸ ਜਹਾਜ਼ ਨੂੰ ਲਾ ਕੇ ਆਈਆਂ ਖਬਰਾਂ ਅਨੁਸਾਰ ਇਸ ਨੂੰ ਵਾਯੂ ਸੈਨਾ ਦੇ ਪਾਇਲਟ ਉਡਾਉਣਗੇ ਤੇ ਉਸ ਲਈ ਏਅਰ ਇੰਡੀਆ 10 ਵਾਯੂ ਸੈਨਾ ਪਾਇਲਟਾਂ ਨੂੰ ਟ੍ਰੇਨਿੰਗ ਵੀ ਦੇ ਰਹੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਦੇ ਇਸ ਵਿਸ਼ੇਸ਼ ਜਹਾਜ਼ ਦਾ ਰੱਖ-ਰਖਾਅ ਏਅਰ ਇੰਡੀਆ ਦੇ ਕੋਲ ਹੋਵੇਗਾ। ਜਿਸ ਜਹਾਜ਼ ਨੂੰ ਏਅਰ ਇੰਡੀਆ ਵਨ ਦਾ ਨਾਂ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਉਹ ਇਕ ਬੋਇੰਗ 777 ਜਹਾਜ਼ ਹੈ।

ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੀਆਂ ਯਾਤਰਾਵਾਂ ਲਈ ਤਿਆਹ ਹੋ ਰਿਹਾ ਬੋਇੰਗ 777-300 ਜਹਾਜ਼ ਨੂੰ ਸੈਲਫ ਪ੍ਰੋਟੈਕਸ਼ਨ ਸੂਟਸ, ਜੈਮਰ, ਸੈਟੇਲਾਈਟ ਕਮਿਊਨਿਕੇਸ਼ਨ ਤੇ ਮਿਜ਼ਾਈਲ ਐਨਕ੍ਰਿਪਸ਼ਨ ਤਕਨੀਕ ਨਾਲ ਲੈਸ ਕੀਤਾ ਜਾਵੇਗਾ। ਇਸ 'ਚ ਮਿਜ਼ਾਈਲ ਡਿਫੈਂਸ ਸਿਸਟਮ ਵੀ ਲੱਗਾ ਹੋਵੇਗਾ।

Posted By: Susheel Khanna