ਜੇਐੱਨਐੱਨ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਕੋਰੋਨਾ ਵਾਇਰਸ ਵੈਕਸੀਨ (Coronavirus Vaccine) ਦੀ ਪਹਿਲੀ ਖੁਰਾਕ ਲੈ ਲਈ ਹੈ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੀ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ, ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕੋਰੋਨਾ ਦੀ ਪਹਿਲੀ ਡੋਜ਼ ਲਈ। ਪੀਐੱਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, 'ਮੈਂ ਏਮਜ਼ 'ਚ COVID-19 ਵੈਕਸੀਨ ਦੀ ਪਹਿਲੀ ਖੁਰਾਕ ਲਈ। ਦੱਸ ਦੇਈਏ ਕਿ ਕਿਵੇਂ ਸਾਡੇ ਡਾਕਟਰਾਂ ਤੇ ਵਿਗਿਆਨਕਾਂ ਨੇ ਕੋਰੋਨਾ ਮਹਾਮਾਰੀ ਖ਼ਿਲਾਫ਼ ਆਲਮੀ ਲੜਾਈ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ। ਮੈਂ ਉਨ੍ਹਾਂ ਸਾਰਿਆਂ ਤੋਂ ਅਪੀਲ ਕਰਦਾ ਹਾਂ, ਜੋ ਵੈਕਸੀਨ ਲੈਣ ਲਈ ਯੋਗ ਹਨ ਉਹ ਇਸ ਨੂੰ ਜ਼ਰੂਰ ਲਗਾਉਣ। ਆਓ, ਅਸੀਂ ਸਾਰਿਆਂ ਨਾਲ ਮਿਲ ਕੇ ਭਾਰਤ ਨੂੰ COVID-19 ਮੁਕਤ ਬਣਾਈਏ।' ਪੀਐੱਮ ਮੋਦੀ ਨੇ ਭਾਰਤ ਬਾਓਟੇਕ ਦੀ ਕੋਵੈਕਸੀਨ ਵੈਕਸੀਨ ਲਾਈ ਹੈ। ਦੱਸ ਦੇਈਏ ਕਿ ਕੋਵੈਕਸੀਨ ਨਾਮਕ ਟੀਕੇ ਨੂੰ ਭਾਰਤ ਬਾਓਟੇਕ ਨੇ ਭਾਰਤੀ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਤੇ ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾਨ ਨਾਲ ਮਿਲ ਕੇ ਵਿਕਸਿਤ ਕੀਤਾ ਹੈ।

ਪੀਐੱਮ ਮੋਦੀ ਨੂੰ ਕੋਰੋਨਾ ਵੈਕਸੀਨ ਦੇਣ ਵਾਲੀ ਸਿਸਟਰ ਪੀ.ਨਿਵੇਦਾ ਨੇ ਦੱਸਿਆ,' ਪੀਐੱਮ ਮੋਦੀ ਨੂੰ ਭਾਰਤ ਬਾਓਟੇਕ ਦੀ COVAXIN ਦੀ ਪਹਿਲੀ ਡੋਜ਼ ਦਿੱਤੀ ਗਈ ਹੈ। ਦੂਜੀ ਡੋਜ਼ 28 ਦਿਨਾਂ ਬਾਅਦ ਦਿੱਤੀ ਜਾਵੇਗੀ। ਵੈਕਸੀਨੇਸ਼ਨ ਦੌਰਾਨ ਪੀਐੱਮ ਮੋਦੀ ਨੇ ਪੁੱਛਿਆ ਕਿ ਅਸੀਂ ਕਿੱਥੇ ਹਾਂ। ਟੀਕਾ ਲਾਉਣ ਤੋਂ ਬਾਅਦ ਉਨ੍ਹਾਂ ਨੇ ਕਿਹਾ- ਲੱਗਾ ਵੀ ਦਿੱਤੀ, ਪਤਾ ਹੀ ਨਹੀਂ ਚਲਿਆ।'

Posted By: Amita Verma